ਪੰਜਾਬ ਭਾਜਪਾ ਨੂੰ 5 ਲੱਖ ਮੈਂਬਰਸ਼ਿਪ ਦਾ ਮਿਲਿਆ ਸੀ ਟੀਚਾ ਪਰ ਮੈਂਬਰਸ਼ਿਪ 7 ਲੱਖ ਨੂੰ ਹੋਈ ਪਾਰ : ਦਿਆਲ ਸਿੰਘ ਸੋਢੀ
ਸੂਬਾ ਜਰਨਲ ਸਕੱਤਰ ਦਿਆਲ ਸਿੰਘ ਸੋਢੀ ਵੱਲੋਂ ਸ਼੍ਰੀ ਆਨੰਦਪੁਰ ਸਾਹਿਬ ਚ 18 ਨੂੰ ਹੋਣ ਵਾਲੀ ਰੈਲੀ ਦੀਆਂ ਤਿਆਰੀਆਂ ਸਬੰਧੀ ਜਿਲਾ ਮੋਹਾਲੀ ਦੇ ਆਹੂਦੇਦਾਰਾਂ ਦੀ ਮੀਟਿੰਗ
5 Dariya News
ਖਰੜ 14-Sep-2019
ਭਾਜਪਾ ਜਿਲਾ ਮੋਹਾਲੀ ਦੀ ਮੀਟਿੰਗ ਮੋਹਾਲੀ ਮੰਡਲ 3 ਦੇ ਪ੍ਰਧਾਨ ਪਵਨ ਮਨੋਚਾ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਦਿਆਲ ਸਿੰਘ ਸੋਢੀ ਸੂਬਾ ਜਰਨਲ ਸਕੱਤਰ ਭਾਜਪਾ ਪੰਜਾਬ ਮੁੱਖ ਤੌਰ ਤੇ ਪਹੂੰਚੇ। ਮੀਟਿੰਗ ਵਿੱਚ ਜਰਨਲ ਸਕੱਤਰ ਰਾਜੀਵ ਸ਼ਰਮਾਂ ਅਤੇ ਆਸ਼ੂ ਖੰਨਾ, ਜਿਲਾ ਮੀਤ ਪ੍ਰਧਾਨ ਨਰਿੰਦਰ ਰਾਣਾ, ਮੁਕੇਸ਼ ਗਾਂਧੀ ਅਤੇ ਤੇਜਵਿੰਦਰ ਕੌਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ । ਇਸ ਮੌਕੇ ਗੱਲਬਾਤ ਕਰਦਿਆਂ ਦਿਆਲ ਸਿੰਘ ਸੋਢੀ ਨੇ ਦੱਸਿਆ ਕਿ ਕੇਂਦਰ ਵੱਲੋਂ ਪੰਜਾਬ ਵਿੱਚ ਪਾਰਟੀ ਲਈ 5 ਲੱਖ ਮੈਂਬਰਸ਼ਿਪ ਦਾ ਟੀਚਾ ਦਿੱਤਾ ਗਿਆ ਸੀ ਪਰ ਉਨਾਂ ਉਕਤ ਟੀਚੇ ਨੂੰ ਪਾਰ ਕਰਕੇ ਹੁਣ ਤੱਕ 7 ਲੱਖ ਮੈਂਬਰਸ਼ਿਪ ਪੁਰੀ ਕਰ ਦਿੱਤੀ ਹੈ। ਸਾਰੀ ਦੀ ਸਾਰੀ ਮੈਂਬਰਸ਼ਿਪ ਪਾਰਦਰਸ਼ੀ ਤਰੀਕੇ ਨਾਲ ਹੋਈ ਹੈ ਹੋਰਨਾਂ ਪਾਰਟੀਆਂ ਵਾਂਗ ਬੋਗਸ ਮੈਂਬਰਸ਼ਿਪ ਨਹੀ ਦਿਖਾਈ ਗਈ। ਉਨਾਂ ਦੱਸਿਆ ਕਿ ਪਾਰਟੀ ਵਰਕਰਾਂ ਅਤੇ ਆਹੂਦੇਦਾਰਾਂ ਨੂੰ ਭਰਤੀ ਹੋਏ ਮੈਂਬਰਾਂ ਨੂੰ ਉਤਸ਼ਾਹਿਤ ਕਰਨ ਲਈ ਸੂਬੇ ਵਿੱਚ ਜਿਲਾ ਪੱਧਰ ਤੇ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਤਹਿਤ ਸ਼੍ਰੀ ਆਨੰਦਪੁਰ ਸਾਹਿਬ ਵਿਖੇ 18 ਸਤੰਬਰ ਨੂੰ ਰੈਲੀ ਰੱਖੀ ਗਈ ਹੈ ਜਿਸ ਵਿੱਚ ਮੋਹਾਲੀ, ਰੋਪੜ, ਨਵਾਂ ਸ਼ਹਿਰ (ਤਿੰਨ ਜਿਲਿਆਂ ) ਦੇ ਵਰਕਰ ਸ਼ਾਮਲ ਹੋਣਗੇ । ਇਸ ਮੌਕੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਵਿਸ਼ੇਸ਼ ਤੌਰ ਤੇ ਪਹੂੰਚਕੇ ਮੈਂਬਰਾਂ ਅਤੇ ਆਹੂਦੇਦਾਰਾਂ ਦਾ ਮਾਰਗ ਦਰਸ਼ਨ ਕਰਨਗੇ। ਇਸ ਲਈ ਨਵੀਂ ਮੈਂਬਰਸ਼ਿਪ ਦੀ ਜਾਣਕਾਰੀ ਲੈਣ ਅਤੇ ਰੈਲੀ ਦੀ ਤਿਆਰੀ ਸਬੰਧੀ ਅੱਜ ਮੋਹਾਲੀ ਜਿਲੇ ਦੇ 9 ਮੰਡਲਾਂ, ਮੋਰਚਿਆਂ ਅਤੇ ਸੈਲਾਂ ਦੀ ਮੀਟਿੰਗ ਸੱਦੀ ਗਈ ਸੀ । ਇਸ ਵਿੱਚ ਸਾਰਿਆਂ ਨੂੰ ਮੈਂਬਰਸ਼ਿਪ ਅਤੇ ਕੇਂਦਰ ਵੱਲੋਂ ਆਏ ਏਜੰਡਿਆਂ ਦੀ ਵੀ ਜਾਣਕਾਰੀ ਦਿੱਤੀ ਗਈ ਹੈ। ਜਿਲਾ ਮੀਤ ਪ੍ਰਧਾਨ ਨਰਿੰਦਰ ਰਾਣਾ ਨੇ ਸੋਢੀ ਨੂੰ ਵਿਸ਼ਵਾਸ਼ ਦਿੱਤੀ ਕਿ ਪਾਰਟੀ ਨੇ ਜਿਲਾ ਮੋਹਾਲੀ ਦੀ ਜੋ ਜਿਮੇਵਾਰੀ ਲਗਾਈ ਹੈ ਉਹ ਪੁਰੀ ਕਰਨਗੇ ਅਤੇ ਵੱਧ ਤੋਂ ਵੱਧ ਸੰਖਿਆ ਵਿੱਚ ਵਰਕਰਾਂ ਨੂੰ ਲੈਕੇ ਰੈਲੀ ਵਿੱਚ ਪਹੂੰਚਣਗੇ। ਪਵਨ ਮਨੋਚਾ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਾਬਕਾ ਪ੍ਰਧਾਨ ਖੁਸ਼ਵੰਤ ਰਾਏ ਗੀਗਾ, ਜਿਲਾ ਮਹਿਲਾ ਪ੍ਰਧਾਨ ਮਾਨਸੀ ਚੌਧਰੀ,ਮੰਡਲ ਪ੍ਰਧਾਨ ਖਰੜ ਦਵਿੰਦਰ ਬਰਮੀ, ਮੰਡਲ ਪ੍ਰਧਾਨ ਭੁਪਿੰਦਰ ਭੁੱਪੀ,ਅਨਿਲ ਕੁਮਾਰ, ਸ਼ਸਾਕ ਦੁੱਗਲ,ਰਜਨੀਸ਼ ਬਹਿਲ,ਤਰਸੇਮ ਭਾਗੀਰਤ,ਗੁਰਮੀਤ ਸਿੰਘ ਟੀਵਾਣਾ ਜਿਲਾ ਸਕੱਤਰ,ਜਰਨਲ ਸਕੱਤਰ ਜਗਮੋਹਣ ਗਰੇਵਾਲ,ਮਦਨ ਗੋਇਲ, ਰਾਜਿੰਦਰ ਅਰੋੜਾ,ਜਗਦੀਸ਼ ਗੁੱਪਤਾ,ਰਾਜ ਕੁਮਾਰ ਭਾਟੀਆ, ਪਰਮਜੀਤ ਕੌਰ, ਮਨੀਸ਼ ਭਾਰਦਵਾਜ, ਤਰਸੇਮ ਮੋਦਗੱਲ, ਪਰਮਜੀਤ ਪੰਮਾਂ, ਦਰਸ਼ਨਾ ਧੀਮਾਨ ਆਫਿਸ ਸੈਕਟਰੀ, ਪੂਨਮ ਆਦਿ ਹਾਜਰ ਸਨ।