5 Dariya News

ਮੋਤੀਆ ਗਰੁੱਪ ਨੇ ਅੰਤਰਰਾਸ਼ਟਰੀ ਸਾਖਰਤਾ ਦਿਵਸ ਮਨਾਇਆ

5 Dariya News

ਚੰਡੀਗੜ੍ਹ 08-Sep-2019

ਟ੍ਰਾਈਸਿਟੀ ਦੇ ਮਸ਼ਹੂਰ ਰੀਅਲ ਇਸਟੇਟ ਡਿਵੈਲਪਰ ਮੋਤੀਆ ਗਰੁੱਪ ਨੇ ਸੈਕਟਰ 20 ਪੰਚਕੂਲਾ ਦੇ ਕੋਲ ਪੀਰ ਮੁਛੱਲਾ 'ਚ ਆਪਣੇ ਨਵੇਂ ਹਾਊਸਿੰਗ ਪ੍ਰੋਜੈਕਟ ਮੋਤੀਆ ਹਾਈਜ 'ਚ ਐਤਵਾਰ ਨੂੰ ਅੰਤਰਰਾਸ਼ਟਰੀ ਸਾਖਰਤਾ ਦਿਵਸ ਮਨਾਇਆ। ਗਰੁੱਪ ਨੇ ਮੋਤੀਆ ਹਾਈਜ ਦੇ ਨਿਰਮਾਣ ਸਥਾਨ 'ਤੇ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਬੱਚਿਆਂ ਨੂੰ ਕਿਤਾਬਾਂ ਅਤੇ ਸਟੇਸ਼ਨਰੀ ਦੀਆਂ ਆਈਟਮਾਂ ਵੰਡੀਆਂ।ਮੋਤੀਆ ਹਾਈਜ ਦੇ ਡਾਇਰੈਕਟਰ ਅਭਿ ਮਿੱਤਲ ਨੇ ਕਿਹਾ, 'ਸਿੱਖਿਆ ਹਰ ਵਿਅਕਤੀ ਦੇ ਵਿਅਕਤਿਤਵ ਦੇ ਵਿਕਾਸ ਲਈ ਸਭ ਤੋਂ ਮਹੱਤਵਪੂਰਣ ਸਾਧਨ ਹੈ ਅਤੇ ਸਾਰਿਆਂ ਨੂੰ ਮੁੱਢਲੀ ਸਿੱਖਿਆ ਦਾ ਅਧਿਕਾਰ ਹੋਣਾ ਚਾਹੀਦਾ ਹੈ। ਅੰਤਰਰਾਸ਼ਟਰੀ ਸਾਖਰਤਾ ਦਿਵਸ ਦਾ ਜਸ਼ਨ ਸਾਨੂੰ ਮਨੁੱਖੀ ਵਿਕਾਸ ਦੀ ਨਿਊਂ ਰੱਖਣ 'ਚ ਸਾਖਰਤਾ ਦੇ ਮਹੱਤਵ ਨੂੰ ਸਮਝਣ ਦਾ ਮੌਕਾ ਦਿੰਦਾ ਹੈ।''ਇਹੀ ਬੱਚੇ ਦੇਸ਼ ਦਾ ਭਵਿੱਖ ਹਨ। ਅੱਜ ਇਨ੍ਹਾਂ ਬੱਚਿਆਂ ਦੇ ਨੂੰ ਕਿਤਾਬਾਂ ਅਤੇ ਸਟੇਸ਼ਨਰੀ ਆਈਟਮਾਂ ਵੰਡ ਕੇ ਇਹ ਸਾਡਾ ਸਿੱਖਿਆ ਦੇ ਮਹੱਤਵ ਨੂੰ ਦਰਸਾਉਣ ਦਾ ਅਤੇ ਮਾਤਾ ਪਿਤਾ ਨੂੰ ਆਪਣੇ ਬੱਚੇ ਦੀ ਸਿੱਖਿਆ ਨੂੰ ਪਹਿਲ ਬਣਾਉਣ ਲਈ ਪ੍ਰੋਤਸਾਹਿਤ ਕਰਨ ਦਾ ਸਾਡਾ ਤਰੀਕਾ ਹੈ।'