5 Dariya News

8 ਸਤੱਬਰ ਤੱਕ ਅੱਖਾਂ ਦਾਨ ਸਬੰਧੀ ਮਨਾਏ ਜਾ ਰਹੇ ਪੰਦਰਵਾੜੇ ਤਹਿਤ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

5 Dariya News

ਫ਼ਾਜ਼ਿਲਕਾ 05-Sep-2019

ਸਿਵਲ ਸਰਜਨ ਡਾ. ਦਲੇਰ ਸਿੰਘ ਮੁਲਤਾਨੀ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਜ਼ਿਲ੍ਹੇ ਦੀਆਂ ਸਮੂਹ ਸਿਹਤ ਸੰਸਥਾਵਾਂ ਵਿੱਚ 8 ਸਤੱਬਰ ਤੱਕ ਮਨਾਏ ਜਾ ਰਹੇ ਅੱਖਾਂ ਦੇ ਪੰਦਰਵਾੜੇ ਤਹਿਤ ਡੀ.ਐਫ.ਓ ਸੀ.ਐਮ ਕਟਾਇਆ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਸੁਧੀਰ ਪਾਠਕ ਵੱਲੋਂ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਪੰਦਰਵਾੜੇ ਦਾ ਮੁੱਖ ਮਕਸਦ ਲੋਕਾ ਨੂੰ ਅੱਖਾਂ ਦਾਨ ਕਰਨ ਪ੍ਰਤੀ ਜਾਗਰੂਕ ਕਰਨਾ ਹੈ।ਉਨ੍ਹਾਂ ਦੱਸਿਆ ਕਿ ਜਦੋ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਤੋ ਬਾਅਦ ਅੱਖਾਂ ਦਾਨ ਕੀਤੀਆਂ ਜਾ ਸਕਦੀਆਂ ਹਨ ਤਾਂ ਜੋ ਉਹ ਕਿਸੇ ਨੂੰ ਦੁਨਿਆ ਵੇਖਣ ਦਾ ਮੌਕਾ ਦੇ ਸਕੇ। ਉਨ੍ਹਾਂ ਦੱਸਿਆ ਕਿ ਅੱਜ ਜਾਗਰੂਕਤਾ ਵੈਨ ਵੱਲੋਂ ਸਿਵਲ ਹਸਪਤਾਲ ਫ਼ਾਜ਼ਿਲਕਾ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਤੇ ਸਿਵਲ ਹਸਪਤਾਲ ਅਬੋਹਰ ਵਿਖੇ ਨੁਕੜ ਨਾਟਕ ਰਾਹੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜਾਗਰੂਕ ਵੈਨ ਰਾਹੀਂ ਆਮ ਲੋਕਾ ਵਿੱਚ ਗਲਤ ਧਾਰਨਾਵਾਂ ਨੂੰ ਦੂਰ ਕਰਕੇ ਉਨ੍ਹਾ ਨੂੰ ਅੱਖਾਂ ਦਾਨ ਲਈ ਪੇ੍ਰਰਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਲੋਕਾਂ ਵੱਲੋ ਅੱਖਾ ਦਾਨ ਕਰਨ ਸਬੰਧੀ 125 ਫਾਰਮ ਭਰੇ ਗਏ।ਇਸ ਮੌਕੇ ਅੱਖਾਂ ਦੇ ਮਾਹਿਰ ਡਾ. ਐਸ.ਪੀ ਗਰਗ ਨੇ ਦੱਸਿਆ ਕਿ ਅੱਖ ਦਾਨ ਮੌਤ ਹੋਣ ਤੋਂ ਬਾਅਦ 6 ਘੰਟੇ ਦੇ ਅੰਦਰ-ਅੰਦਰ ਦਾਨ ਕੀਤੀ ਜਾ ਸਕਦੀ ਹੈ ਜਦੋ ਕਿ ਮੌਤ ਹੋਣ ਤੋ ਬਾਅਦ 24 ਘੰਟਿਆਂ ਤੱਕ ਅੱਖਾਂ ਵਿੱਚ ਰੋਸ਼ਨੀ ਰਹਿੰਦੀ ਹੈ। ਦੇਸ਼ ਵਿੱਚ 1.2 ਲੱਖ ਲੋਕ ਅਜਿਹੇ ਹਨ ਜੋ ਕੋਰਨੀਮਲ ਬਲਾਇੰਡ ਨੈਂਸ ਦੇ ਸ਼ਿਕਾਰ ਹਨ। ਇਸ ਲਈ ਜ਼ਰੂਰੀ ਹੈ ਕਿ ਮੌਤ ਤੋ ਬਾਅਦ ਅੱਖਾ ਦਾਨ ਕਰਨ ਸੰਬਧੀ ਜਾਗਰੂਕਤਾ ਕੀਤਾ ਜਾਵੇ। ਜਿਸ ਨੂੰ ਐਨਕ ਲਗੀ ਹੈ ਜਾਂ ਅੱਖਾ ਦਾ ਅਪ੍ਰੇਸ਼ਨ ਹੋਇਆ ਹੈ ਜਾਂ ਬੱਲਡ ਪੈ੍ਰੇਸ਼ਰ ਦਾ ਸ਼ਿਕਾਰ ਹੈ ਜਾਂ ਟੀ.ਬੀ ਹੈ ਤਾਂ ਉਹ ਵੀ ਡਾਕਟਰੀ ਜਾਂਚ ਕਰਵਾ ਕੇ ਅੱਖਾ ਦਾਨ ਕਰ ਸਕਦਾ ਹੈ।ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫਸਰ ਸ੍ਰੀ ਅਨਿਲ ਧਾਮੂ, ਡਿਪਟੀ ਮਾਸ਼ ਮੀਡੀਆ ਅਫਸਰ ਮੈਡਮ ਸੁਖਵਿੰਦਰ ਕੌਰ, ਡਾ ਕਵਿਤਾ, ਡਾ ਰਿਕੂੰ ਚਾਵਲਾ, ਡਾ ਮੋਹਿਤ ਗੁਪਤਾ, ਡਾ ਸਾਬ ਰਾਮ, ਅਪਥਾਲਮਿਕ ਅਫਸਰ ਸ੍ਰੀ ਸੁਰਿੰਦਰ ਕਟਾਰਿਆ, ਸ੍ਰੀ ਸੁਨੀਲ ਸੇਠੀ, ਮੈਡਮ ਦਵਿੰਦਰ ਕੋਰ ਤੋਂ ਇਲਾਵਾ ਆਂਗਣਵਾੜੀ ਵਰਕਰ ਅਤੇ ਆਸ਼ਾ ਵਰਕਰ ਹਾਜ਼ਰ ਸਨ।