5 Dariya News

ਸਖੀ ਵਨ ਸਟਾਪ ਦਾ ਉਦੇਸ਼ ਪੀੜਤ ਮਹਿਲਾਵਾਂ ਨੂੰ ਇੱਕ ਹੀ ਛੱਤ ਥੱਲੇ ਰਾਹਤ ਪ੍ਰਦਾਨ ਕਰਨਾ-ਸੀ ਜੇ ਐਮ ਹਰਪ੍ਰੀਤ ਕੌਰ

5 Dariya News

ਸ਼ਹੀਦ ਭਗਤ ਸਿੰਘ ਨਗਰ(ਨਵਾਂਸ਼ਹਿਰ) 05-Sep-2019

ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀਮਤੀ ਹਰਪ੍ਰੀਤ ਕੌਰ ਸੀ ਜੇ ਐਮ ਵੱਲੋਂ ਅੱਜ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਸਥਿਤ ਸਖੀ ਵਨ ਸਟਾਪ ਕੇਂਦਰ ਦਾ ਦੌਰਾ ਕੀਤਾ ਅਤੇ ਉੱਥੇ ਆਉਣ ਵਾਲੇ ਛੋਟੇ ਬੱਚਿਆਂ ਲਈ ਝੂਲਾ ਵੀ ਸ਼ੁਰੂ ਕਰਵਾਇਆ।ਉਨ੍ਹਾਂ ਦੱਸਿਆ ਕਿ ਸਖੀ ਵਨ ਸਟਾਪ ਦਾ ਮੰਤਵ ਹਿੰਸਾ ਤੋਂ ਪੀੜਤ ਮਹਿਲਾਵਾਂ ਨੂੰ ਇੱਕ ਛੱਤ ਦੇ ਥੱਲੇ ਲਿਆ ਕੇ ਉਨ੍ਹਾਂ ਨਾਲ ਇਕਮੁੱਠਤਾ ਅਤੇ ਸੰਵੇਦਨਾ ਪ੍ਰਗਟਾਉਣਾ ਅਤੇ ਇਲਾਜ, ਕਾਨੂੰਨੀ, ਮਨੋਵਿਗਿਆਨਿਕ ਤੇ ਸਲਾਹਕਾਰੀ ਸਹਾਇਤਾ ਪ੍ਰਧਾਨ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਹ ਸੇਵਾ ਹੰਗਾਮੀ ਤੇ ਆਮ ਦੋਵਾਂ ਹਾਲਤਾਂ ’ਚ ਦਿੱਤੀ ਜਾਂਦੀ ਹੈ।ਇਸ ਮੌਕੇ ਸਖੀ-ਵਨ ਸਟਾਪ ਸੈਂਟਰ ਦੇ ਨੋਡਲ ਅਫ਼ਸਰ ਸਮਾਇਲੀ ਥਿੰਦ, ਐਲ ਪੀ ਓ ਅਮਨਦੀਪ ਕੌਰ, ਆਈ ਟੀ ਹਿੰਮ ਸ਼ਿਖਾ, ਪੀ ਐਲ ਵੀ ਵਾਸਦੇਵ ਪ੍ਰਦੇਸੀ ਅਤੇ ਗੁਰਪ੍ਰੀਤ ਸਿੰਘ ਮੌਜੂਦ ਸਨ।