5 Dariya News

ਮੋਤੀਆ ਗਰੁੱਪ ਨੇ ਡਿੱਗੇ ਬੂਟਿਆਂ ਨੂੰ ਫਿਰ ਤੋਂ ਲਗਾਉਣ ਦਾ ਚਲਾਇਆ ਅਭਿਆਨ

5 Dariya News

ਚੰਡੀਗੜ੍ਹ 27-Aug-2019

ਟ੍ਰਾਈਸਿਟੀ ਦੇ ਰੀਅਲ ਇਸਟੇਟ ਡਿਵੈਲਪਰ ਮੋਤੀਆ ਗਰੁੱਪ ਨੇ ਡਿੱਗੇ ਹੋਏ ਬੂਟਿਆਂ ਨੂੰ ਫਿਰ ਤੋਂ ਲਗਾਉਣ ਦਾ ਅਭਿਆਨ ਸ਼ੁਰੂ ਕੀਤਾ। ਸੈਕਟਰ 3 ਸਾਲ 'ਚ ਤਾਊ ਦੇਵੀ ਲਾਲ ਸਟੇਡੀਅਮ 'ਚ ਡਿੱਗੇ ਹੋਏ ਇੱਕ ਦਰਖਤ ਨੂੰ ਫਿਰ ਤੋਂ ਖੜ੍ਹਾ ਕਰਨ ਦੇ ਨਾਲ ਅਭਿਆਨ ਦੀ ਸ਼ੁਰੂਆਤ ਕੀਤੀ। ਮੋਤੀਆ ਗਰੁੱਪ ਦੇ ਡਾਇਰੈਕਟਰ ਐਲਸੀ ਮਿੱਤਲ ਅਤੇ ਗਰੁੱਪ ਦੇ ਕਰਮਚਾਰੀ, ਮਾਲੀ ਤੇ ਮਜ਼ਦੂਰਾਂ ਨੇ ਮਿਲ ਕੇ ਡਿੱਗੇ ਬੂਟੇ ਨੂੰ ਲਗਾਇਆ।ਮੋਤੀਆ ਗਰੁੱਪ ਦੇ ਡਾਇਰੈਕਟਰ ਮਿੱਤਲ ਨੇ ਸਟੇਡੀਅਮ 'ਚ ਸਵੇਰੇ ਸੈਰ ਦੇ ਦੌਰਾਨ ਡਿੱਗੇ ਹੋਏ ਬੂਟੇ 'ਤੇ ਧਿਆਨ ਦਿੱਤਾ। ਇਸ ਤੋਂ ਬਾਅਦ ਉਹ ਆਪਣੇ ਗਰੁੱਪ ਦੇ ਮੈਂਬਰਾਂ ਦੇ ਨਾਲ ਵਿਚਾਰ ਵਟਾਂਦਰਾ ਕਰਕੇ ਹਾਈਡ੍ਰਾ ਮਸ਼ੀਨ ਤੇ ਮਾਲੀ ਨੂੰ ਸੱਦਿਆ। ਉਸ ਤੋਂ ਬਾਅਦ ਹਾਈਡ੍ਰਾ, ਮਸ਼ੀਨ ਦੇ ਨਾਲ ਬਹੁਤ ਸਾਵਧਾਨੀ ਦੇ ਨਾਲ ਜੜ੍ਹ ਨੂੰ ਬਰਕਰਾਰ ਰੱਖਦੇ ਹੋਏ ਬੂਟੇ ਨੂੰ ਖੜ੍ਹਾ ਕੀਤਾ। ਉੱਥੇ ਬੂਟੇ ਨੂੰ ਡਿੱਗਣ ਤੋਂ ਰੋਕਣ ਲਈ ਟ੍ਰੀ ਸਪੋਰਟ ਬੈਲਟ ਨਾਲ ਬੰਨ੍ਹ ਦਿੱਤਾ ਗਿਆ।ਅਭਿਆਨ ਦੇ ਬਾਰੇ 'ਚ ਮੋਤੀਆ ਗਰੁੱਪ ਦੇ ਡਾਇਰੈਕਟਰ ਐਲਸੀ ਮਿੱਤਲ ਨੇ ਕਿਹਾ, ਅਸੀਂ ਇਸ ਬੂਟੇ ਨੂੰ ਦੁਬਾਰਾ ਖੜ੍ਹਾ ਕਰਕੇ ਕਾਫੀ ਖੁਸ਼ੀ ਮਿਲ ਰਹੀ ਹੈ। ਇਸ ਨਾਲ ਸਾਨੂੰ ਇੱਕ ਪ੍ਰੇਰਣਾ ਮਿਲੀ ਹੈ ਕਿ ਸਾਨੂੰ ਕਿਸ ਤਰ੍ਹਾਂ ਦੇ ਨਾਲ ਦਰਖਤਾਂ ਦੀ ਰੱਖਿਆ ਕਰਨੀ ਚਾਹੀਦੀ ਹੈ। ਇਸਦੇ ਨਾਲ ਹੀ ਅਸੀਂ ਕੁਦਰਤ ਦੀ ਸੰਭਾਲ ਤੇ ਦਰਖਤਾਂ ਲਈ ਇੱਕ ਪਹਿਲ ਕੀਤੀ ਹੈ। ਅਸੀਂ ਮੀਂਹ ਤੇ ਤੂਫਾਨ ਕਰਕੇ ਆਪਣੇ ਆਸੇ ਪਾਸੇ ਡਿੱਗੇ ਹੋਏ ਦਰਖਤਾਂ ਨੂੰ ਦੇਖਦੇ ਹਾਂ, ਜਿਨ੍ਹਾਂ ਨੂੰ ਫਿਰ ਤੋਂ ਲਗਾਉਣਾ ਬਿਹਤਰ ਤਰੀਕਾ ਹੈ।ਅਸੀਂ ਇਸਦੇ ਲਈ ਤਾਊ ਦੇਵੀ ਲਾਲ ਸਟੇਡੀਅਮ ਤੇ ਹੁੱਡਾ ਦੇ ਅਧਿਕਾਰੀਆਂ ਦੇ ਨਾਲ ਸੰਪਰਕ ਕੀਤਾ ਹੈ ਅਤੇ ਭਵਿੱਖ 'ਚ ਅਜਿਹੇ ਬੂਟੇ ਡਿੱਗਣ ਤੇ ਅਸੀਂ ਦੁਬਾਰਾ ਲਗਾਉਣ ਲਈ ਤਿਆਰ ਤੇ ਹਾਜ਼ਰ ਰਹਾਂਗੇ। ਇੱਕ ਜਿੰਮੇਦਾਰ ਡਿਵੈਲਪਰ ਹੋਣ ਦੇ ਨਾਤੇ ਅਸੀਂ ਕੁਦਰਤ ਦੀ ਸਾਂਭ ਸੰਭਾਲ ਦੀ ਜ਼ਰੂਰਤ ਨੂੰ ਸਮਝਦੇ ਹਾਂ। ਅਸੀਂ ਮੋਤੀਆ ਗਰੁੱਪ ਡਿੱਗੇ ਹੋਏ ਬੂਟਿਆਂ ਦੀ ਰੱਖਿਆ ਕਰਨ ਤੇ ਉਨ੍ਹਾਂ ਨੂੰ ਫਿਰ ਤੋਂ ਲਗਾਉਣ ਦਾ ਵਚਨ ਲੈਂਦੇ ਹਾਂ।