5 Dariya News

ਐਸ. ਡੀ. ਐਮ. ਖਰੜ ਵੱਲੋਂ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ

ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਮਦਦ ਦੇਣ ਦਾ ਦਿੱਤਾ ਭਰੋਸਾ

5 Dariya News

ਕੁਰਾਲੀ 20-Aug-2019

ਐਸ. ਡੀ. ਐਮ. ਖਰੜ ਵਿਨੋਦ ਬਾਂਸਲ ਨੇ ਪ੍ਰਸ਼ਾਸਿਨਕ ਅਧਿਕਾਰੀਆਂ ਦੀ ਟੀਮ ਨਾਲ ਸ਼ਹਿਰ ਦੇ ਬਾਰਾਂ ਮੰਦਰਾਂ ਵਾਲੀ ਕਲੋਨੀ, ਜਿਥੇ ਬੁਧਕੀ ਰਾਓ ਨਦੀ ਦੇ ਕੰਢੇ ਬਣਿਆ ਇਕ ਦੋ ਮੰਜ਼ਿਲਾ ਮਕਾਨ ਦੇਰ ਰਾਤ ਨਦੀ ਦੇ ਪਾਣੀ ਦੇ ਵਹਾਅ ਕਾਰਨ ਢੇਹ-ਢੇਰੀ ਹੋ ਗਿਆ ਸੀ, ਦਾ ਦੌਰਾ ਕੀਤਾ। ਅੱਜ ਸਵੇਰੇ ਮੌਕੇ 'ਤੇ ਪਹੁੰਚੇ ਐਸ. ਡੀ. ਐਮ. ਸ੍ਰੀ ਬਾਂਸਲ ਨੇ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿਵਾਇਆ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਪਹਿਲ ਦੇ ਆਧਾਰ 'ਤੇ ਲੋਕਾਂ ਦੀ ਜਾਨ ਮਾਲ ਨੂੰ ਸੁਰੱਖਿਅਤ ਰੱਖਣ ਦੇ ਉਪਰਾਲੇ ਕੀਤੇ ਜਾ ਰਹੇ ਹਨ।ਮੌਕੇ 'ਤੇ ਹਾਜ਼ਰ ਰਾਜ਼ੇਸ਼ ਕੁਮਾਰ, ਰਵਿੰਦਰ ਕੌਰ, ਬਲਵਿੰਦਰ ਕੌਰ, ਗੁਰਮੁੱਖ ਸਿੰਘ, ਅਵਤਾਰ ਸਿੰਘ ਅਤੇ ਰਾਕੇਸ਼ ਕੁਮਾਰ ਨੇ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਇਸ ਕਲੋਨੀ ਵਿੱਚ ਰਹਿ ਰਹੇ ਬਹੁਤੇ ਲੋਕਾਂ ਨੇ ਬਾਹਰੋਂ ਆ ਕੇ ਇਥੇ ਸਥਾਨਕ ਨਗਰ ਕੌਂਸਲ ਨੂੰ ਲੱਖਾਂ ਰੁਪਏ ਅਦਾ ਕਰਕੇ ਨਕਸ਼ੇ ਪਾਸ ਕਰਵਾ ਕੇ ਆਪਣੇ ਮਕਾਨ ਬਣਾਏ ਹਨ। ਜੇਕਰ ਇੱਥੇ ਪਾਣੀ ਦਾ ਇੰਨਾ ਖਤਰਾ ਸੀ ਤਾਂ ਇਥੇ ਮਕਾਨਾਂ ਦੇ ਨਕਸ਼ੇ ਪਾਸ ਹੀ ਨਹੀਂ ਕਰਨੇ ਚਾਹੀਦੇ ਸਨ, ਜਿਸ 'ਤੇ ਐਸ. ਡੀ. ਐਮ. ਸ੍ਰੀ ਬਾਂਸਲ ਨੇ ਭਰੋਸਾ ਦਿੱਤਾ ਕਿ ਇਸ ਸਾਰੀ ਘਟਨਾ ਦੇ ਕਾਰਨਾਂ ਦੀ ਜਾਂਚ ਮਗਰੋਂ ਢੁਕਵੀਂ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।