ਜੈਕ ਵੱਲੋ ਰਾਸ਼ਟਰੀ ਸਿੱਖਿਆ ਨੀਤੀ ਦੇ ਖਰੜੇ ਤੇ ਐਜੂਕੇਸ਼ਨ ਕਨਕਲੇਵ ਦਾ ਆਯੋਜਨ
5 Dariya News
ਚੰਡੀਗੜ੍ਹ 19-Aug-2019
“ਰਾਸ਼ਟਰੀ ਸਿੱਖਿਆ ਨੀਤੀ ਦਾ ਖਰੜਾ “ਪੰਜਾਬ”, “ਪੰਜਾਬੀ ”ਅਤੇ“ ਪੰਜਾਬੀਅਤ ”ਲਈ ਵੱਡਾ ਖ਼ਤਰਾ ਹੈ। ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਵਿਚ ਸਿੱਖਿਆ ਦਾ ਭਗਵਾਂਕਰਨ ਕਰ ਰਿਹਾ ਹੈ। ਕੇਂਦਰ ਸਰਕਾਰ ਵੱਲੋ ਨਵੀਂ ਸਿੱਖਿਆ ਡਰਾਫਟ ਨੀਤੀ ਨੂੰ ਪੰਜਾਬੀ ਭਾਸ਼ਾ ਛੱਡ ਕੇ ਹਰ ਭਾਸ਼ਾ ਵਿੱਚ ਜਾਰੀ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਜੈਕ ਡਾਇਰੈਕਟਰਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣਾ ਚਾਹੀਦਾ ਹੈ ਤਾਂ ਜੋ ਇਸ ਮਾਮਲੇ ਨੂੰ ਕੇਂਦਰ ਸਰਕਾਰ ਕੋਲ ਅੱਗੇ ਲਿਜਾਇਆ ਜਾ ਸਕੇ।ਇਹ ਗੱਲ ਉੱਚ ਸਿੱਖਿਆ ਮੰਤਰੀ ਸ: ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਜੈਕ ਦੇ ਚੇਅਰਮੈਨ, ਸ਼੍ਰੀ ਅਸ਼ਵਨੀ ਸੇਖੜੀ ਦੀ ਅਗਵਾਈ ਹੇਠ ਪੰਜਾਬ ਦੇ 1650 ਤੋਂ ਵੱਧ ਅਣਏਡਿਡ ਸੰਸਥਾਵਾਂ ਦੀ ਨੁਮਾਇੰਦਗੀ ਕਰਦਿਆਂ ਜੁਆੰਇਟ ਐਕਸ਼ਨ ਕਮੇਟੀ (ਜੈਕ) ਵੱਲੋਂ ਅੱਜ ਹੋਟਲ ਜੇਡਬਲਯੂ ਮੈਰੀਅਟ, ਚੰਡੀਗੜ੍ਹ ਵਿੱਚ ਆਯੋਜਿਤ ਇਕ ਸਿੱਖਿਆ ਸੰਮੇਲਨ ਦੌਰਾਨ ਕਹੀ। ਜੈਕ ਦੇ ਬੁਲਾਰੇ ਡਾ ਅੰਸ਼ੂ ਕਟਾਰੀਆ; ਬੀ.ਐਡ ਫੈਡਰੇਸ਼ਨ ਦੇ ਪ੍ਰਧਾਨ ਸ਼. ਜਗਜੀਤ ਸਿੰਘ ਅਤੇ ਪੌਲੀਟੈਕਨਿਕ ਐਸੋਸੀਏਸ਼ਨ ਤੋਂ ਸ ਰਾਜਿੰਦਰ ਧਨੋਆ ਸਮਾਗਮ ਦੇ ਸੰਚਾਲਕ ਸਨ।ਸਕੂਲ ਸਿੱਖਿਆ ਮੰਤਰੀ ਸ਼. ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ ਨੇ ਪਹਿਲਾਂ ਹੀ ਰਾਸ਼ਟਰੀ ਸਿੱਖਿਆ ਨੀਤੀ ਦੇ ਖਰੜੇ ਦੇ ਨਿਰਦੇਸ਼ਾਂ ਅਨੁਸਾਰ ਸਕਾਰਾਤਮਕ ਮਾਪਦੰਡਾਂ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਸ: ਬਲਬੀਰ ਸਿੰਘ ਸਿੱਧੂ; ਵੀਸੀ, ਐਮਆਰਐਸ-ਪੀਟੀਯੂ, ਬਠਿੰਡਾ, ਡਾ. ਐਮਪੀਐਸ ਈਸ਼ਰ; ਵੀ.ਸੀ., ਬਾਬਾ ਫਰੀਦ ਯੂਨੀਵਰਸਿਟੀ ਫ਼ਰੀਦਕੋਟ, (ਡਾ.) ਰਾਜ ਬਹਾਦਰ; ਸਕੱਤਰ ਸਿੱਖਿਆ, ਸ੍ਰੀ. ਕ੍ਰਿਸ਼ਨ ਕੁਮਾਰ, ਆਈਏਐੱਸ ਆਦਿ ਵੀ ਇਸ ਮੌਕੇ ਮੌਜੂਦ ਸਨ। ਕੁਲਦੀਪ ਪੁਰੀ, ਪ੍ਰੋਫੈਸਰ ਐਜੂਕੇਸ਼ਨ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ; ਕੁਲਵਿੰਦਰ ਸਿੰਘ, ਪ੍ਰੋਫੈਸਰ ਐਜੂਕੇਸ਼ਨ, ਪੰਜਾਬੀ ਯੂਨੀਵਰਸਿਟੀ, ਪਟਿਆਲਾ; ਕਮਲਜੀਤ ਸਿੰਘ, ਐਚ ਓ. ਡੀ, ਐਜੂਕੇਸ਼ਨ, ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ, ਬਠਿੰਡਾ; ਡਾਕਟਰ ਖੁਸ਼ਵਿੰਦਰ ਕੁਮਾਰ, ਪ੍ਰਿੰਸੀਪਲ, ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਆਦਿ ਪੈਨਲ ਦੇ ਮੈਂਬਰ ਸਨ। ਸ.ਮਨਜੀਤ ਸਿੰਘ, ਸੀਨੀਅਰ ਉਪ ਪ੍ਰਧਾਨ, ਪੰਜਾਬ ਅਨਏਡਿਡ ਟੈਕਨੀਕਲ ਇੰਸਟੀਚਿਊਸ਼ਨਸ ਐਸੋਸਿਏਸ਼ਨ; ਡਾ.ਅੰਸ਼ੂ ਕਟਾਰੀਆ, ਪ੍ਰਧਾਨ, ਪੁੱਕਾ; ਸ਼੍ਰੀ ਜਗਜੀਤ ਸਿੰਘ, ਪ੍ਰਧਾਨ, ਬੀ.ਐੱਡ ਫੈਡਰੇਸ਼ਨ; ਸ਼੍ਰੀ ਚਰਨਜੀਤ ਸਿੰਘ ਵਾਲੀਆ, ਪ੍ਰਧਾਨ ਨਰਸਿੰਗ ਕਾਲਜਿਜ਼ ਐਸੋਸਿਏਸ਼ਨ; ਸ਼੍ਰੀ ਅਨਿਲ ਚੌਪੜਾ, ਕੰਨਫੈਡਰੇਸ਼ਨ ਆਫ ਪੰਜਾਬ ਅਨਏਡਿਡ ਇੰਸਟੀਚਿਊਸ਼ਨਸ; ਸਰਦਾਰ ਗੁਰਮੀਤ ਸਿੰਘ ਧਾਲੀਵਾਲ, ਅਕੈਡਮਿਕ ਐਡਵਾਇਜ਼ਰੀ ਫੋਰਮ (ਏਏਐਫ); ਸਰਦਾਰ ਨਿਰਮਲ ਸਿੰਘ ਈਟੀਟੀ ਫੈਡਰੇਸ਼ਨ; ਸ਼੍ਰੀ ਜਸਨੀਕ ਸਿੰਘ, ਬੀ.ਐੱਡ ਐਸੋਸਿਏਸ਼ਨ, ਪੀਯੂ; ਸਰਦਾਰ ਸੁਖਮੰਦਰ ਸਿੰਘ ਚੱਠਾ, ਪੰਜਾਬ ਅਨਏਡਿਡ ਡਿਗਰੀ ਕਾਲਜਿਜ਼ ਐਸੋਸਿਏਸ਼ਨ; (ਪੁੱਡਕਾ); ਸ਼੍ਰੀ ਸ਼ਿਮਾਂਸ਼ੂ ਗੁਪਤਾ ਆਈਟੀਆਈ ਐਸੋਸਿਏਸ਼ਨ; ਸ: ਰਜਿੰਦਰ ਧਨੋਆ, ਪੋਲੌਟੈਕਨਿਕ ਐਸੋਸਿਏਸ਼ਨ; ਸ਼੍ਰੀ ਵਿਪਨ ਸ਼ਰਮਾ, ਕੰਨਫੈਡਰੇਸ਼ਨ ਆਫ ਅਨਏਡਿਡ ਕਾਲਜਿਜ਼ ਐਸੋਸਿਏਸ਼ਨ; ਡਾ.ਸਤਵਿੰਦਰ ਸੰਧੂ, ਬੀ.ਐਡ ਐਸੋਸਿਏਸ਼ਨ ਜੀਐਨਡੀਯੂ ਕਾਲਜਿਜ਼ ਆਦਿ ਵੀ ਇਸ ਮੋਕੇ ਤੇ ਮੌਜੂਦ ਰਹਿਣਗੇ।