5 Dariya News

30 ਸਾਲਾਂ ਤੋਂ ਵਿਛੜੇ ਵਿਅਕਤੀ ਦਾ ਪਰਿਵਾਰ ਨਾਲ ਹੋਇਆ ਮਿਲਾਪ

5 Dariya News

ਕੁਰਾਲੀ 11-Aug-2019

30  ਸਾਲ ਪਹਿਲਾਂ ਆਪਣਿਆਂ ਤੋਂ ਵਿਛੜੇ ਵਿਅਕਤੀ ਨੂੰ 'ਪ੍ਰਭ ਆਸਰਾ' ਸੰਸਥਾ ਦੇ ਪ੍ਰਬੰਧਕਾਂ ਵੱਲੋਂ 'ਮਿਸ਼ਨ ਮਿਲਾਪ' ਮੁਹਿੰਮ ਤਹਿਤ ਆਪਣੇ ਪਰਿਵਾਰ ਨਾਲ  ਮਿਲਿਆ ਗਿਆ Iਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੀਬੀ ਰਜਿੰਦਰ ਕੌਰ ਪਡਿਆਲਾ ਮੁਖ ਪ੍ਰਬੰਧਕ 'ਪ੍ਰਭ ਆਸਰਾ' ਨੇ ਦੱਸਿਆ ਕਿ 9-8-2010 ਨੂੰ ਐਸ ਡੀ ਐਮ ਦੇ ਹੁਕਮਾ ਦੁਆਰਾ ਬੜੀ ਹੀ ਤਰਸਯੋਗ ਤੇ ਲਾਵਾਰਿਸ ਹਾਲਤ ਵਿਚ (ਸੁਨੀਲ) 30 ਕੁ ਸਾਲਾਂ ਦਾ ਨੌਜਵਾਨ ਨੂੰ ਡੀ. ਸੀ ਕੰਪਲੈਕਸ, ਮੋਹਾਲੀ  ਦੇ ਬਾਹਰ ਤੋਂ ਚੁੱਕ ਕੇ ਦਾਖਿਲ ਕਰਵਾਇਆ ਗਿਆ ਸੀ I ਜਿਥੇ ਉਹ ਲਗਪਗ ਪਿਛਲੇ 9-10 ਸਾਲਾਂ ਤੋਂ ਲਾਵਰਿਸ਼ ਹਾਲਤ ਵਿਚ ਰਹਿੰਦਾ ਸੀ I ਕੁਝ ਸਮਾਜਦਰਦੀ ਸੱਜਣ ਉਸਨੂੰ ਖਾਣ ਦਾ ਸਮਾਨ ਦੇ ਜਾਂਦੇ, ਜਿਸ ਨਾਲ ਉਹ ਆਪਣਾ ਢਿੱਡ ਭਰ ਕੇ ਗੁਜਾਰਾ ਕਰ ਲੈਂਦਾ ਸੀ I ਆਸ ਪਾਸ ਦੇ ਲੋਕ ਸੁਨੀਲ ਨੂੰ ਭਗਤ ਜੀ ਕਹਿੰਦੇ ਸਨ I ਇਕ ਦਿਨ ਇਸ ਦੀ ਤਰਸਯੋਗ ਹਾਲਤ ਦੇਖ ਕੇ ਇੱਕ ਸਮਾਜਦਾਰਦੀ ਸੱਜਣ ਨੂੰ ਤਰਸ ਆਇਆ ਤੇ ਉਸਨੇ ਪ੍ਰਸ਼ਾਸ਼ਨ ਨੂੰ ਇਸਦੀ ਜਾਣਕਾਰੀ ਦਿਤੀ I ਪਰ ਪ੍ਰਸ਼ਾਸ਼ਨ ਨੇ ਇਸ ਗੱਲ ਨੂੰ ਗੋਲੀ ਨਾ ਤੇ 8-8-2010 ਨੂੰ  English Tribune ਨੇ ਇਸ ਦੀ ਅਵਾਜ ਚੁਕੀ ਜਿਸ ਕਾਰਨ ਜਿਲਾ ਸਮਾਜਿਕ ਸੁਰੱਖਿਆ ਅਫਸਰ ਹਰਕਤ ਵਿਚ ਆਇਆ ਤੇ ਇਸ ਦੇ ਓਦਰ ਪ੍ਰਭ ਆਸਰਾ ਦੇ ਬਣਾਏ ਗਏ I  ਸੁਨੀਲ ਦਾਖਲੇ ਸਮੇ ਆਪਣਾ ਨਾਮ ਪਤਾ ਦੱਸਣ ਤੋਂ ਅਸਮਰਥ ਸੀ I ਸੁਨੀਲ ਦਾ ਨਾਂ ਵੀ ਸੰਸਥਾ ਵੱਲੋ ਰੱਖਿਆ ਗਿਆ I ਸੁਨੀਲ ਦਾ ਇਲਾਜ ਤੇ ਸੇਵਾ ਸੰਭਾਲ ਸੰਸਥਾ ਵੱਲੋ ਕਰੀ ਜਾ ਰਹੀ ਸੀ I ਸੁਨੀਲ ਨੇ ਦਾਖਲੇ ਤੋਂ ਲਗਪਗ 3 ਸਾਲ ਬਾਅਦ ਆਪਣਾ ਅਧੂਰਾ ਪਤਾ ਦੱਸਣਾ ਸ਼ੁਰੂ ਕੀਤਾ I 

ਸੰਸਥਾ ਦੇ ਮਿਸ਼ਨ ਮਿਲਾਪ ਮੁਹਿੰਮ ਤਹਿਤ ਸੰਸਥਾ ਦੇ ਪ੍ਰਬੰਧਕਾਂ ਵੱਲੋ  ਦਸੇ ਹੋਏ ਪਤੇ ਨਾਲ ਸੰਪਰਕ ਕਰਨ ਦੀ ਲਗਾਤਾਰ ਕੋਸ਼ਿਸ ਕਰਦੇ ਰਹੇ, ਪਰ ਸਹੀ ਪਤਾ ਨਾ ਹੋਣ ਕਾਰਣ ਅਸਮਰੱਥ ਰਹੇ, ਕਈ ਸਾਲ ਲਗਾਤਾਰ ਕੋਸ਼ਿਸ ਕਰਨ ਮਗਰੋਂ ਪ੍ਰਬੰਧਕਾਂ ਦਾ ਉਸਦੇ ਘਰਦਿਆਂ ਨਾਲ ਸੰਪਰਕ ਹੋਇਆ ਤਾ ਸੁਨੀਲ ਨੂੰ ਲੈਣ ਉਸਦਾ ਭਰਾ ਤੇ ਪਿੰਡ ਦੇ ਮੁਖਿਆ ਪ੍ਰਭ ਆਸਰਾ ਕੁਰਾਲੀ ਵਿਖੇ ਪੁਜੇ I ਉਹਨਾਂ ਦੱਸਿਆ ਕਿ ਸੁਨੀਲ ਦਾ ਅਸਲ ਨਾਂ ਝੱਬਰ ਪ੍ਰਸ਼ਾਦ ਹੈ ਇਹ 10 ਸਾਲ ਦਾ ਸੀ ਜਦੋ ਅਚਾਨਕ ਘਰ ਛੱਡ ਕੇ ਚਲਾ ਗਿਆ ਸੀ I ਜਿਸਦੀ ਸੂਚਨਾ ਪੁਲਿਸ ਨੂੰ ਵੀ ਦਿਤੀ ਪਰ ਇਹ ਪਰਿਵਾਰ ਨੂੰ ਮੁੜ ਨਾ ਮਿਲਿਆ I ਉਹਨਾਂ ਦੱਸਿਆ ਕਿ ਜਦੋ ਪ੍ਰਭ ਆਸਰਾ ਦੇ ਪ੍ਰਬੰਧਕਾਂ ਵੱਲੋ ਉਸਦੇ ਸੰਸਥਾ ਵਿਚ ਹੋਣ ਦੀ ਜਾਣਕਾਰੀ ਉਹਨਾਂ ਕੋਲ ਪੁੱਜੀ ਤਾ ਸਾਰੇ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਬਣ ਗਿਆ ਤੇ ਅੱਜ ਉਹ ਆਪਣੇ ਭਰਾ ਨੂੰ ਲੈਣ ਪ੍ਰਭ ਆਸਰਾ ਕੁਰਾਲੀ ਵਿਖੇ ਪੁਜੇ I ਪਹਿਲਾ ਤਾ ਸੁਨੀਲ ਆਪਣੇ ਘਰਦਿਆਂ ਦੇ ਆਉਣ ਦੀ ਖ਼ਬਰ ਸੁਣ ਕੇ ਬਹੁਤ ਖੁਸ਼ ਹੋਇਆ ਉਹਨਾਂ ਨਾਲ ਆਪਣਿਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਕੀਤੀਆਂ I ਪਰ ਜਦੋ ਜਾਣ ਦਾ ਵਕ਼ਤ ਆਇਆ ਤਾ ਸੁਨੀਲ ਨੇ ਘਰ ਜਾਣ ਤੋਂ ਮਨਾ ਕਰ ਦਿੱਤਾ, ਉਸਨੇ ਦੱਸਿਆ ਮੈਨੂੰ ਆਪਣੇ ਪਰਿਵਾਰ ਦੇ ਮਿਲਣ ਦੀ ਬਹੁਤ ਖੁਸ਼ੀ ਹੈ I ਮੈਂ ਪ੍ਰਭ ਆਸਰਾ ਪਰਿਵਾਰ ਛੱਡ ਕੇ ਨਹੀਂ ਜਾ ਸਕਦਾ, ਮੈਂ ਪਿਛਲੇ 9 ਸਾਲ ਤੋਂ ਆਪਣੇ ਇਸ ਪਰਿਵਾਰ ਵਿਚ ਰਹਿ ਰਿਹਾ ਹੈ I ਇਸ ਪਰਿਵਾਰ ਵੱਲੋ ਮੈਨੂੰ ਬਹੁਤ ਪਿਆਰ ਤੇ ਇੱਕ ਨਵੀ ਪਹਿਚਾਣ ਮਿਲੀ ਹੈ I ਇਸ ਮੌਕੇ ਸੁਨੀਲ ਦੇ ਨੂੰ ਲੈਣ ਆਏ ਉਸਦੇ ਭਰਾ ਤੇ ਪਿੰਡ ਦੇ ਮੁਖਿਆ ਨੇ ਸੰਸਥਾ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ, ਤੇ ਸੁਨੀਲ ਨੂੰ ਫਿਰ ਪ੍ਰਭ ਆਸਰਾ ਪਰਿਵਾਰ ਵਿਚ ਖੁਸ਼ੀ ਖੁਸ਼ੀ ਰਹਿਣ ਦਿੱਤਾ I