5 Dariya News

ਭਾਰਤ ਸਰਕਾਰ ਦੀ ਆਯੁਸ਼ਮਾਨ ਸਕੀਮ ਦਾ ਕੈਪਟਨ ਲੈ ਰਿਹੈ ਲਾਹਾ : ਅਰਵਿੰਦ ਮਿੱਤਲ

5 Dariya News/(ਦਵਿੰਦਰਪਾਲ ਸਿੰਘ/ਅੰਕੁਸ਼)

ਸ੍ਰੀ ਅਨੰਦਪੁਰ ਸਾਹਿਬ 10-Aug-2019

ਆਯੂਸ਼ਮਾਨ ਸਕੀਮ ਭਾਰਤ ਸਰਕਾਰ ਦੀ ਹੈ ਨਾ ਕਿ ਪੰਜਾਬ ਸਰਕਾਰ ਦੀ। ਪਰ ਇਹ ਅੱਤ ਅਫਸੋਸ ਦੀ ਗੱਲ ਹੈ ਕਿ ਭਾਰਤ ਸਰਕਾਰ ਦੀ ਸਕੀਮ ਦਾ ਲਾਹਾ ਪੰਜਾਬ ਦੀ ਕਾਂਗਰਸ ਸਰਕਾਰ ਲੈਣ ਦੀ ਕੋਸ਼ਿਸ਼ ਕਰ ਰਹੀ ਹੈ । ਇਸ ਗੱਲ ਦਾ ਪ੍ਰਗਟਾਵਾ ਭਾਜਪਾ ਆਗੂ ਅਰਵਿੰਦ ਮਿੱਤਲ ਨੇ ਕੀਤਾ। ਅੱਜ ਪੱਤਰਕਾਰ ਸੰਮੇਲਨ ਦੋਰਾਨ ਉਨ੍ਹਾਂ ਕਿਹਾ ਕਿ ਇਸ ਤੋਂ ਮਾੜੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਕੈਪਟਨ ਸਰਕਾਰ ਵਲੋਂ ਪਿਛਲੇ ਸਾਲ ਇਹ ਸਕੀਮ ਲਾਗੂ ਨਹੀ ਕਰਵਾਈ ਗਈ ਜਦੋਂ ਹੁਣ ਲੋਕ ਸਭਾ ਚੌਣਾਂ ਵਿਚ ਮਾੜਾ ਹਾਲ ਹੋਇਆ ਤਾਂ ਕੈਪਟਨ ਸਾਹਿਬ ਨੂੰ ਭਾਰਤ ਸਰਕਾਰ ਦੀ ਇਸ ਸਕੀਮ ਦੀ ਯਾਦ ਆਈ ਤੇ ਹੁਣ ਇਸ ਨੂੰ ਪੰਜਾਬ ਵਿਚ ਲਾਗੂ ਕੀਤਾ ਜਾ ਰਿਹਾ ਹੈ। ਮਿੱਤਲ ਨੇ ਕਿਹਾ ਕਿ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਵਲੋਂ ਐਡ:ਫੂਲਕਾ ਦਾ ਅਸਤੀਫਾ ਅਦਾਲਤ 'ਚ ਜਾਣ ਦੀ ਧਮਕੀ ਤੋਂ ਬਾਅਦ ਪ੍ਰਵਾਨ ਕੀਤਾ ਗਿਆ ਜਦੋਂ ਕਿ ਚਾਰ ਹੋਰ ਅਸਤੀਫੇ ਅਜੇ ਤੱਕ ਪ੍ਰਵਾਨ ਨਹੀ ਕੀਤੇ ਗਏ। ਮਿੱਤਲ ਨੇ ਪੁਛਿਆ ਕਿ ਕੀ ਉਹ ਚਾਰੇ ਅਸਤੀਫੇ ਵੀ ਅਦਾਲਤ ਚ ਜਾਣ ਤੋਂ ਬਾਅਦ ਪ੍ਰਵਾਨ ਕੀਤੇ ਜਾਣਗੇ? ਉਨ੍ਹਾਂ ਕਿਹਾ ਅਸਤੀਫਾ ਦੇਣ ਵਾਲੇ ਚਾਰੇ ਵਿਧਾਇਕਾਂ ਤੇ ਜੋ ਖਰਚਾ ਹੋ ਰਿਹਾ ਹੈ ਉਸਦਾ ਜਿੰਮੇਵਾਰ ਕੌਣ ਹੈ? ਇਸ ਮੋਕੇ ਉਨ੍ਹਾਂ ਦੇ ਨਾਲ ਮਹੰਤ ਲਛਮਨ ਦਾਸ, ਗੁਰਬਚਨ ਸਿੰਘ ਲੋਦੀਪੁਰ, ਸੁਨੀਲ ਝਿੰਜੜੀ, ਰਤਨ ਕੁਮਾਰ ਲਖੇੜ, ਚੂੜ੍ਹ ਸਿੰਘ, ਸੰਜੂ ਮਹਿਤਾ ਆਦਿ ਹਾਜ਼ਰ ਸਨ।