5 Dariya News

550 ਸਾਲਾ ਗੁਰਪੁਰਬ ਸਮਾਗਮਾਂ ਨੂੰ ਸਮਰਪਿਤ ਜ਼ਿਲ੍ਹਾ ਖੇਡਾਂ

ਦੂਸਰੇ ਦਿਨ ਲੜਕੀਆਂ ਦੇ ਮੁਕਾਬਲੇ ’ਚ ਬ੍ਰਹਮਜੋਤ ਕੌਰ ਖਾਲਸਾ ਸਕੂਲ ਬੰਗਾ ਦੀ 3000 ਮੀਟਰ ਦੌੜ ’ਚ ਝੰਡੀ ਰਹੀ

5 Dariya News

ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) 07-Aug-2019

ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਖੇਡਾਂ (ਅੰਡਰ-18) ਦੇ ਅੱਜ ਦੂਸਰੇ ਦਿਨ ਕਰਵਾਏ ਗਏ ਲੜਕੀਆਂ ਦੇ ਮੁਕਾਬਲੇ ’ਚ ਐਥਲੈਟਿਕਸ ਮੁਕਾਬਲਿਆਂ ਵਿੱਚ 3000 ਮੀਟਰ ਦੌੜ ਵਿੱਚ  ਬ੍ਰਮਜੋਤ ਕੌਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬੰਗਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।  ਕੋਮਲ ਬੰਗਾ ਨੇ ਦੂਜਾ ਸਥਾਨ ਜਦਕਿ ਜਸਕਰਨ ਕੌਰ ਗੁਰੂ ਨਾਨਕ ਪਬਲਿਕ ਸਕੂਲ ਢਾਹਾਂ ਨੇ ਤੀਜਾ ਸਥਾਨ ਹਾਸਲ ਕੀਤਾ।ਦੂਸਰੇ ਦਿਨ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ 800 ਮੀਟਰ ਦੌੜ ਵਿੱਚ ਸੁਖਕੀਰਤ ਕੌਰ  ਸਰਕਾਰੀ ਹਾਈ ਸਕੂਲ ਝੰਡੇਰਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ  ਜਸਕਰਨ ਕੌਰ ਢਾਹਾਂ ਦਾ ਦੂਜਾ ਅਤੇ ਰਣਜੋਤ ਕੌਰ ਬਲਾਚੌਰ ਦਾ ਤੀਜਾ ਸਥਾਨ ਰਿਹਾ।ਵਾਲੀਬਾਲ ’ਚ ਸਤਲੁਜ ਪਬਲਿਕ ਸਕੂਲ ਬੰਗਾ ਨੇ ਸਕਾਲਰ ਪਬਲਿਕ ਸਕੂਲ ਜਾਡਲਾ ਨੂੰ ਹਰਾਇਆ।  ਹੈਂਡਬਾਲ  ’ਚ  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਮਣ ਨੇ ਜੀ ਐਨ ਐਮ ਢਾਹਾਂ ਨੂੰ 8-0 ਨਾਲ ਹਰਾਇਆ। ਸਕਾਲਰ ਪਬਲਿਕ ਸਕੂਲ ਜਾਡਲਾ ਨੇ ਮੇਹਲੀਆਣਾ ਨੂੰ 8-2 ਨਾਲ ਹਰਾਇਆ। ਜੀ ਐਨ ਐਮ ਢਾਹਾਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ ਨੂੰ 6-4 ਨਾਲ ਹਰਾਇਆ। ਬੈਡਮਿੰਟਨ ’ਚ ਦੋਆਬਾ ਆਰੀਆ ਨੇ ਜੇਤੂ ਰਿਹਾ।  ਸਾਧੂ ਸਿੰਘ ਸ਼ੇਰਗਿੱਲ ਅਕੈਡਮੀ ਮੁਕੰਦਪੁਰ ਨੇ ਦੋਆਬਾ ਪਬਲਿਕ ਸਕੂਲ ਸਾਹਲੋਂ ਨੂੰ ਹਰਾਇਆ। ਫੁੱਟਬਾਲ ’ਚ ਖਾਲਸਾ ਸਕੂਲ ਨਵਾਂਸ਼ਹਿਰ ਨੇ ਖਾਲਸਾ ਸਕੂਲ ਬੰਗਾ ਨੂੰ 1-0 ਨਾਲ ਹਰਾਇਆ । ਲਧਾਣਾ ਝਿੱਕਾ ਨੇ ਦਸਮੇਸ਼ ਅਕੈਡਮੀ ਬਘੌਰਾਂ ਨੂੰ ਹਰਾਇਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਖੇਡਾਂ ਅੰਡਰ-18 ਦੇ ਫ਼ਾਈਨਲ ਮੁਕਾਬਲੇ 8 ਅਗਸਤ ਨੂੰ ਕਰਵਾਏ ਜਾਣਗੇ।