5 Dariya News

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਸ਼ਾਨੋ-ਸ਼ੌਕਤ ਨਾਲ ਸਮਾਪਤ

5 Dariya News

ਪਟਿਆਲਾ 07-Aug-2019

ਪੰਜਾਬ ਸਰਕਾਰ ਦੇ ਖੇਡ ਵਿਭਾਗ ਅਤੇ ਜਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਜਿਲ੍ਹਾ ਪੱਧਰੀ ਟੂਰਨਾਮੈਂਟ (ਲੜਕੇ ਅਤੇ ਲੜਕੀਆਂ) ਅੰਡਰ-18 ਪੋਲੋ ਗਰਾਊਂਡ ਪਟਿਆਲਾ  ਵਿਖੇ ਪੂਰੀ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਏ ਇਸ ਟੂਰਨਾਮੈਂਟ ਦੀ ਸਮਾਪਤੀ ਦੇ ਮੁੱਖ ਮਹਿਮਾਨ ਸ੍ਰੀ ਗੁਰਬਖਸ਼ ਸਿੰਘ ਸੰਧੂ ਇੰਟਰਨੈਸ਼ਨਲ ਬਾਕਸਿੰਗ ਕੋਚ ਅਤੇ ਦਰੋਣਾਚਾਰੀਆ ਅਵਾਰਡੀ ਸਨ। ਇਸ ਮੌਕੇ ਵਿਸ਼ੇਸ਼ ਮਹਿਮਾਨ ਸ੍ਰੀ ਸੰਤੋਸ਼ ਦੱਤਾ ਜਰਨਲ ਸਕੱਤਰ ਪੰਜਾਬ ਬਾਕਸਿੰਗ ਐਸੋਸੀਏਸ਼ਨ , ਰਿਟਾਇਰਡ ਵਾਲੀਬਾਲ ਕੋਚ ਸਰਦਾਰਾ ਸਿੰਘ ,ਸ੍ਰ. ਹਰਪ੍ਰੀਤ ਸਿੰਘ ਹੁੰਦਲ ਜਿਲ੍ਹਾ ਖੇਡ ਅਫਸਰ ਪਟਿਆਲਾ, ਸਮੂਹ ਸਟਾਫ ਤੇ ਕੋਚਿੰਗ ਹਾਜਰ ਸਨ।ਅਥਲੈਟਿਕਸ ਦੇ ਮੁਕਾਬਲਿਆਂ 'ਚ ਲੜਕਿਆਂ ਦੇ 400 ਮੀ. ਵਰਗ ਵਿੱਚ ਪਹਿਲਾ ਸਥਾਨ ਸਾਹਿਲ ਖਾਨ, ਦੂਸਰਾ ਸਥਾਨ ਸਾਹਿਲ ਮੁਹੰਮਦ ਅਤੇ ਤੀਸਰਾ ਸਥਾਨ ਆਰਿਫ ਖਾਨ ਨੇ ਪ੍ਰਾਪਤ ਕੀਤਾ ਲੜਕੀਆਂ ਦੇ 400 ਮੀ. ਵਰਗ ਵਿੱਚ ਪਹਿਲਾ ਸਥਾਨ ਅੰਸ਼ਮੀਤ ਕੌਰ, ਦੂਸਰਾ ਸਥਾਨ ਜਸਪ੍ਰੀਤ ਕੌਰ ਅਤੇ ਤੀਸਰਾ ਸਥਾਨ ਆਰੂਸ਼ੀ ਖੋਸਲਾ ਨੇ ਪ੍ਰਾਪਤ ਕੀਤਾਜਦ ਕਿ ਤੀਰ ਅੰਦਾਜ਼ੀ ਦੇ ਮੁਕਾਬਲਿਆਂ 'ਚ ਲੜਕਿਆਂ ਦੇ ਵਰਗ ਵਿੱਚ 50 ਮੀ. ਵਿੱਚ ਪਹਿਲਾ ਸਥਾਨ ਹਰਨੂਰ ਸਿੰਘ, ਦੂਸਰਾ ਸਥਾਨ ਮਨਮੀਤ ਸਿੰਘ ਅਤੇ ਤੀਸਰਾ ਸਥਾਨ ਮਨਜੋਤ ਸਿੰਘ ਨੇ ਪ੍ਰਾਪਤ ਕੀਤਾ ਲੜਕੀਆਂ 50 ਮੀ. ਵਰਗ ਵਿੱਚ ਪਹਿਲਾ ਸਥਾਨ ਸੁਜਾਤਾ, ਦੂਸਰਾ ਸਥਾਨ ਪਰਨੀਤ ਕੌਰ ਅਤੇ ਤੀਸਰਾ ਸਥਾਨ ਗੁਰਪ੍ਰੀਤ ਕੌਰ ਨੇ ਪ੍ਰਾਪਤ ਕੀਤਾ।ਬਾਸਕਟਬਾਲ 'ਚ ਲੜਕਿਆਂ ਦੇ ਵਰਗ ਵਿੱਚ ਪਹਿਲਾ ਸਥਾਨ ਬੁੱਢਾ ਦਲ ਪਬਲਿਕ ਸਕੂਲ, ਦੂਸਰਾ ਸਥਾਨ ਆਰਮੀ ਪਬਲਿਕ ਸਕੂਲ ਅਤੇ ਤੀਸਰਾ ਸਥਾਨ ਮਲਟੀਪਰਪਜ ਸਕੂਲ ਨੇ ਪ੍ਰਾਪਤ ਕੀਤਾ ਲੜਕੀਆਂ ਦੇ ਵਰਗ ਵਿੱਚ ਪਹਿਲਾ ਸਥਾਨ ਬ੍ਰਿਟਿਸ਼ ਕੋ ਐਡ ਸਕੂਲ, ਦੂਸਰਾ ਸਥਾਨ ਰਿਆਨ ਇੰਟ. ਪਬਲਿਕ ਸਕੂਲ ਅਤੇ ਤੀਸਰਾ ਸਥਾਨ ਅਪੋਲੋ ਪਬਲਿਕ ਸਕੂਲ ਨੇ ਪ੍ਰਾਪਤ ਕੀਤਾ, ਬੈਡਮਿੰਟਨ 'ਚ ਲੜਕਿਆ ਦੇ ਵਰਗ ਵਿੱਚ ਪਹਿਲਾ ਸਥਾਨ ਪਿਊਸ਼ ਸਿੰਗਲਾ, ਦੂਸਰਾ ਸਥਾਨ ਗਗਨਦੀਪ ਸਿੰਘ ਅਤੇ ਤੀਸਰਾ ਸਥਾਨ ਮਾਨਵਦੀਪ ਸਿੰਘ ਅਤੇ ਸਹਿਜਪ੍ਰੀਤ ਸਿੰਘ ਨੇ ਪ੍ਰਾਪਤ ਕੀਤਾ ਲੜਕੀਆਂ ਦੇ ਵਰਗ ਵਿੱਚ ਪਹਲਿਾ ਸਥਾਨ ਪਰਮੀਤ ਕੌਰ, ਦੂਸਰਾ ਸਥਾਨ ਜੈਸਮੀਨ ਅਤੇ ਤੀਸਰਾ ਸਥਾਨ ਤਮਨਪ੍ਰੀਤ ਕੌਰ ਅਤੇ ਅਮਨਜੋਤ ਕੌਰ ਨੇ ਪ੍ਰਾਪਤ ਕੀਤਾ ਟੇਬਲ ਟੈਨਿਸ ਦੇ ਮੁਕਾਬਲਿਆਂ 'ਚ ਲੜਕਿਆਂ ਦੇ ਵਰਗ ਵਿੱਚ ਪਹਿਲਾ ਸਥਾਨ ਦੀਪਕ, ਦੂਸਰਾ ਸਥਾਨ ਅਭਿਨਵ ਅਤੇ ਤੀਸਰਾ ਸਥਾਨ ਪਾਵਨਜੋਤ ਸਿੰਘ ਅਤੇ ਜਤਿਨ ਨੇ ਪ੍ਰਾਪਤ ਕੀਤਾ ਲੜਕੀਆਂ ਦੇ ਵਰਗ ਵਿਚ ਪਹਿਲਾ ਸਥਾਨ ਲਵਪ੍ਰੀਤ, ਦੂਸਰਾ ਸਥਾਨ ਦਿਕਸ਼ਾ ਅਤੇ ਤੀਸਰਾ ਸਥਾਨ ਕਸ਼ਿਸ਼ ਅਤੇ ਮਨਿੰਦਰ ਨੇ ਪ੍ਰਾਪਤ ਕੀਤਾ ਜਿਮਨਾਸਟਿਕ 'ਚ ਆਲ ਰਾਊਂਡ ਲੜਕੀਆਂ ਦੇ ਵਰਗ ਵਿੱਚ ਪਹਿਲਾ ਸਥਾਨ ਪੁਸ਼ਪਾ, ਦੂਸਰਾ ਸਥਾਨ ਹਰਸ਼ਿਤਾ ਅਤੇ ਤੀਸਰਾ ਸਥਾਨ ਅਨਾਮਿਕਾ ਸ਼ਰਮਾ ਨੇ ਪ੍ਰਾਪਤ ਕੀਤਾਲੜਕਿਆਂ ਦੇ ਵਰਗ ਵਿੱਚ ਆਲ ਰਾਊਂਡ ਵਿੱਚ ਪਹਿਲਾ ਸਥਾਨ ਅਦਿੱਤ ਕੁਮਾਰ, ਦੂਸਰਾ ਸਥਾਨ ਪ੍ਰਥਮ ਯਾਦਵ ਅਤੇ ਤੀਸਰਾ ਸਥਾਨ ਰਵਿੰਦਰ ਸਿੰਘ ਨੇ ਪ੍ਰਾਪਤ ਕੀਤਾ। 

ਸਵੀਮਿੰਗ 'ਚ 100 ਮੀ. ਫਰੀ ਸਟਾਇਲ ਵਿੱਚ ਲੜਕਿਆਂ ਦੇ ਵਰਗ ਵਿੱਚ ਪਹਿਲਾ ਸਥਾਨ ਆਦਿਲ ਸਲੂਜਾ, ਦੂਸਰਾ ਸਥਾਨ ਦਿਲਪ੍ਰੀਤ ਸਿੰਘ ਅਤੇ ਤੀਸਰਾ ਸਥਾਨ ਯੁਵਰਾਜ ਸਿੰਘ ਨੇ ਪ੍ਰਾਪਤ ਕੀਤਾ ਅਤੇ ਲੜਕੀਆਂ ਦੇ ਵਰਗ ਵਿੱਚ ਚੇਤੰਨਯਾ ਸਿੰਘ ਪਹਿਲਾ ਸਥਾਨ, ਦੂਸਰਾ ਸਥਾਨ ਤਨਿਸ਼ਾ ਸੋਨੀ ਅਤੇ ਤੀਸਰਾ ਸਥਾਨ ਦਰਿਤੀ ਨੇ ਪ੍ਰਾਪਤ ਕੀਤਾ।ਕੁਸ਼ਤੀ ਦੇ ਮੁਕਾਬਲਿਆਂ 'ਚ ਲੜਕਿਆਂ ਦੇ ਵਰਗ ਵਿੱਚ ਕੇਸਰ ਸਿੰਘ ਅਖਾੜਾ ਪਹਿਲਾ ਸਥਾਨ, ਦੂਸਰਾ ਸਥਾਨ ਗੁਰਮੁਖ ਸਿੰਘ ਅਖਾੜਾ ਅਤੇ ਤੀਸਰਾ ਸਥਾਨ ਆਰ ਐਸ ਮਾਹਿਲ ਅਖਾੜਾ ਨੇ ਪ੍ਰਾਪਤ ਕੀਤਾ ਲੜਕੀਆਂ ਦੇ ਵਰਗ ਵਿੱਚ ਪਹਿਲਾ ਸਥਾਨ ਪਾਤੜਾਂ, ਦੂਸਰਾ ਸਥਾਨ ਸਮਾਣਾ ਅਤੇ ਤੀਸਰਾ ਸਥਾਨ ਭੂਨਰਹੇੜੀ ਨੇ ਪ੍ਰਾਪਤ ਕੀਤਾਅਤੇ ਖੋ-ਖੋ ਦੇ ਮੁਕਾਬਲਿਆਂ 'ਚ ਲੜਕਿਆਂ ਦੇ ਵਰਗ ਵਿੱਚ ਪਹਿਲਾ ਸਥਾਨ ਸਨੌਰ ਸੈਂਟਰ, ਦੂਸਰਾ ਸਥਾਨ ਪੋਲੋ ਸੈਂਟਰ ਅਤੇ ਤੀਸਰਾ ਸਥਾਨ ਭਗਤ ਸਿੰਘ ਕਲੱਬ ਸਨੌਰ ਤੇ ਸ.ਸ.ਸ.ਸਕੂਲ ਵਜੀਦਪੁਰ ਨੇ ਪ੍ਰਾਪਤ ਕੀਤਾ ਲੜਕੀਆਂ ਦੇ ਵਰਗ ਵਿੱਚ ਪਹਿਲਾ ਸਥਾਨ ਯੂਨੀ. ਕਾਲਜ ਘਨੌਰ ਸੈਂਟਰ, ਦੂਸਰਾ ਸਥਾਨ ਪੋਲੋ ਗਰਾਊਂਡ ਸੈਂਟਰ ਅਤੇ ਤੀਸਰਾ ਸਥਾਨ ਸ.ਸ.ਸ.ਸਕੂਲ ਵਜੀਦਪੁਰ ਅਤੇ ਸ.ਸ.ਸ.ਮਾੜੂ ਨੇ ਪ੍ਰਾਪਤ ਕੀਤਾ।ਜਦ ਕਿ ਜੂਡੋ ਵਿੱਚ ਲੜਕਿਆਂ ਦੇ ਵਰਗ ਵਿੱਚ 90 ਕਿ.ਗ੍ਰ. ਭਾਰ ਵਰਗ ਵਿੱਚ ਅਭਿਮੰਨਯੂ ਪਹਿਲਾ ਸਥਾਨ ਪ੍ਰਾਪਤ ਕੀਤਾ 81 ਕਿ.ਗ. ਭਾਰ ਵਰਗ ਵਿੱਚ ਪਹਿਲਾ ਸਥਾਨ ਕੁਨਾਲ, ਦੂਸਰਾ ਸਥਾਨ ਜਤਿਨ ਸਿਆਲ ਨੇ ਪ੍ਰਾਪਤ ਕੀਤਾ ਲੜਕੀਆਂ ਦੇ ਵਰਗ ਵਿੱਚ 78 ਕਿ.ਗ੍ਰ. ਭਾਰ ਵਰਗ ਵਿੱਚ ਪਹਿਲਾ ਸਥਾਨ ਪ੍ਰਾਂਨਜਲੀ, ਦੂਸਰਾ ਸਥਾਨ ਰਮਨਪ੍ਰੀਤ ਕੌਰ ਅਤੇ ਤੀਸਰਾ ਸਥਾਨ ਖੁਸ਼ਪ੍ਰੀਤ ਕੌਰ ਨੇ ਪ੍ਰਾਪਤ ਕੀਤਾਇਸੇ ਤਰ੍ਹਾਂ ਕਬੱਡੀ ਦੇ ਹੋਏ ਮੁਕਾਬਲਿਆਂ ਵਿੱਚ ਲੜਕਿਆਂ ਦੇ ਵਰਗ ਵਿੱਚ ਕੋੋਚਿੰਗ ਸੈਂਟਰ ਅਜਨੌੌਦਾ ਪਹਿਲਾ ਸਥਾਨ, ਦੂਸਰਾ ਸਥਾਨ ਮੈਰੀਟੌਰੀਅਸ ਸਕੂਲ ਬੀ ਟੀਮ ਅਤੇ ਤੀਸਰਾ ਸਥਾਨ ਮੈਰੀਟੌਰੀਅਸ ਸਕੂਲ ਏ ਟੀਮ ਨੇ ਪ੍ਰਾਪਤ ਕੀਤਾ ਲੜਕੀਆਂ ਦੇ ਵਰਗ ਵਿੱਚ ਪਹਿਲਾ ਸਥਾਨ ਕੋਚਿੰਗ ਸੈਂਟਰ ਅਜਨੌਦਾ ਏ ਟੀਮ, ਦੂਸਰਾ ਸਥਾਨ ਸ.ਹਾਈ ਸਕੂਲ ਭਸਮੜਾ ਅਤੇ ਤੀਸਰਾ ਸਥਾਨ ਕੋੋਚਿੰਗ ਸੈਂਟਰ ਅਜਨੌੌਦਾ ਬੀ ਟੀਮ ਨੇ ਪ੍ਰਾਪਤ ਕੀਤਾ।ਹੈਂਡਬਾਲ ਦੇ ਮੁਕਾਬਲਿਆਂ 'ਚ ਲੜਕਿਆਂ ਦੇ ਵਰਗ ਵਿੱਚ ਪਹਿਲਾ ਸਥਾਨ ਕੋਚਿੰਗ ਸੈਂਟਰ ਭੂਨਰਹੇੜੀ, ਦੂਸਰਾ ਸਥਾਨ ਕੋਚਿੰਗ ਸੈਂਟਰ ਸਨੌੌਰ ਅਤੇ ਤੀਸਰਾ ਸਥਾਨ ਪੋਲੋ ਸੈਂਟਰ ਨੇ ਪ੍ਰਾਪਤ ਕੀਤਾ ਲੜਕੀਆਂ ਦੇ ਵਰਗ ਵਿੱਚ ਪਹਿਲਾ ਸਥਾਨ ਕੋੋਚਿੰਗ ਸੈਂਟਰ ਭੂਨਰਹੇੜੀ, ਦੂਸਰਾ ਸਥਾਨ ਕੋੋਚਿੰਗ ਸੈਂਟਰ ਸਨੌੌਰ ਅਤੇ ਤੀਸਰਾ ਸਥਾਨ ਸੈਂਟਮੈਰੀ ਸਕੂਲ ਨੇ ਪ੍ਰਾਪਤ ਕੀਤਾ ।ਹਾਕੀ ਦੇ ਮੁਕਾਬਲਿਆਂ 'ਚ ਲੜਕਿਆਂ ਦੇ ਵਰਗ ਵਿੱਚ ਪਹਿਲਾ ਸਥਾਨ ਸਾਈ ਪਟਿਆਲਾ, ਦੂਸਰਾ ਸਥਾਨ ਪੋਲੋ ਸੈਂਟਰ ਏ ਟੀਮ ਅਤੇ ਤੀਸਰਾ ਸਥਾਨ ਸਕੋਲਰ ਫੀਲਡ ਪਬਲਿਕ ਸਕੂਲ ਰਾਜਪੁਰਾ ਨੇ ਪ੍ਰਾਪਤ ਕੀਤਾ ਲੜਕੀਆਂ ਦੇ ਵਰਗ ਵਿੱਚ ਪਹਿਲਾ ਸਥਾਨ ਸਾਈ ਪਟਿਆਲਾ, ਦੂਸਰਾ ਸਥਾਨ ਪੋਲੋ ਏ ਟੀਮ ਅਤੇ ਤੀਸਰਾ ਸਥਾਨ ਪੋਲੋ ਬੀ ਟੀਮ ਨੇ ਪ੍ਰਾਪਤ ਕੀਤਾਅਤੇ ਵਾਲੀਬਾਲ ਦੇ ਮੁਕਾਬਲਿਆਂ ਵਿੱਚ ਲੜਕਿਆਂ ਦੇ ਵਰਗ ਦੇ ਵਿੱਚ ਪਹਿਲਾ ਸਥਾਨ ਪੋਲੋ ਸੈਂਟਰ, ਦੂਸਰਾ ਸਥਾਨ ਘਨੌੌਰ ਅਤੇ ਤੀਸਰਾ ਸਥਾਨ ਕੋੋਚਿੰਗ ਸੈਂਟਰ ਕਲਿਆਣ ਨੇ ਪ੍ਰਾਪਤ ਕੀਤਾਲੜਕੀਆਂ ਦੇ ਵਰਗ ਵਿੱਚ ਪਹਿਲਾ ਸਥਾਨ ਕੋਚਿੰਗ ਸੈਂਟਰ ਪੋਲੋ ਗਰਾਊਂਡ, ਦੂਸਰਾ ਸਥਾਨ ਸ.ਸ.ਸ.ਸਕੂਲ ਫੀਲਖਾਨਾ ਅਤੇ ਤੀਸਰਾ ਸਥਾਨ ਰਣਬੀਰਪੁਰਾ ਨੇ ਪ੍ਰਾਪਤ ਕੀਤਾ।