5 Dariya News

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੇਡ ਟੂਰਨਾਮੈਂਟ

ਦੂਜੇ ਦਿਨ ਵੀ ਪੋਲੋ ਗਰਾਊਂਡ 'ਚ ਹੋਏ ਡੇਢ ਦਰਜਨ ਖੇਡਾਂ ਦੇ ਦਿਲਚਸਪ ਮੁਕਾਬਲੇ

5 Dariya News

ਪਟਿਆਲਾ 06-Aug-2019

ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਵੱਡੀ ਪੱਧਰ 'ਤੇ ਮਨਾਉਣ ਲਈ ਸਾਲ ਭਰ ਚੱਲਣ ਵਾਲੇ ਉਲੀਕੇ ਪ੍ਰੋਗਰਾਮਾਂ ਦੀ ਲੜੀ ਹੇਠ ਇੱਥੇ ਪੋਲੋ ਗਰਾਂਊਂਡ ਵਿਖੇ ਚੱਲ ਰਹੇ ਅੰਡਰ 18 ਸਾਲ ਖਿਡਾਰੀਆਂ ਦੇ ਮੁਕਾਬਲਿਆਂ ਦੇ ਦੂਜੇ ਦਿਨ ਡੇਢ ਦਰਜਨ ਖੇਡਾਂ ਦੇ ਦਿਲਚਸਪ ਮੁਕਾਬਲੇ ਹੋਏ। ਜ਼ਿਲ੍ਹਾ ਖੇਡ ਅਫ਼ਸਰ ਸ. ਹਰਪ੍ਰੀਤ ਸਿੰਘ ਹੁੰਦਲ ਨੇ ਦੱਸਿਆ ਕਿ ਅੱਜ ਹੋਏ ਮੁਕਾਬਲਿਆਂ ਦੌਰਾਨ ਐਥਲੈਟਿਕਸ ਲੜਕਿਆਂ ਦੇ ਵਰਗ ਵਿੱਚ 100 ਮੀਟਰ ਵਿੱਚ ਪਹਿਲਾ ਸਥਾਨ ਗੁਰਕੀਰਤ ਸਿੰਘ, ਦੂਸਰਾ ਸਥਾਨ ਲਵਪ੍ਰੀਤ ਸਿੰਘ ਅਤੇ ਤੀਸਰਾ ਸਥਾਨ ਨਵਜੋਤ ਸਿੰਘ ਨੇ ਪ੍ਰਾਪਤ ਕੀਤਾ। ਲੜਕੀਆਂ ਦੀ ਡਿਸਕਸ ਥ੍ਰੋ ਵਿੱਚ ਪਹਿਲਾ ਸਥਾਨ ਜਸਕੰਵਲ ਕੌਰ ਨੇ, ਦੂਸਰਾ ਸਥਾਨ ਪ੍ਰਭਜੋਤ ਕੌਰ ਅਤੇ ਤੀਸਰਾ ਸਥਾਨ ਕੋਮਲਪ੍ਰੀਤ ਕੌਰ ਨੇ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਬਾਸਕਟਬਾਲ ਲੜਕੀਆਂ ਦੇ ਵਰਗ ਵਿੱਚ ਆਰਮੀ ਪਬਲਿਕ ਸਕੂਲ ਨੇ ਮਲਟੀਪਰਪਜ ਕਲੱਬ ਨੂੰ 38-30 ਨਾਲ ਹਰਾਇਆ। ਮਲਟੀਪਰਪਜ ਸਕੂਲ ਨੇ ਮਹਿੰਦਰਾ ਕਲੱਬ ਨੂੰ 23-13 ਨਾਲ ਹਰਾਇਆ। ਲੜਕੀਆਂ ਦੇ ਵਰਗ ਵਿੱਚ ਬ੍ਰਿਟਿਸ਼ ਕੋ ਐਡ ਸਕੂਲ ਨੇ ਆਰਮੀ ਪਬਲਿਕ ਸਕੂਲ ਨੂੰ 20-10 ਨਾਲ ਹਰਾਇਆ। ਜਦੋਂਕਿ ਰਿਆਨ ਸਕੂਲ ਨੇ ਹੌਲੀ ੲੈਂਜਲ ਸਕੂਲ ਰਾਜਪੁਰਾ ਨੂੰ 24-13 ਨਾਲ ਹਰਾਇਆ।ਬੈਡਮਿੰਟਨ ਲੜਕਿਆਂ ਦੇ ਵਰਗ ਵਿੱਚ ਪਿਊਸ਼ ਸਿੰਗਲਾ ਨੇ ਮਾਨਵ ਸਿੰਘ ਨੂੰ, ਗਗਨਦੀਪ ਸਿੰਘ ਨੇ ਸਹਿਜਪ੍ਰੀਤ ਸਿੰਘ ਨੂੰ ਹਰਾਇਆ, ਲੜਕੀਆਂ ਦੇ ਵਰਗ ਵਿੱਚ ਪਰਮੀਤ ਕੌਰ ਨੇ ਜੈਸਮੀਨ ਨੂੰ ਹਰਾਇਆ। ਜਿਮਨਾਸਟਿਕ ਲੜਕਿਆਂ ਦੇ ਵਰਗ ਵਿੱਚ ਫਲੋਰ ਐਕਰਸਾਈਜ਼ ਪਹਿਲਾ ਸਥਾਨ ਅਦਿੱਤ ਕੁਮਾਰ, ਦੂਸਰਾ ਸਥਾਨ ਰਵਿੰਦਰ ਸਿੰਘ ਅਤੇ ਤੀਸਰਾ ਸਥਾਨ ਅਰਸਦੀਪ ਸਿੰਘ ਨੇ ਪ੍ਰਾਪਤ ਕੀਤਾ। ਪੈਰਲਲ ਬਾਰ ਵਿੱਚ ਪਹਿਲਾ ਸਥਾਨ ਅਦਿੱਤ ਕੁਮਾਰ, ਦੂਸਰਾ ਸਥਾਨ ਪ੍ਰਥਮ ਯਾਦਵ ਅਤੇ ਤੀਸਰਾ ਸਥਾਨ ਰਵਿੰਦਰ ਸਿੰਘ ਨੇ ਪ੍ਰਾਪਤ ਕੀਤਾ। ਆਲ ਰਾਊਂਡ ਬੈਸਟ ਜਿਮਨਾਸਟ ਪਹਿਲਾ ਸਥਾਨ ਅਦਿੱਤ, ਦੂਸਰਾ ਸਥਾਨ ਪ੍ਰਥਮ ਅਤੇ ਤੀਸਰਾ ਸਥਾਨ ਰਵਿੰਦਰ ਨੇ ਪ੍ਰਾਪਤ ਕੀਤਾ।ਜਦੋਂਕਿ ਵਾਲੀਬਾਲ ਲੜਕਿਆਂ ਦੇ ਵਰਗ ਵਿੱਚ ਪੋਲ ਸੈਂਟਰ ਨੇ ਸਨੌਰ ਨੂੰ, ਘਨੌਰ ਨੇ ਕਲਿਆਣ ਨੂੰ ਹਰਾਇਆ। ਖੋ-ਖੋ ਲੜਕਿਆਂ ਦੇ ਵਰਗ ਵਿੱਚ ਸਨੌਰ ਸਕੂਲ ਨੇ ਭਗਤ ਸਿੰਘ ਕਲੱਬ ਨੂੰ ਹਰਾਇਆ। ਲੜਕੀਆਂ ਵਿੱਚ ਘਨੌਰ ਨੇ ਮਾੜੂ ਨੂੰ ਹਰਾਇਆ। ਫੁੱਟਬਾਲ ਮੁਕਾਬਲਿਆਂ 'ਚ ਲੜਕਿਆਂ ਦੇ ਵਰਗ ਵਿੱਚ ਪੋਲ ਸੈਂਟਰ ਨੇ ਬ੍ਰਿਟਿਸ਼ ਕੋ ਐਡ ਸਕੂਲ ਨੂੰ ਅਤੇ ਬਹਾਦਰਗੜ੍ਹ ਸੈਂਟਰ ਨੇ ਮਾਡਲ ਸਕੂਲ ਪੰਜਾਬੀ ਯੂਨੀਵਰਸਿਟੀ ਨੂੰ ਹਰਾਇਆ। ਕਬੱਡੀ ਲੜਕਿਆਂ ਦੇ ਵਰਗ ਵਿੱਚ ਮੈਰੀਟੋਰੀਅਸ ਸਕੂਲ ਨੇ ਰਾਜਪੁਰਾ ਨੂੰ, ਸਰਕਲ ਸਟਾਇਲ ਕਬੱਡੀ ਵਿੱਚ ਪੰਜਾਬੀ ਯੂਨੀਵਰਸਿਟੀ ਮਾਡਲ ਸਕੂਲ ਨੇ ਘਨੌਰ ਨੂੰ ਹਰਾਇਆ। ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਇਸੇ ਤਰਾਂ ਹੀ ਹਾਕੀ ਦੇ ਲੜਕੀਆਂ ਦੇ ਵਰਗ ਵਿੱਚ ਸਾਈ ਸੈਂਟਰ ਪਟਿਆਲਾ ਨੇ ਪੋਲ ਸੈਂਟਰ ਬੀ ਨੂੰ 10-0 ਨਾਲ ਹਰਾਇਆ। ਪੋਲ ਸੈਂਟਰ ਏ ਨੇ ਵਿਕਟੋਰੀਆ ਸਕੂਲ ਨੂੰ 8-0 ਨਾਲ ਹਰਾਇਆ ਅਤੇ ਪਾਤੜਾਂ ਸੀ ਟੀਮ ਨੇ ਪੋਲ ਗਰਾਊਂਡ ਏ ਟੀਮ ਨੂੰ 3-0 ਨਾਲ ਹਰਾਇਆ।ਸ. ਹੁੰਦਲ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਖੇਡ ਵਿਭਾਗ ਵੱਲੋਂ ਕਰਵਾਏ ਜਾ ਰਹੇ ਇਨ੍ਹਾਂ ਮੁਕਾਬਲਿਆਂ ਵਿੱਚ 18 ਖੇਡਾਂ ਦੇ 3000 ਦੇ ਕਰੀਬ ਖਿਡਾਰੀ ਉਤਸ਼ਾਹ ਨਾਲ ਹਿੱਸਾ ਲੈਣ ਲਈ ਪੋਲੋ ਗਰਾਊਂਡ ਪੁੱਜੇ ਰਹੇ ਹਨ। ਇਸ ਮੌਕੇ ਖੇਡ ਵਿਭਾਗ ਦੇ ਕੋਚ, ਖਿਡਾਰੀ ਅਤੇ ਖੇਡ ਵਿਭਾਗ ਦਾ ਅਮਲਾ ਹਾਜਰ ਸੀ।