5 Dariya News

ਨਹਿਰੂ ਯੁਵਾ ਕੇਂਦਰ ਫ਼ਿਰੋਜ਼ਪੁਰ ਵੱਲੋਂ ਜ਼ਿਲ੍ਹਾ ਯੂਥ ਕੁਆਰਡੀਨੇਟਰਾਂ ਦੀ ਪੰਜ ਰੋਜ਼ਾ ਫ਼ੀਲਡ ਟਰੇਨਿੰਗ ਦਾ ਆਯੋਜਨ

ਨਵ ਨਿਯੁਕਤ ਜ਼ਿਲ੍ਹਾ ਯੂਥ ਕੁਆਰਡੀਨੇਟਰ ਨੂੰ ਵੱਖ ਵੱਖ ਵਿਭਾਗਾਂ ਦਾ ਕਰਵਾਇਆ ਦੌਰਾ, ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀਆਂ ਜਾਂਦੀਆਂ ਗਤੀਵਿਧੀਆਂ ਬਾਰੇ ਦਿੱਤੀ ਵਿਸਥਾਰਪੂਰਵਕ ਜਾਣਕਾਰੀ

5 Dariya News

ਫ਼ਿਰੋਜ਼ਪੁਰ 03-Aug-2019

ਨਹਿਰੂ ਯੁਵਾ ਕੇਂਦਰ ਸੰਗਠਨ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਭਾਰਤ ਸਰਕਾਰ ਵੱਲੋਂ ਜ਼ਿਲ੍ਹਾ ਯੂਥ ਕੁਆਰਡੀਨੇਟਰਾਂ ਦੀ ਪੰਜ ਰੋਜ਼ਾ ਫ਼ੀਲਡ ਟਰੇਨਿੰਗ ਨਹਿਰੂ ਯੁਵਾ ਕੇਂਦਰ ਫ਼ਿਰੋਜ਼ਪੁਰ ਵੱਲੋਂ ਕਰਵਾਈ ਗਈ ।ਟਰੇਨਿੰਗ ਇੰਚਾਰਜ ਸਰਦਾਰ ਸਰਬਜੀਤ ਸਿੰਘ ਬੇਦੀ ਜ਼ਿਲ੍ਹਾ ਯੂਥ ਕੁਆਰਡੀਨੇਟਰ ਨਹਿਰੂ ਯੁਵਾ ਕੇਂਦਰ ਫ਼ਿਰੋਜ਼ਪੁਰ ਨੇ ਦੱਸਿਆ ਕਿ ਭਾਰਤ ਦੇ ਵੱਖ ਵੱਖ ਰਾਜਾਂ ਤੋਂ ਨਵੇਂ ਭਰਤੀ ਕੀਤੇ ਗਏ ਪੰਜ ਜ਼ਿਲ੍ਹਾ ਯੂਥ ਕੁਆਰਡੀਨੇਟਰ ਟਰੇਨਿੰਗ ਲੈਣ ਲਈ ਫ਼ਿਰੋਜ਼ਪੁਰ ਵਿਖੇ ਪਹੁੰਚੇ ਹਨ ।ਉਨ੍ਹਾਂ ਦੱਸਿਆ ਕਿ ਪੋਂਡਾਚੇਰੀ ਤੋਂ ਮਿਸਟਰ ਸ਼ਿਵਾ ,ਵੈਸਟ ਬੰਗਾਲ ਤੋਂ ਕੁਮਾਰੀ ਸਾਥੀ ਰਾਏ ਕੇਰਲਾ ਤੋ ਪ੍ਰਵੀਨ ਕੁਮਾਰ ਮਥੁਰਾ ਤੋਂ ਮੋਹਿਤ ਮਲਿਕ ਮਹਾਰਾਸ਼ਟਰ ਤੋਂ ਸ਼ਮਸ਼ੇਰ ਜਾਨੀ ਪਹੁੰਚੇ ਹਨ ।ਉਨ੍ਹਾਂ ਦੱਸਿਆ ਕਿ ਇਸ ਟਰੇਨਿੰਗ ਦੌਰਾਨ ਦਫ਼ਤਰੀ ਕੰਮਕਾਜ ਤੋਂ ਇਲਾਵਾ ਹੋਰ ਪ੍ਰੋਗਰਾਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ।ਇਸ ਤੋਂ ਇਲਾਵਾ ਮਾਨਯੋਗ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਅਤੇ ਵੱਖ ਵੱਖ ਵਿਭਾਗਾਂ ਦੇ ਅਫ਼ਸਰਾਂ ਨਾਲ ਮੁਲਾਕਾਤ ਕਰਵਾਈ ਗਈ ਅਤੇ ਪਿੰਡ ਦੀਆਂ ਕਲੱਬਾਂ ਅਤੇ ਗ੍ਰਾਮ ਪੰਚਾਇਤਾਂ ਨਾਲ ਪਿੰਡਾਂ ਵਿਚ ਵਿਜ਼ਟ ਕਰਕੇ ਟਰੇਨਿੰਗ ਦੌਰਾਨ ਮੁਲਾਕਾਤ ਕਰਵਾਈ ਗਈ ।ਇਸ ਮੌਕੇ ਪਿੰਡ  ਭੱਦਰੂ  ਵਿਖੇ ਗ੍ਰਾਮ ਸਭਾ ਦਾ ਆਯੋਜਨ ਕੀਤਾ ਗਿਆ ।ਇਸ ਤੋਂ ਇਲਾਵਾ ਟਰੇਨਿੰਗ ਦਾ ਮੁੱਖ ਆਕਰਸ਼ਨ ਮਾਨਯੋਗ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਸ੍ਰੀ ਚੰਦਰ ਗੇਂਦ ਜੀ ਵੱਲੋਂ ਆਪਣੇ ਨਾਲ ਵੱਖ ਵੱਖ ਪਿੰਡਾਂ ਦਾ ਦੌਰਾ ਕਰਵਾਉਣਾ ਸੀ ।ਜਿਸ ਵਿਚ ਵਾਤਾਵਰਨ ਪਾਣੀ ਦੀ ਸੰਭਾਲ ਅਤੇ ਨਸ਼ੇ ਵਿਰੁੱਧ ਜਾਗਰੂਕਤਾ ਪ੍ਰੋਗਰਾਮ ਸ਼ਾਮਿਲ ਸਨ ।

ਟਰੇਨਿੰਗ ਦੌਰਾਨ ਸਰਦਾਰ ਨੇ  ਉੱਤਮ ਜੋਤ ਰਾਠੋੜ ਸਟੇਟ ਡਾਇਰੈਕਟਰ ਨਹਿਰੂ ਯੁਵਾ ਸੰਗਠਨ ਵੱਲੋਂ ਇਨ੍ਹਾਂ ਸਾਰੇ ਅਫ਼ਸਰਾਂ ਸਾਹਿਬਾਨ ਨਾਲ ਨਹਿਰ ਯੁਵਾ ਕੇਂਦਰ ਦੀ ਕਾਰਜ਼ਗਾਰੀ ਬਾਰੇ  ਵਿਸਥਾਰ ਨਾਲ਼ ਚਰਚਾ ਕੀਤੀ। ਇਸ ਸਮੇਂ ਡੀਪੀਆਰਓ ਫ਼ਿਰੋਜ਼ਪੁਰ ਅਮਰੀਕ ਸਿੰਘ ਨਾਲ ਵੀ ਮੁਲਾਕਾਤ ਕਰਵਾਈ ਗਈ ਅਤੇ ਇਸ ਦੌਰਾਨ ਹੀ ਪਿੰਡ ਝੰਜੀਆਂ ਤਲਵੰਡੀ ਭਾਈ ਪੋਜੋ ਕੇ ਉਤਾੜ ਕਲੱਬਾਂ ਦਾ ਦੌਰਾ ਵੀ ਕਰਵਾਇਆ ਗਿਆ ਅਤੇ ਕਲੱਬਾਂ ਦੇ ਕੰਮਕਾਜ ਬਾਰੇ ਜਾਣਕਾਰੀ ਦਿੱਤੀ ਗਈ।ਇਸ ਦੌਰਾਨ ਕਲੱਬਾਂ ਵੱਲੋਂ ਸਵੱਛਤਾ ਦੇ ਪ੍ਰੋਗਰਾਮ ਵੀ ਕਰਵਾਏ ਗਏ ।ਟਰੇਨਿੰਗ ਦੌਰਾਨ ਸ਼ਹੀਦ-ਏ-ਆਜ਼ਮ ਭਗਤ ਸਿੰਘ ,ਰਾਜਗੁਰੂ, ਸੁਖਦੇਵ ਜੀ ਦੀ ਸਮਾਧੀ ਤੇ ਇਨ੍ਹਾਂ ਅਫ਼ਸਰਾਂ ਵੱਲੋਂ ਸ਼ਰਧਾ ਦੇ ਫ਼ੁਲ ਭੇਟ ਕੀਤੇ ਗਏ ।ਇਸੇ ਦੌਰਾਨ ਇਨ੍ਹਾਂ ਅਫ਼ਸਰਾਂ ਦੀ ਸਰਦਾਰ ਗੁਰਨੈਬ ਸਿੰਘ ਬਰਾੜ ਸਾਬਕਾ ਐਮਐਲਏ ਅਤੇ ਖੇਤੀਬਾੜੀ ਪ੍ਰਾਈਜ਼  ਕਮਿਸ਼ਨ ਮੈਂਬਰ ਨਾਲ ਮੁਲਾਕਾਤ ਕਰਵਾਈ ਗਈ। ਇਸ ਉਪਰੰਤ ਉਨ੍ਹਾਂ ਸਥਾਨਕ ਗਰਾਮਰ ਸਕੂਲ ਵਿਖੇ ਵੀ ਵਿਜ਼ਟ ਕੀਤੀ ਅਤੇ ਗਰਾਮਰ ਸਕੂਲ ਦੇ ਚੇਅਰਮੈਨ ਸ੍ਰ; ਹਰਚਰਨ ਸਿੰਘ ਸਾਮਾਂ ਵੱਲੋਂ ਆਪਣੇ ਸਕੂਲ ਦੇ ਵੱਖ ਵੱਖ ਵਿਸ਼ਿਆਂ ਤੇ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਬਰਾੜ ਨੇ ਆਪਣੀ ਜ਼ਿੰਦਗੀ ਤਜਰਬੇ ਸਾਂਝੇ ਕੀਤੇ ਅਤੇ ਨਹਿਰੂ ਯੁਵਾ ਕੇਂਦਰ ਨਾਲ ਉਨ੍ਹਾਂ ਦੇ ਸੰਬੰਧਾਂ ਅਤੇ ਤਾਲਮੇਲ ਦੀ ਚਰਚਾ ਕੀਤੀ ।ਇਸ ਸਾਰੀ ਟਰੇਨਿੰਗ ਵਿਚ ਸਰਦਾਰ ਗੁਰਦੇਵ ਸਿੰਘ ਜੋਸਨ ਲੇਖਾਕਾਰ ਨਹਿਰੂ ਯੁਵਾ ਕੇਂਦਰ ਵੱਲੋਂ ਸਮੇਂ ਸਮੇਂ ਨਹਿਰੂ ਯੁਵਾ ਕੇਂਦਰ ਦੀਆਂ ਗਤੀਵਿਧੀਆਂ ਤੇ ਅਕਾਊਂਟ  ਦੇ ਸਾਰੇ ਮੁੱਦਿਆਂ ਤੇ ਵਿਸਥਾਰ ਨਾਲ ਚਰਚਾ ਕੀਤੀ ਅਤੇ ਅਰਸ਼ਦੀਪ ਰਾਸ਼ਟਰੀ ਯੁਵਾ ਦਾ ਵੀ ਸਹਿਯੋਗ ਰਿਹਾ । ਅੰਤ ਵਿਚ ਇਨ੍ਹਾਂ ਆਏ ਅਫ਼ਸਰਾਂ ਨੇ ਨਹਿਰੂ ਯੁਵਾ ਕੇਂਦਰ ਦੇ ਸਟਾਫ਼ ਅਤੇ ਪ੍ਰਸ਼ਾਸਨ ਦੇ ਅਫ਼ਸਰਾਂ ਅਤੇ ਮਾਣਯੋਗ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦਾ ਧੰਨਵਾਦ ਕੀਤਾ।