5 Dariya News

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੂਰਬ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਸ਼ੁਰੂ ਹੋਏ ਅੰਡਰ 14 ਖੇਡ ਮੁਕਾਬਲੇ

ਕਾਂਗਰਸੀ ਆਗੂ ਹਰਿੰਦਰ ਸਿੰਘ ਖੋਸਾ ਸਿੰਘ ਨੇ ਖਿਡਾਰੀਆਂ ਦੀ ਕੀਤੀ ਹੌਸਲਾ ਅਫਜ਼ਾਈ

5 Dariya News

ਫਿਰੋਜ਼ਪੁਰ 01-Aug-2019

ਖੇਡ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ਼੍ਰੀ ਚੰਦਰ ਗੈਂਦ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਖੇਡ ਅਫਸਰ ਫਿਰੋਜ਼ਪੁਰ ਦੀ ਰਹਿਨੁਮਾਈ ਹੇਠ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲ 2019-20 ਦੇ ਸ਼ੈਸਨ ਦੌਰਾਨ ਸ਼ਹੀਦ ਭਗਤ ਸਿੰਘ ਸਟੇਡੀਅਮ ਫਿਰੋਜ਼ਪੁਰ ਵਿਖੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਅੰਡਰ 14 ਲੜਕੇ/ਲੜਕੀਆਂ ਸ਼ੁਰੂ ਕਰਵਾਏ ਗਏ।ਇਨ੍ਹਾਂ ਖੇਡ ਮੁਕਾਬਲਿਆਂ ਦਾ ਉਦਘਾਟਨ  ਸ਼੍ਰੀ ਹਰਿੰਦਰ ਸਿੰਘ ਖੋਸਾ ਉੱਘੇ ਕਾਂਗਰਸੀ ਆਗੂ ਵੱਲੋਂ ਕੀਤਾ ਗਿਆ। ਸ਼੍ਰੀ ਗੁਰਜੀਤ ਸਿੰਘ ਸੁਪਰਵੀਜ਼ਨ ਦਫਤਰ ਜ਼ਿਲ੍ਹਾ ਖੇਡ ਅਫਸਰ, ਫਿਰੋਜ਼ਪੁਰ ਅਤੇ ਸਮੂਹ ਸਟਾਫ ਨੇ ਮੁੱਖ ਮਹਿਮਾਨ ਜੀ ਨੂੰ ਬੁੱਕੇ ਭੇਂਟ ਕਰਕੇ ਉਨ੍ਹਾ ਦਾ ਸੁਆਗਤ ਕੀਤਾ ਅਤੇ ਜੀ ਆਇਆ ਆਖਿਆ। ਇਸ ਦੌਰਾਨ ਖਿਡਾਰੀਆਂ ਵੱਲੋਂ ਮਾਰਚ ਪਾਸਟ ਕੀਤਾ ਗਿਆ ਅਤੇ ਮਾਰਚ ਪਾਸਟ ਦੀ ਅਗਵਾਈ ਗੁਰੂ ਰਾਮਦਾਸ ਪਬਲਿਕ ਸਕੂਲ ਅਰਮਾਨਪੁਰਾ ਦੇ ਬੱਚਿਆਂ ਨੇ ਬੈਂਡ ਰਾਹੀਂ ਸ਼ਲਾਘਾਯੋਗ ਤਰੀਕੇ ਨਾਲ ਕੀਤੀ।ਮੁੱਖ ਮਹਿਮਾਨ ਜੀ ਵੱਲੋਂ ਪਹੁੰਚੇ ਹੋਏ ਖਿਡਾਰੀਆਂ ਨੂੰ ਅਸ਼ੀਰਵਾਦ ਦੇ ਕੇ ਮੁਕਾਬਲੇ ਸ਼ੁਰੂ ਕਰਵਾਏ ਗਏ। ਫਾਈਨਲ ਮੁਕਾਬਲਿਆਂ ਦੌਰਾਨ ਲੜਕਿਆਂ ਦੀ 400 ਮੀਟਰ ਰੇਸ ਵਿਚ ਜੋਬਨਪ੍ਰੀਤ ਸਿੰਘ ਆਰਮੀ ਪਬਲਿਕ ਸਕੂਲ ਫਿਰੋਜ਼ਪੁਰ ਛਾਉਣੀ ਨੇ ਪਹਿਲਾ, ਕਰਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ(ਲੜਕੇ) ਫਿਰੋਜ਼ਪੁਰ ਨੇ ਦੂਜਾ ਅਤੇ ਨਿਤਿਸ਼ ਕੁਮਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਂਦੇ ਹਾਸ਼ਮ ਨੇ ਤੀਜਾ ਸਥਾਨ ਹਾਸਲ ਕੀਤਾ। ਸ਼ਾਟਪੁਟ ਦੇ ਮੁਕਾਬਲੇ ਲੜਕਿਆਂ ਵਿਚ ਗੁਰਕੀਰਤ ਸਿੰਘ ਸਰਵਨ ਸਿੰਘ ਮੈਮੋਰੀਅਲ ਸਕੂਲ ਕੱਸੋਆਣਾ ਨੇ ਪਹਿਲਾ, ਪ੍ਰਕਾਸ਼ ਕੁਮਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੀਆਂ ਪਹਿਲਵਾਨ ਨੇ ਦੂਜਾ ਅਤੇ ਜੋਬਨਪ੍ਰੀਤ ਸਿੰਘ ਸਰਵਨ ਸਿੰਘ ਮੈਮੋਰੀਅਲ ਸਕੂਲ ਕੱਸੋਆਣਾ ਨੇ ਤੀਜਾ ਸਥਾਨ ਹਾਸਲ ਕੀਤਾ। 

ਇਸੇ ਤਰ੍ਹਾਂ ਸ਼ਾਟਪੁਟ ਲੜਕੀਆਂ ਵਿਚ ਅਨੁਰਾਧਾ ਕੌਰ ਗੁਰੂ ਅਮਰਦਾਸ ਪਬਲਿਕ ਸਕੂਲ ਸਦਰਦੀਨ ਵਾਲਾ ਨੇ ਪਹਿਲਾ, ਜਸ਼ਨਪ੍ਰੀਤ ਕੌਰ ਦੇਵ ਸਮਾਜ ਸਕੂਲ ਫਿਰੋਜ਼ਸ਼ਾਹ ਨੇ ਦੂਜਾ ਅਤੇ ਮਨਦੀਪ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੀਆਂ ਪਹਿਲਵਾਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ ਖੋਹ-ਖੋਹ ਫਾਇਨਲ ਮੁਕਾਬਿਲਆਂ ਵਿਚ ਸ਼ਹੀਦ ਸ਼ਾਮ ਸਿੰਘ ਅਟਾਰੀ ਸਕੂਲ ਫਤਿਹਗੜ੍ਹ ਸਭਰਾ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਜੱਲੇ ਖਾਂ ਦੂਜਾ ਅਤੇ ਜੋਗਿੰਦਰ ਕਾਨਵੈਂਟ ਸਕੂਲ ਫਿਰੋਜ਼ਪੁਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਵਾਲੀਬਾਲ ਦੇ ਮੁਕਾਬਲਿਆਂ ਵਿਚ ਲੜਕਿਆਂ ਵੱਲੋਂ ਐਚ.ਐਮ.ਡੀ ਏ ਵੀ ਸਕੂਲ ਫਿਰੋਜ਼ਪੁਰ ਨੇ ਪਹਿਲਾ, ਸਰਕਾਰੀ ਹਾਈ ਸਕੂਲ ਮੇਹਰ ਸਿੰਘ ਵਾਲਾ ਨੇ ਦੂਜਾ ਅਤੇ ਜੀ.ਐਨ ਆਈ ਐਮ ਇੰਟਰਨੈਸ਼ਨਲ ਸਕੂਲ ਗੋਲੂ ਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕਿਆਂ ਦੇ ਕੁਸ਼ਤੀ ਮੁਕਾਬਿਲਆਂ ਵਿਚ 35 ਕਿਲੋ ਭਾਰ ਵਿਚ ਜਸ਼ਨ ਸਿੰਘ ਐਸ.ਬੀ.ਐਸ ਸਕੂਲ ਖੁਸ਼ਹਾਲ ਸਿੰਘ ਵਾਲਾ ਨੇ ਪਹਿਲਾ, ਮਾਨਵ ਮਾਲਵਾ ਖਾਲਸਾ ਸੀ ਸੈ ਸਕੂਲ ਫਿਰੋਜ਼ਪੁਰ ਨੇ ਦੂਜਾ ਅਤੇ ਜਸ਼ਨਪ੍ਰੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੇਘਾ ਰਾਏ ਅਤੇ ਅਮਿਤ ਮਾਲਵਾ ਖਾਲਸਾ ਸੀਨੀਅਰ  ਸੈਕੰਡਰੀ ਸਕੂਲ ਫਿਰੋਜ਼ਪੁਰ ਨੇ ਤੀਜਾ ਸਥਾਨ ਹਾਸਲ ਕੀਤਾ। 38 ਕਿਲੋ ਭਾਰ ਵਿਚ ਰੋਹਨ ਸ਼ਰਮਾ ਐਸ.ਬੀ.ਐਸ ਖੁਸ਼ਹਾਸ ਸਿੰਘ ਵਾਲਾ ਨੇ ਪਹਿਲਾ, ਮਾਇਕਲ ਮਾਲਵਾ ਖਾਲਸਾ ਸੀ.ਸੈ ਸਕੂਲ ਫਿਰੋਜ਼ਪੁਰ ਨੇ ਦੂਜਾ ਅਤੇ ਗੁਰਿੰਦਰ ਮਾਨ ਅਤੇ ਸ਼ਗਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੇਘਾ ਰਾਏ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਟੂਰਨਾਮੈਂਟ ਦੌਰਾਨ ਜੇਤੂ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼੍ਰੀ ਅਜੈ ਜੋਸ਼ੀ ਉੱਘੇ ਕਾਂਗਰਸੀ ਆਗੂ, ਸ਼੍ਰੀ ਹਰਿੰਦਰ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ ਫਿਰੋਜ਼ਪੁਰ, ਸ਼੍ਰੀ ਕੌਮਲ ਅਰੋੜਾ ਉਪ ਜ਼ਿਲ੍ਹਾ ਸਿੱਖਿਆ ਅਫਸਰ ਫਿਰੋਜ਼ਪੁਰ ਅਤੇ ਸ਼੍ਰੀ ਲਖਵਿੰਦਰ ਸਿੰਘ ਸਹਾਇਕ ਸਿੱਖਿਆ ਅਫਸਰ ਫਿਰੋਜ਼ਪੁਰ, ਖੇਡ ਵਿਭਾਗ ਦਾ ਸਮੂਹ ਸਟਾਫ ਅਤੇ ਸਿੱਖਿਆ ਵਿਭਾਗ ਦੇ ਵੱਖ-ਵੱਖ ਸਕੂਲਾਂ ਦੇ ਅਧਿਆਪਕ ਵੀ ਹਾਜ਼ਰ ਸਨ।