5 Dariya News

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਖੇਡ ਟੂਰਨਾਮੈਂਟ ਸ਼ਾਨੌ-ਸੌਕਤ ਨਾਲ ਸਮਾਪਤ

ਦਰਜਨ ਦੇ ਕਰੀਬ ਖੇਡਾਂ 'ਚ ਤੋਂ ਵਧੇਰੇ 2500 ਖਿਡਾਰੀਆਂ ਨੇ ਉਤਸ਼ਾਹ ਨਾਲ ਹਿੱਸਾ

5 Dariya News

ਪਟਿਆਲਾ 31-Jul-2019

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਅਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੰਜਾਬ ਸਰਕਾਰ, ਖੇਡ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਏ ਗਏ ਲੜਕੇ ਅਤੇ ਲੜਕੀਆਂ ਅੰਡਰ 14 ਸਾਲ ਦੇ ਜ਼ਿਲ੍ਹਾ ਪੱਧਰੀ ਖੇਡ ਟੂਰਨਾਮੈਂਟ ਅੱਜ ਪੋਲ ਗਰਾਊਂਡ ਪਟਿਆਲਾ ਵਿਖੇ ਸ਼ਾਨੌ-ਸ਼ੌਕਤ ਨਾਲ ਸਮਾਪਤ ਹੋ ਗਏ। ਸਮਪਾਤੀ ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਏਸ਼ੀਅਨ ਮੈਡਲਿਸਟ ਰੈਸਲਰ ਸ. ਗੁਰਮੁਖ ਸਿੰਘ ਅਤੇ ਵਿਸ਼ੇਸ਼ ਮਹਿਮਾਨ ਵਜੋਂ ਕੌਮਾਂਤਰੀ ਬੈਡਮਿੰਟਨ ਖਿਡਾਰੀ ਸ੍ਰੀ ਵਿਨੋਦ ਵਤਰਾਣਾ ਨੇ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਤੇ ਖਿਡਾਰਣਾਂ ਨੂੰ ਇਨਾਮ ਤਕਸੀਮ ਕੀਤੇ। ਜ਼ਿਲ੍ਹਾ ਖੇਡ ਅਫ਼ਸਰ ਸ. ਹਰਪ੍ਰੀਤ ਸਿੰਘ ਹੁੰਦਲ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਵੱਖ-ਵੱਖ ਸਮਾਗਮਾਂ ਦੀ ਲੜੀ ਹੇਠ ਹੀ ਖੇਡ ਵਿਭਾਗ ਵੱਲੋਂ ਇਹ ਖੇਡ ਟੂਰਨਾਮੈਂਟ ਕਰਵਾਏ ਜਾ ਰਹੇ ਹਨ। ਸ. ਹੁੰਦਲ ਨੇ ਦੱਸਿਆ ਕਿ ਐਥਲੈਟਿਕ ਲੜਕੀਆਂ ਦੇ ਵਰਗ ਵਿੱਚ 200 ਮੀਟਰ ਵਿੱਚ ਪਹਿਲਾ ਸਥਾਨ ਮਹਿਰਦੀਪ ਕੌਰ, ਦੂਸਰਾ ਸਥਾਨ ਕਿਰਨਦੀਪ ਕੌਰ ਅਤੇ ਤੀਸਰਾ ਸਥਾਨ ਅਨਮੋਲਦੀਪ ਕੌਰ ਨੇ ਪ੍ਰਾਪਤ ਕੀਤਾ। ਬਾਸਕਟਬਾਲ ਲੜਕਿਆਂ ਦੇ ਵਰਗ ਵਿੱਚ ਪਹਿਲਾ ਸਥਾਨ ਮਲਟੀਪਰਪਜ ਸਕੂਲ, ਦੂਸਰਾ ਸਥਾਨ ਪੋਲ ਪਬਲਿਕ ਸਕੂਲ ਅਤੇ ਤੀਸਰਾ ਸਥਾਨ ਪੋਲ ਸੈਂਟਰ ਨੇ ਪ੍ਰਾਪਤ ਕੀਤਾ। ਲੜਕੀਆਂ ਦੇ ਵਰਗ ਵਿੱਚ ਪਹਿਲਾ ਸਥਾਨ ਪੋਲ ਸੈਂਟਰ, ਦੂਸਰਾ ਸਥਾਨ ਰਿਆਨ ਇੰਟਰਨੈਸ਼ਨਲ ਸਕੂਲ ਅਤੇ ਤੀਸਰਾ ਸਥਾਨ ਸੈਂਟ ਮੈਰੀ ਸਕੂਲ ਨੇ ਪ੍ਰਾਪਤ ਕੀਤਾ।ਵਾਲੀਬਾਲ ਲੜਕਿਆਂ ਦੇ ਵਰਗ ਵਿੱਚ ਪਹਿਲਾ ਸਥਾਨ ਪੋਲ ਗਰਾਂਊਂਡ, ਦੂਸਰਾ ਸਥਾਨ ਕਲਿਆਣ ਅਤੇ ਤੀਸਰਾ ਸਥਾਨ ਸਨੌਰ ਨੇ ਪ੍ਰਾਪਤ ਕੀਤਾ। ਲੜਕੀਆਂ ਦੇ ਵਰਗ ਵਿੱਚ ਪਹਿਲਾ ਸਥਾਨ ਪੋਲ ਸੈਂਟਰ, ਦੂਸਰਾ ਸਥਾਨ ਰਣਬੀਰਪੁਰਾ ਅਤੇ ਤੀਸਰਾ ਸਥਾਨ ਫੀਲਖਾਨਾ ਸਕੂਲ ਨੇ ਪ੍ਰਾਪਤ ਕੀਤਾ। ਬੈਡਮਿੰਟਨ ਲੜਕਿਆਂ ਵਿੱਚ ਪਹਿਲਾ ਸਥਾਨ ਨਿਰਭੈ, ਦੂਸਰਾ ਸਥਾਨ ਜਗਸ਼ੇਰ ਸਿੰਘ ਅਤੇ ਤੀਸਰਾ ਸਥਾਨ ਅਵਤਾਰ ਆਲੋਵਾਲੀਆ ਨੇ ਪ੍ਰਾਪਤ ਕੀਤਾ। ਲੜਕੀਆਂ ਵਿੱਚ ਪਹਿਲਾ ਸਥਾਨ ਪਰਨੀਤ ਕੌਰ, ਦੂਸਰਾ ਸਥਾਨ ਰੂਸਮ ਕੌਰ ਅਤੇ ਤੀਸਰਾ ਸਥਾਨ ਰੂਹਾਨੀ ਨਰੂਲਾ ਨੇ ਪ੍ਰਾਪਤ ਕੀਤਾ।ਹੈਂਡਬਾਲ ਲੜਕਿਆ ਵਿੱਚ ਪਹਿਲਾ ਸਥਾਨ ਸਨੌਰ, ਦੂਸਰਾ ਸਥਾਨ ਭੁਨਰਹੇੜੀ ਅਤੇ ਤੀਸਰਾ ਸਥਾਨ ਦੇਵੀਗੜ੍ਹ ਨੇ ਪ੍ਰਾਪਤ ਕੀਤਾ। 

ਲੜਕੀਆਂ ਦੇ ਵਰਗ ਵਿੱਚ ਪਹਿਲਾ ਸਥਾਨ ਸਨੌਰ, ਦੂਸਰਾ ਸਥਾਨ ਭੁਨਰਹੇੜੀ ਅਤੇ ਤੀਸਰਾ ਸਥਾਨ ਦੇਵੀਗੜ੍ਹ ਨੇ ਪ੍ਰਾਪਤ ਕੀਤਾ। ਹਾਕੀ ਲੜਕਿਆਂ ਵਿੱਚ ਪਹਿਲਾ ਸਥਾਨ ਪੋਲ ਗਰਾਊਂਡ ਏ ਨੇ ਪ੍ਰਾਪਤ ਕੀਤਾ, ਦੂਸਰਾ ਸਥਾਨ ਪਾਤੜਾਂ ਅਤੇ ਤੀਸਰਾ ਸਥਾਨ ਪੋਲ ਗਰਾਊਂਡ ਬੀ ਨੇ ਪ੍ਰਾਪਤ ਕੀਤਾ। ਲੜਕੀਆਂ ਦੇ ਵਰਗ ਵਿੱਚ ਪਹਿਲਾ ਸਥਾਨ ਪੋਲ ਗਰਾਊਂਡ ਏ, ਦੂਸਰਾ ਸਥਾਨ ਪੋਲ ਗਰਾਊਂਡ ਬੀ ਅਤੇ ਤੀਸਰਾ ਸਥਾਨ ਮੁਕਤ ਪਬਲਿਕ ਸਕੂਲ ਰਾਜਪੁਰਾ ਨੇ ਪ੍ਰਾਪਤ ਕੀਤਾ।ਤੈਰਾਕੀ ਲੜਕਿਆਂ ਵਿੱਚ 100 ਮੀਟਰ ਫ੍ਰੀ ਸਟਾਇਲ ਵਿੱਚ ਪਹਿਲਾ ਸਥਾਨ ਰਣਵਿਜੈ ਸਿੰਘ, ਦੂਸਰਾ ਸਥਾਨ ਹਰਸ਼ਪ੍ਰੀਤ ਸਿੰਘ ਅਤੇ ਤੀਸਰਾ ਸਥਾਨ ਸ਼ਿਵਜੋਤ ਨੇ ਪ੍ਰਾਪਤ ਕੀਤਾ। ਲੜਕੀਆਂ ਦੇ ਵਰਗ ਵਿੱਚ ਪਹਿਲਾ ਸਥਾਨ ਯਾਦਵੀ, ਦੂਸਰਾ ਸਥਾਨ ਜੈਸਮੀਨ ਕੌਰ, ਤੀਸਰਾ ਸਥਾਨ ਆਹਨਾ ਨੇ ਪ੍ਰਾਪਤ ਕੀਤਾ। ਜਿਮਨਾਸਟਿਕ ਆਲ ਰਾਊਂਡ ਬੈਸਟ ਜਿਮਨਾਸਟ ਸਾਹਿਲ ਪਹਿਲਾ ਸਥਾਨ, ਦੂਸਰਾ ਸਥਾਨ ਲਲਿਤ ਅਤੇ ਤੀਸਰਾ ਸਥਾਨ ਭੂਮਿਕਪਾਲ ਸਿੰਘ ਨੇ ਪ੍ਰਾਪਤ ਕੀਤਾ। ਲੜਕੀਆਂ ਦੇ ਵਰਗ ਵਿੱਚ ਪਹਿਲਾ ਸਥਾਨ ਸੰਗੀਤਾ, ਦੂਸਰਾ ਸਥਾਨ ਬੰਦਨਜੀਤ ਅਤੇ ਤੀਸਰਾ ਸਥਾਨ ਪੂਜਾ ਨੇ ਪ੍ਰਾਪਤ ਕੀਤਾ। ਖੋ-ਖ ਲੜਕਿਆਂ ਵਿੱਚ ਪਹਿਲਾ ਸਥਾਨ ਪੋਲ ਸੈਂਟਰ, ਦੂਸਰਾ ਸਥਾਨ ਘਨੌਰ ਅਤੇ ਤੀਸਰਾ ਸਥਾਨ ਵਜੀਦਪੁਰ ਤੇ ਮਾੜੂ ਨੇ ਪ੍ਰਾਪਤ ਕੀਤਾ। ਲੜਕੀਆ ਵਿੱਚ ਪਹਿਲਾ ਸਥਾਨ ਘਨੌਰ, ਦੂਸਰਾ ਸਥਾਨ ਪੋਲ ਸੈਂਟਰ ਅਤੇ ਤੀਸਰਾ ਵਜੀਦਪੁਰ ਤੇ ਮਾੜੂ ਨੇ ਪ੍ਰਾਪਤ ਕੀਤਾ। ਜੂਡੋ ਲੜਕਿਆਂ ਦੇ ਵਰਗ ਵਿੱਚ 25 ਕਿਲੋ ਵਿੱਚ ਪਹਿਲਾ ਸਥਾਨ ਸਾਹਿਲ ਦੂਸਰਾ ਸਥਾਨ ਹਰਮਨਜੋਤ ਅਤੇ ਤਸੀਰਾ ਸਥਾਨ ਹਿਮਾਂਸ਼ੂ ਨੇ ਪ੍ਰਾਪਤ ਕੀਤਾ। 30 ਕਿਲੋ ਵਿੱਚ ਪਹਿਲਾ ਸਥਾਨ ਵਿਵੇਕ ਕੁਮਾਾਰ, ਦੂਸਰਾ ਸਥਾਨ ਸਾਹਿਲ ਕੁਮਾਰ ਅਤੇ ਤੀਸਰਾ ਸਥਾਨ ਰਾਹੁਲ ਨੇ ਪ੍ਰਾਪਤ ਕੀਤਾ।ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਲੜਕੀਆਂ 23 ਕਿਲੋ ਵਿੱਚ ਅੰਸ਼ਿਕਾ ਪਹਿਲਾ ਸਥਾਨ, ਦੂਸਰਾ ਸਥਾਨ ਰਵਲੀਨ ਅਤੇ ਤੀਸਰਾ ਸਥਾਨ ਸੁਹਾਨਾ, 27 ਕਿਲੋ ਵਿੱਚ ਪਹਿਲਾ ਸਥਾਨ ਮੰਨਤ, ਦੂਸਰਾ ਸਥਾਨ ਦਮਨਪ੍ਰੀਤ ਅਤੇ ਤੀਸਰਾ ਸਥਾਨ ਭੂਮਿਕਾ ਨੇ ਪ੍ਰਾਪਤ ਕੀਤਾ। ਟੇਬਲ ਟੈਨਿਸ ਲੜਕਿਆਂ ਵਿੱਚ ਪਹਿਲਾ ਸਥਾਨ ਨਿਲੇਸ਼ ਕਾਲੜਾ, ਦੂਸਰਾ ਸਥਾਨ ਦਕਸ਼ ਅਤੇ ਤੀਸਰਾ ਸਥਾਨ ਪਿਊਸ਼ ਗੋਇਲ ਨੇ ਪ੍ਰਾਪਤ ਕੀਤਾ। ਲੜਕੀਆਂ ਵਿੱਚ ਪਹਿਲਾ ਸਥਾਨ ਗੁਰਲੀਨ ਕੌਰ, ਦੂਸਰਾ ਸਥਾਨ ਮਨਿੰਦਰ ਕੌਰ ਅਤੇ ਤੀਸਰਾ ਸਥਾਨ ਵਿਦਿਤਾ ਨੇ ਪ੍ਰਾਪਤ ਕੀਤਾ। ਫੁੱਟਬਾਲ ਲੜਕਿਆਂ ਵਿੱਚ ਪਹਿਲਾ ਸਥਾਨ ਪੋਲ ਗਰਾਊਂਡ ਏ, ਦੂਸਰਾ ਸਥਾਨ ਪੋਲ ਗਰਾਊਂਡ ਬੀ ਅਤੇ ਤੀਸਰਾ ਸਥਾਨ ਬਹਾਦਰਗੜ੍ਹ ਨੇ ਪ੍ਰਾਪਤ ਕੀਤਾ। ਲੜਕੀਆਂ ਵਿੱਚ ਪਹਿਲਾ ਸਥਾਨ ਆਰਮੀ ਸਕੂਲ, ਦੂਸਰਾ ਸਥਾਨ ਸ. ਹਾਈ ਸਕੂਲ ਨਰੜੂ ਅਤੇ ਤੀਸਰਾ ਸਥਾਨ ਸ. ਹਾਈ ਸਕੂਲ ਬਹਾਦਰਗੜ੍ਹ ਨੇ ਪ੍ਰਾਪਤ ਕੀਤਾ।