5 Dariya News

ਖੇਡ ਵਿਭਾਗ ਬਰਨਾਲਾ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਕਰਵਾਏ

5 Dariya News

ਬਰਨਾਲਾ 31-Jul-2019

ਖੇਡ ਵਿਭਾਗ ਬਰਨਾਲਾ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿਲਾ ਪੱਧਰੀ ਟੂਰਨਾਮੈਂਟ ਅੰਡਰ-14 ਸਾਲ (ਲੜਕੇ/ਲੜਕੀਆਂ) ਕਰਵਾਏ ਗਏ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਗੇਮ ਐਥਲੈਟਿਕਸ ਅੰਡਰ-14 ਲੜਕੇ 400 ਮੀਟਰ ਰੇਸ ਵਿੱਚੋਂ ਜਗਜੋਤ ਸਿੰਘ ਨੇ ਪਹਿਲਾ, ਹਰਪ੍ਰੀਤ ਸਿੰਘ ਨੇ ਦੂਜਾ ਅਤੇ ਕ੍ਰਿਸ਼ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਲੜਕੀਆਂ ਵਿੱਚੋਂ ਸੁਮਨਦੀਪ ਕੌਰ ਨੇ ਪਹਿਲਾ, ਜਸ਼ਨਪ੍ਰੀਤ ਕੌਰ ਨੇ ਦੂਜਾ ਅਤੇ ਹਰਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਉਹਨਾਂ ਦੱਸਿਆ ਕਿ ਅੰਡਰ-14 ਲੜਕੇ 200 ਮੀਟਰ ਰੇਸ ਵਿੱਚੋਂ ਗੁਰਸੇਵਕ ਸਿੰਘ ਨੇ ਪਹਿਲਾ, ਜਸ਼ਨਜੀਤ ਸਿੰਘ ਨੇ ਦੂਜਾ ਅਤੇ ਅਕਾਸ਼ਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਲੜਕੀਆਂ ਵਿੱਚੋਂ ਸੁਖਪ੍ਰੀਤ ਕੌਰ ਨੇ ਪਹਿਲਾ, ਜੈਸਮੀਨ ਕੌਰ ਨੇ ਦੂਜਾ ਅਤੇ ਜਸਮੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਉਹਨਾਂ ਦੱਸਿਆ ਕਿ ਸ਼ਾਟ-ਪੁੱਟ ਲੜਕਿਆਂ ਵਿੱਚੋਂ ਹਰਮਨ ਸਿੰਘ ਨੇ ਪਹਿਲਾ, ਮਨਤਾਜ ਸਿੰਘ ਨੇ ਦੂਜਾ ਅਤੇ ਰਫਾ ਖਾਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਲੜਕੀਆਂ ਵਿੱਚੋਂ ਰਵਨਾਤ ਕੌਰ ਨੇ ਪਹਿਲਾ, ਗਗਨਦੀਪ ਕੌਰ ਨੇ ਦੂਜਾ ਅਤੇ ਜਸ਼ਨਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਉੱਚੀ ਛਾਲ ਅੰਡਰ-14 ਲੜਕਿਆਂ ਵਿੱਚੋਂ ਗਗਨਦੀਪ ਸਿੰਘ ਨੇ ਪਹਿਲਾ, ਜੋਬਨਦੀਪ ਸਿੰਘ ਨੇ ਦੂਜਾ ਅਤੇ ਜਸਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਲੜਕੀਆਂ ਵਿੱਚੋਂ ਸਿਮੀ ਕੌਰ ਨੇ ਪਹਿਲਾ, ਸਤਵਿੰਦਰਜੀਤ ਕੌਰ ਨੇ ਦੂਜਾ ਅਤੇ ਖੁਸ਼ਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਗੇਮ ਕੁਸ਼ਤੀ ਅੰਡਰ-14 ਲੜਕੀਆਂ ਵਿੱਚੋਂ ਪੈਰਾਡਾਈਜ਼ ਅਕੈਡਮੀ ਨੇ ਪਹਿਲਾ ਸਥਾਨ ਅਤੇ ਲੜਕਿਆਂ ਵਿੱਚੋਂ ਸ.ਸ.ਸ.ਸ. ਭਦੌੜ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਗੇਮ ਵਾਲੀਬਾਲ ਅੰਡਰ-14 ਲੜਕਿਆਂ ਵਿੱਚੋਂ ਰੂੜੇਕੇ ਕਲਾਂ ਨੇ ਪਹਿਲਾ, ਬਡਬਰ ਨੇ ਦੂਸਰਾ ਅਤੇ ਘੁੰਨਸ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਗੇਮ ਵਾਲੀਬਾਲ ਅੰਡਰ-14 ਲੜਕੀਆਂ ਵਿੱਚੋਂ ਬਡਬਰ ਨੇ ਪਹਿਲਾ ਸਥਾਨ ਅਤੇ ਰਾਜੀਆ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਗੇਮ ਖੋਹ-ਖੋਹ ਅੰਡਰ-14 ਲੜਕਿਆਂ ਵਿੱਚੋਂ ਮਾਤਾ ਗੁਜਰੀ ਸਕੂਲ ਭਦੌੜ ਨੇ ਪਹਿਲਾ ਸਥਾਨ, ਕੇ.ਵੀ. ਸਕੂਲ ਬਰਨਾਲਾ ਨੇ ਦੂਜਾ ਸਥਾਨ ਅਤੇ ਖਾਲਸਾ ਸ.ਸ.ਸ. ਕੁੱਬੇ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਗੇਮ ਖੋਹ-ਖੋਹ ਅੰਡਰ-14 ਲੜਕੀਆਂ ਵਿੱਚੋਂ ਵਰਿੱਕਤ ਐਸ.ਐਸ. ਟੱਲੇਵਾਲ ਨੇ ਪਹਿਲਾ, ਕੇ.ਵੀ. ਸਕੂਲ ਬਰਨਾਲਾ ਨੇ ਦੂਜਾ ਅਤੇ ਖਾਲਸਾ ਸ.ਸ.ਸ. ਕੁੱਬੇ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਗੇਮ ਬੈਡਮਿੰਟਨ ਲੜਕਿਆਂ ਵਿੱਚੋਂ ਹਿਤਿਕ ਨੇ ਪਹਿਲਾ, ਬੂਬਨ ਗੋਇਲ ਨੇ ਦੂਜਾ ਅਤੇ ਗੋਤਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਲੜਕੀਆਂ ਵਿੱਚੋਂ ਖੁਸ਼ਦੀਪ ਕੌਰ ਨੇ ਪਹਿਲਾ, ਹਿਤਾਂਸ਼ੀ ਬਾਂਸਲ ਨੇ ਦੂਜਾ ਅਤੇ ਆਨੁਸ਼ਿਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਗੇਮ ਕਬੱਡੀ (ਸਰਕਲ ਸਟਾਈਲ) ਅੰਡਰ-14 ਲੜਕਿਆਂ ਵਿੱਚੋਂ ਬਾਬਾ ਕਾਲਾ ਮਹਿਰ ਸਟੇਡੀਅਮ ਬਰਨਾਲਾ ਦੀ ਟੀਮ ਨੇ ਪਹਿਲਾ, ਬਰੌੜਵੇਅ ਸਕੂਲ ਮਨਾਲ ਨੇ ਦੂਜਾ ਅਤੇ ਸ.ਸ.ਸ. ਸੰਧੂ ਪੱਤੀ ਬਰਨਾਲਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਗੇਮ ਕਬੱਡੀ (ਸਰਕਲ ਸਟਾਈਲ) ਅੰਡਰ-14 ਲੜਕੀਆਂ ਵਿੱਚੋਂ ਸ.ਸ.ਸ. ਰਾਜੀਆ ਨੇ ਪਹਿਲਾ ਅਤੇ ਮਦਰ ਟੀਚਰ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਗੇਮ ਟੇਬਲ ਟੈਨਿਸ ਅੰਡਰ-14 ਲੜਕਿਆਂ ਵਿੱਚੋਂ ਬਰਨਾਲਾ ਕਲੱਬ ਨੇ ਪਹਿਲਾ, ਨਿਊ ਹਾਰੀਜਨ ਸਕੂਲ ਨੇ ਦੂਜਾ ਅਤੇ ਐਲ.ਬੀ.ਐਸ. ਸੈਂਟਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਗੇਮ ਟੇਬਲ ਟੈਨਿਸ ਅੰਡਰ-14 ਲੜਕੀਆਂ ਵਿੱਚੋਂ ਨਿਊ ਹਾਰੀਜਨ ਸਕੂਲ 1 ਨੇ ਪਹਿਲਾ, ਨਿਊ ਹਾਰੀਜਨ ਸਕੂਲ 2 ਨੇ ਦੂਜਾ ਅਤੇ ਸੈਕਟਰ ਹਾਰਟ ਕਾਨਵੈਂਟ ਸਕੂਲ ਬਰਨਾਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ।