5 Dariya News

ਲਰਨਿਗ ਪਾਥ ਸਕੂਲ ਦੇ ਵਿਦਿਆਰਥੀਆਂ ਨੇ ਬਾਸਕੇਟ ਬਾਲ ਵਿੱਚ ਜਿੱਤੇ ਚਾਂਦੀ ਦੇ ਤਮਗੇ

ਜੁੜਵਾ ਭੈਣ- ਭਰਾ ਦੀ ਜੋੜੀ ਖੇਡਾਂ ਵਿੱਚ ਕਰ ਰਹੀ ਮੁਹਾਲੀ ਜ਼ਿਲ੍ਹੇ ਦਾ ਨਾਮ ਰੌਸ਼ਨ

5 Dariya News

ਐਸ.ਏ.ਐਸ ਨਗਰ 30-Jul-2019

ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜਿਲ੍ਹਾ ਪੱਧਰੀ ਖੇਡ ਮੁਕਾਬਲਿਆਂ (ਜਿਹੜੇ ਖੇਡ ਸਟੇਡੀਅਮ ਸੈਕਟਰ 78 ਮੁਹਾਲੀ ਵਿਖੇ ਕਰਵਾਏ ਗਏ ਸਨ) ਦੌਰਾਨ ਬਾਸਕਟਬਾਲ ਟੂਰਨਾਮੈਂਟ ਵਿੱਚ ਮੁਹਾਲੀ ਦੇ ਲਰਨਿੰਗ ਪਾਥ ਸਕੂਲ ਨੇ ਲੜਕਿਆਂ ਅਤੇ ਲੜਕੀਆਂ ਦੀ ਕੈਟੇਗਰੀ ਵਿੱਚ ਸਿਲਵਰ ਮੈਡਲ ਹਾਸਿਲ ਕੀਤਾ ਹੈ|ਇਹਨਾਂ ਖੇਡ ਮੁਕਾਬਲਿਆਂ ਵਿੱਚ ਮੁਹਾਲੀ ਜਿਲ੍ਹੇ ਦੀਆਂ ਵੱਖ-ਵੱਖ ਟੀਮਾਂ ਨੇ ਹਿੱਸਾ ਲਿਆ| ਇਸ ਦੌਰਾਨ ਲਰਨਿੰਗ ਪਾਥ ਸਕੂਲ ਦੇ ਜੁੜਵਾਂ ਭੈਣ-ਭਰਾ ਦੀ ਜੋੜੀ ਪਰਲਪ੍ਰੀਤ ਕੌਰ ਅਤੇ ਹਰਸ਼ਪ੍ਰੀਤ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ| ਚੰਗੇ ਪ੍ਰਦਰਸ਼ਨ ਕਾਰਨ ਹੀ ਸਕੂਲ ਵਲੋਂ ਸਪੋਟਸ ਅਚੀਵਰ, ਸਪੋਟਸ ਪ੍ਰਫੈਕਟ ਅਤੇ ਬੇਸਟ ਪਲੇਅਰ ਦੇ ਬੈਂਚ ਦੇ ਕੇ ਸਨਮਾਨਿਤ ਕੀਤਾ ਜਾ ਚੁੱਕਾ  ਹੈ| ਜ਼ਿਕਰਯੋਗ ਹੈ ਕਿ ਜਿੱਥੇ ਇਹ ਭੈਣ ਭਰਾ ਦੀ ਜੋੜੀ ਮੁਹਾਲੀ ਦੀ ਨੁਮਾਇੰਦਗੀ ਕਰ ਰਹੀ ਹੈ ਉੱਥੇ ਇਹ  ਨੈਸ਼ਨਲ ਗੇਮਜ਼  ਵਿੱਚ ਪੰਜਾਬ ਦੀ ਨੁਮਾਇੰਦਗੀ ਵੀ ਕਰ ਚੁੱਕੀ ਹੈ ਇਸ ਮੌਕੇ ਟੀਮ ਦੇ ਕੋਚ ਡਾ. ਨਿਵੇਦਿਤਾ ਗੁਪਤਾ, ਨਿਤਿਨ ਰਾਏ ਚੌਹਾਨ , ਹਰਪ੍ਰੀਤ ਸਿੰਘ ਅਤੇ ਜਤਿੰਦਰ ਵਰਮਾ ਵਲੋਂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ।