5 Dariya News

ਸੁਸ਼ਮਾ ਗਰੁੱਪ ਨੇ ਪੌਦੇ ਵੰਡ ਕੇ ਮਨਾਇਆ ਵਰਲਡ ਨੇਚਰ ਕੰਜਰਵੇਸ਼ਨ ਡੇ

5 Dariya News

ਚੰਡੀਗੜ੍ਹ 28-Jul-2019

ਪੰਜਾਬ ਦੀ ਪ੍ਰਮੁੱਖ ਰੀਅਲ ਇਸਟੇਟ ਕੰਪਨੀ ਸੁਸ਼ਮਾ ਗਰੁੱਪ ਨੇ 27 ਜੁਲਾਈ ਦੀ ਸਵੇਰੇ ਚੰਡੀਗੜ੍ਹ 'ਚ ਸੁਖਨਾ ਲੇਕ, ਸੈਕਟਰ 17 ਅਤੇ ਏਲਾਂਤੇ ਮੌਲ ਜਿਹੇ ਸਥਾਨਾਂ ਦੇ ਬਾਹਰ ਲੋਕਾਂ ਨੂੰ ਪੌਦੇ ਵੰਡ ਕੇ ਵਰਲਡ ਨੇਚਰ ਕੰਜਰਵੇਸ਼ਨ ਡੇ ਮਨਾਇਆ।ਗਰੁੱਪ ਨੇ ਚੰਡੀਗੜ੍ਹ ਦੇ ਲੋਕਾਂ 'ਚ ਕੁਲ 250 ਪੌਦੇ ਵੰਡ ਕੇ ਕੁਦਰਤੀ ਸਰੋਤਾਂ ਦੀ ਸੁਰੱਖਿਆ ਅਤੇ ਸੰਭਾਲ ਦੇ ਬਾਰੇ 'ਚ ਜਾਗਰੁਕਤਾ ਵਧਾਈ ਅਤੇ ਉਨ੍ਹਾਂ ਨੂੰ ਸਾਡੇ ਕੁਦਰਤੀ ਸੰਸਾਧਨਾਂ ਦੀ ਸੁਰੱਖਿਆ ਲਈ ਇੱਕ ਕਦਮ ਅੱਗੇ ਵਧਾਉਣ ਲਈ ਪ੍ਰੋਤਸਾਹਿਤ ਕੀਤਾ।ਨੇਚਰ ਕੰਜਰਵੇਸ਼ਨ ਦੇ ਬਾਰੇ 'ਚ ਗੱਲਬਾਤ ਕਰਦੇ ਹੋਏ ਸੁਸ਼ਮਾ ਗਰੁੱਪ ਦੇ ਐਗਜੀਕਿਊਟਿਵ ਡਾਇਰੈਕਟਰ, ਪ੍ਰਤੀਕ ਮਿੱਤਲ ਨੇ ਕਿਹਾ, 'ਕੁਦਰਤ ਨੇ ਸਾਨੂੰ ਆਪਣੇ ਸਿਹਤਮੰਦ ਅਸਤਿਤਵ ਦੇ ਲਈ ਸਭ ਕੁਝ ਦਿੱਤਾ ਹੈ ਅਤੇ ਇਸਦੀ ਰੱਖਿਆ ਕਰਨਾ ਸਾਡੀ ਜਿੰਮੇਦਾਰੀ ਹੈ ਅਤੇ ਸੁਸ਼ਮਾ ਗਰੁੱਪ ਵੱਲੋਂ ਪੌਦੇ ਵੰਡਣਾ ਕੁਦਰਤ ਦੇ ਪ੍ਰਤੀ ਸਾਡਾ ਪਿਆਰ ਅਤੇ ਜਿੰਮੇਦਾਰੀ ਦਰਸਾਉਂਦਾ ਹੈ। ਵਧਦੇ ਪ੍ਰਦੂਸ਼ਣ ਅਤੇ ਜਨਸੰਖਿਆ ਦੇ ਨਾਲ ਹਾਲਾਤ ਚਿੰਤਾਜਨਕ ਹੋ ਗਏ ਹਨ ਅਤੇ 'ਸਸਟੇਨੇਬਿਲਟੀ' ਦੇ ਸਹੀ ਅਰਥ ਸਮਝਣਾ ਜ਼ਰੂਰੀ ਹੋ ਗਿਆ ਹੈ ਅਤੇ ਗ੍ਰੀਨਲਾਈਫਸਟਾਈਲ ਨੂੰ ਹੁੰਗਾਰਾ ਦੇਣ ਲਈ ਪਰਿਆਵਰਣ ਦੇ ਅਨੁਕੂਲ ਆਦਤਾਂ ਨੂੰ ਅਪਣਾਉਣ ਦੀ ਜ਼ਰੂਰਤ ਵਧ ਗਈ ਹੈ।'ਅੱਗੇ ਦੱਸਦੇ ਹੋਏ ਉਨ੍ਹਾਂ ਨੇ ਕਿਹਾ, 'ਇੱਕ ਜਿੰਮੇਦਾਰ ਡਿਵੈਲਪਰ ਦੇ ਰੂਪ 'ਚ, ਅਸੀਂ ਆਪਣੇ ਗ੍ਰਾਹਕਾਂ ਨੂੰ ਤਾਜਾ ਅਤੇ ਤੰਦਰੁਸਤ ਰੱਖਣ ਦੇ ਲਈ ਸਾਡੇ ਸਾਰੇ ਪ੍ਰੋਜੈਕਟਾਂ 'ਚ ਵੱਡੇ, ਹਰੇ ਅਤੇ ਖੁੱਲ੍ਹੇ ਸਥਾਨ ਉਪਲਬਧ ਕਰਵਾ ਕੇ ਸਭ ਤੋਂ ਵਧੀਆ ਵਾਤਾਵਰਣ ਪ੍ਰਦਾਨ ਕਰਨ ਦਾ ਯਤਨ ਕਰਦੇ ਹਾਂ।'