5 Dariya News

ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਦੇ ਖੇਤਰ 'ਚ ਪੰਜਾਬ ਦੀ ਮਦਦ ਕਰੇ ਕੇਂਦਰ-ਸਰਬਜੀਤ ਕੌਰ ਮਾਣੂੰਕੇ

'ਆਪ' ਵਿਧਾਇਕਾਂ ਨੇ ਕੇਂਦਰੀ ਖੇਡ ਮੰਤਰੀ ਨਾਲ ਕੀਤੀ ਮੁਲਾਕਾਤ

5 Dariya News

ਨਵੀਂ ਦਿੱਲੀ 24-Jul-2019

ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੀ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਬੁੱਧਵਾਰ ਨੂੰ ਨਵੀਂ ਦਿੱਲੀ ਸਥਿਤ ਕੇਂਦਰੀ ਖੇਡ ਮੰਤਰੀ ਕਿਰਨ ਰੀਜੀਜੂ ਨਾਲ ਮੁਲਾਕਾਤ ਕਰਕੇ ਪੰਜਾਬ 'ਚ ਨਵੇਂ ਖੇਡ ਸੈਂਟਰ ਅਤੇ ਸਟੇਡੀਅਮ ਬਣਾਉਣ ਅਤੇ ਚਲਾਉਣ ਲਈ ਵਿਸ਼ੇਸ਼ ਵਿੱਤੀ ਮਦਦ ਮੰਗੀ ਹੈ। ਬੀਬੀ ਮਾਣੂੰਕੇ ਨੇ ਮੰਗ ਪੱਤਰ ਦਿੰਦਿਆਂ ਕੇਂਦਰੀ ਖੇਡ ਮੰਤਰੀ ਨੂੰ ਦੱਸਿਆ ਕਿ ਪੰਜਾਬ ਦੀ ਜਵਾਨੀ ਬੁਰੀ ਤਰ੍ਹਾਂ ਨਸ਼ਿਆਂ ਦੇ ਜਾਲ 'ਚ ਫਸ ਗਈ ਹੈ।ਸੱਤਾਧਾਰੀ ਧਿਰਾਂ ਅਤੇ ਪੁਲਿਸ ਪ੍ਰਸ਼ਾਸਨ ਦੀ ਸਰਪ੍ਰਸਤੀ ਹੇਠ ਚੱਲ ਰਹੇ ਡਰੱਗ ਮਾਫ਼ੀਆ ਦੇ ਪ੍ਰਭਾਵ ਤੋਂ ਬਚਾਉਣ ਅਤੇ ਨਸ਼ੇ ਛੁਡਾਉਣ ਲਈ ਖੇਡਾਂ ਨੂੰ ਉਤਸ਼ਾਹਿਤ ਕਰਨਾ ਬੇਹੱਦ ਜ਼ਰੂਰੀ ਹੈ। ਪੰਜਾਬ ਦੇ ਵਿੱਤੀ ਸੰਕਟ ਦਾ ਹਵਾਲਾ ਦਿੰਦੇ ਹੋਏ ਬੀਬੀ ਮਾਣੂੰਕੇ ਨੇ ਕੇਂਦਰੀ ਮੰਤਰੀ ਤੋਂ ਪੰਜਾਬ 'ਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਫ਼ੰਡ ਅਤੇ ਯੋਜਨਾਵਾਂ ਦਿੱਤੀਆਂ ਜਾਣ। ਬੀਬੀ ਮਾਣੂੰਕੇ ਨੇ ਅਮਰ ਸ਼ਹੀਦ ਲਾਲਾ ਲਾਜਪਤ ਰਾਏ ਦੇ ਜੱਦੀ ਸ਼ਹਿਰ ਜਗਰਾਓ ਲਈ ਵਿਸ਼ੇਸ਼ ਸਟੇਡੀਅਮ ਅਤੇ ਕੋਚਿੰਗ ਸੈਂਟਰ ਸਥਾਪਿਤ ਕਰਨ ਦੀ ਮੰਗ ਕੀਤੀ। ਬੀਬੀ ਮਾਣੂੰਕੇ ਨੇ ਪੂਰੇ ਦੇਸ਼ ਦਾ ਸਿਰ ਉੱਚਾ ਕਰਨ ਵਾਲੀ ਕੌਮਾਂਤਰੀ ਖਿਡਾਰਨ ਹਿਮਾ ਦਾਸ ਨੂੰ 'ਸਪੋਰਟਸ ਯੂਥ ਆਇਕਨ ਆਫ਼ ਇੰਡੀਆ ਐਵਾਰਡ ਨਾਲ ਸਨਮਾਨਿਤ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਹਿਮਾ ਦਾਸ ਆਮ ਅਤੇ ਗ਼ਰੀਬ ਪਰਿਵਾਰਾਂ ਸਮੇਤ ਪੂਰੇ ਦੇਸ਼ ਦੀਆਂ ਬੇਟੀਆਂ ਲਈ ਆਦਰਸ਼ (ਆਇਕਨ) ਹੈ।