ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਸਬ ਡਵੀਜ਼ਨ ਤਰਨ ਤਾਰਨ ਦੇ ਕਬੱਡੀ ਨੈਸ਼ਨਲ ਸਟਾਇਲ ਅੰਡਰ-14 ਸਾਲ, ਅੰਡਰ-18 ਸਾਲ, ਲੜਕੇ-ਲੜਕੀਆਂ ਅਤੇ ਅੰਡਰ-25 ਸਾਲ ਮੈਨ-ਵੂਮੈਨ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੀਆਂਵਿੰਡ  (ਤਰਨ ਤਾਰਨ)" /> ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਸਰਕਾਰੀ ਸੀਨੀਅਰ
5 Dariya News

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਸਰਕਾਰੀ ਸੀਨੀਅਰ

ਸੈਕੰਡਰੀ ਸਕੂਲ ਮੀਆਂਵਿੰਡ (ਤਰਨ ਤਾਰਨ) ਵਿਖੇ ਕਰਵਾਏ ਗਏ ਕਬੱਡੀ ਮੁਕਾਬਲੇ

5 Dariya News

ਤਰਨ ਤਾਰਨ 20-Jul-2019

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਸਬ ਡਵੀਜ਼ਨ ਤਰਨ ਤਾਰਨ ਦੇ ਕਬੱਡੀ ਨੈਸ਼ਨਲ ਸਟਾਇਲ ਅੰਡਰ-14 ਸਾਲ, ਅੰਡਰ-18 ਸਾਲ, ਲੜਕੇ-ਲੜਕੀਆਂ ਅਤੇ ਅੰਡਰ-25 ਸਾਲ ਮੈਨ-ਵੂਮੈਨ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੀਆਂਵਿੰਡ  (ਤਰਨ ਤਾਰਨ) ਵਿਖੇ ਕਰਵਾਏ ਗਏ। ਜਿਸ ਵਿੱਚ ਲੜਕੀਆਂ ਦੀ 4 ਟੀਮਾਂ ਅਤੇ ਲੜਕਿਆਂ ਦੀਆਂ ਅੰਡਰ-14 ਵਰਗ ਵਿੱਚ 5 ਟੀਮਾਂ, ਅੰਡਰ-18 ਵਰਗ ਵਿੱਚ 5 ਟੀਮਾਂ ਅਤੇ ਅੰਡਰ-25 ਵਰਗ ਵਿੱਚ 3 ਟੀਮਾਂ ਨੇ ਭਾਗ ਲਿਆ।ਸਪੋਰਟਸ ਵਿਭਾਗ ਅਤੇ ਜਿਲ੍ਹਾ ਪਸ਼ਾਸਨ ਦੇ ਸਹਿਯੋਗ ਨਾਲ ਮੁੱਖ ਮਹਿਮਾਨ ਪ੍ਰਿੰਸੀਪਲ ਸ੍ਰੀਮਤੀ ਜਤਿੰਦਰ ਕੌਰ ਸ: ਸੀ: ਸੈ: ਸਕੂਲ ਮੀਆਂਵਿੰਡ ਨੇ ਖਿਡਾਰੀਆਂ ਨੂੰ ਮੈਡਲ ਅਤੇ ਆਸ਼ੀਰਵਾਦ ਦਿੱਤਾ।ਫਾਈਨਲ ਮੁਕਾਬਲਿਆਂ ਵਿੱਚ ਲੜਕੀਆਂ ਦੇ ਅੰਡਰ-14 ਵਰਗ ਵਿੱਚ ਸੀਨੀਅਰ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੱਲ੍ਹਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੀਆਂਵਿੰਡ ਨੂੰ 32-25 ਅੰਕਾਂ ਦੇ ਫਰਕ ਨਾਲ ਹਰਾਇਆ।ਅੰਡਰ-18 ਲੜਕੀਆਂ ਵਰਗ ਦੇ ਫਾਈਨਲ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੀਆਂਵਿੰਡ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੱਲ੍ਹਾ ਨੂੰ 42-35 ਅੰਕਾਂ ਦੇ ਫਰਕ ਨਾਲ ਹਰਾਇਆ। ਅੰਡਰ-14 ਲੜਕੇ ਵਰਗ ਦੇ ਫਾਈਨਲ ਮੁਕਾਬਲਿਆਂ ਵਿੱਚ ਸ. ਸੀ. ਸੈ. ਸ: ਮੀਆਂਵਿੰਡ ਨੇ ਗ੍ਰਾਮ ਪੰਚਾਇਤ ਉੱਪਲ ਨੂੰ 33-27 ਦੇ ਫਰਕ ਨਾਲ ਹਰਾਇਆ। ਅੰਡਰ-18 ਲੜਕੇ ਵਰਗ ਦੇ ਫਾਈਨਲ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੀਆਂਵਿੰਡ ਨੇ ਗ੍ਰਾਮ ਪੰਚਾਇਤ ਦੇਹਲਾਂਵਾਲ ਨੂੰ 58-52 ਅੰਕਾਂ ਦੇ ਫਰਕ ਨਾਲ ਹਰਾਇਆ। ਅੰਡਰ-25 ਲੜਕੇ ਵਰਗ ਦੇ ਫਾਈਨਲ ਮੁਕਾਬਲਿਆਂ ਵਿੱਚ ਗ੍ਰਾਮ ਪੰਚਾਇਤ ਮੱਲਾਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੀਆਂਵਿੰਡ ਨੂੰ 27-23 ਅੰਕਾਂ ਦੇ ਫਰਕ ਨਾਲ ਹਰਾਇਆ।