5 Dariya News

ਸ੍ਰੀ ਗੁਰੂ ਨਾਨਕ ਦੇਵ ਦੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸਬ ਡਵੀਜਨ ਪੱਧਰ 'ਤੇ ਖਿਡਾਰੀਆਂ ਦੇ ਕਬੱਡੀ ਮੁਕਾਬਲੇ

5 Dariya News

ਦੂਧਨ ਸਾਧਾਂ/ਪਟਿਆਲਾ 17-Jul-2019

ਖੇਡ ਵਿਭਾਗ ਪੰਜਾਬ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ ਉਤਸਵ ਨੂੰ ਸਮਰਪਿਤ ਸਬ ਡਵੀਜਨ ਪੱਧਰ 'ਤੇ ਉਮਰ ਵਰਗ ਅੰਡਰ-14, ਅੰਡਰ-18 ਅਤੇ ਅੰਡਰ-25 ਲੜਕੇ ਤੇ ਲੜਕੀਆਂ ਦੇ ਕਬੱਡੀ ਮੁਕਾਬਲੇ (ਨੈਸ਼ਨਲ ਸਟਾਈਲ) ਅੱਜ  ਦੁਧਨ ਸਾਧਾਂ ਵਿਖੇ ਕਰਵਾਏ ਗਏ। ਇਹ ਜਾਣਕਾਰੀ ਜ਼ਿਲ੍ਹਾ ਖੇਡ ਅਫ਼ਸਰ ਸ. ਹਰਪ੍ਰੀਤ ਸਿੰਘ ਹੁੰਦਲ ਨੇ ਦਿੱਤੀ।ਸ. ਹੁੰਦਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਅਗਵਾਈ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਉਲੀਕੇ ਸਮਾਗਮਾਂ ਦੀ ਲੜੀ ਤਹਿਤ ਸਬ ਡਵੀਜਨ ਪੱਧਰ 'ਤੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਦੇ ਦਿਸ਼ਾ ਨਿਰਦੇਸ਼ਾਂ 'ਤੇ ਕਰਵਾਏ ਜਾ ਰਹੇ ਇਨ੍ਹਾਂ ਮੁਕਾਬਲਿਆਂ ਵਿੱਚ ਲਗਭਗ 300-350 ਖਿਡਾਰੀ-ਖਿਡਾਰਨਾਂ ਹਿੱਸਾ ਲੈ ਰਹੇ ਹਨ।ਜ਼ਿਲ੍ਹਾ ਖੇਡ ਅਫ਼ਸਰ ਪਟਿਆਲਾ ਸ. ਹਰਪ੍ਰੀਤ ਸਿੰਘ ਹੁੰਦਲ ਨੇ ਦੱਸਿਆ ਕਿ ਟੂਰਨਾਮੈਂਟ ਅੰਡਰ 14 ਸਾਲ ਲੜਕਿਆਂ ਦੇ ਮੁਕਾਬਲਿਆਂ ਵਿੱਚ ਹਡਾਨਾ ਪਿੰਡ ਦੀ ਟੀਮ ਦੇ ਕਬੱਡੀ ਖਿਡਾਰੀਆਂ ਨੇ ਲੱਕੀ ਮੀਰਾ ਸਕੂਲ ਦੇ ਖਿਡਾਰੀਆਂ ਨੂੰ 41-35 ਅੰਕਾਂ ਨਾਲ ਹਰਾਇਆ। ਜਦੋਂਕਿ ਅੰਡਰ 14 ਸਾਲ ਲੜਕੀਆਂ ਦੇ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਭਸਮੜਾ ਦੀਆਂ ਖਿਡਾਰਨਾਂ ਨੇ ਗੌਡ ਗਿਫ਼ਟ ਸਕੂਲ ਦੀਆਂ ਖਿਡਾਰਨਾਂ ਨੂੰ 38-15 ਅੰਕਾਂ ਨਾਲ ਹਰਾਇਆ। ਇਸੇ ਤਰ੍ਹਾਂ ਅੰਡਰ 18 ਸਾਲ ਦੇ ਲੜਕਿਆਂ ਦੇ ਮੁਕਾਲਿਆਂ ਵਿੱਚ ਹਡਾਨਾ ਦੇ ਖਿਡਾਰੀਆਂ ਨੇ ਭਸਮੜਾ-ਬੀ ਦੇ ਖਿਡਾਰੀਆਂ ਨੂੰ 20-11 ਅੰਕਾਂ ਨਾਲ ਹਰਾਇਆ। ਜਦਕਿ ਅੰਡਰ 25 ਸਾਲ ਉਮਰ ਵਰਗ ਦੇ ਖਿਡਾਰੀਆਂ ਦੇ ਮੁਕਾਬਲਿਆਂ 'ਚ ਭਸਮੜਾ ਪਿੰਡ ਦੇ ਖਿਡਾਰੀਆਂ ਦੀ ਟੀਮ ਨੇ ਭੁਨਰਹੇੜੀ ਪਿੰਡ ਦੀ ਟੀਮ ਨੂੰ 30-20 ਅੰਕਾਂ ਨਾਲ ਹਰਾਇਆ।ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਕੱਬਡੀ (ਨੈਸ਼ਨਲ ਸਟਾਇਲ) ਭਾਰ ਵਰਗ 14, 18 ਅਤੇ 25 ਕਿਲੋ ਤਹਿਤ ਕਰਵਾਏ ਜਾ ਰਹੇ ਇਨ੍ਹਾਂ ਮੁਕਾਬਲਿਆਂ 'ਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਰਿਫਰੈਸ਼ਮੈਂਟ ਤੇ ਦੁਪਹਿਰ ਦਾ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਮੁਕਾਬਲਿਆਂ 'ਚ ਪਿੰਡਾਂ, ਕਲੱਬਾਂ, ਯੂਥ ਕਲੱਬਾਂ, ਅਕੈਡਮੀਆਂ ਅਤੇ ਸਕੂਲਾਂ ਦੀਆਂ ਟੀਮਾਂ ਨੂੰ ਭਾਗ ਲੈ ਸਕਦੀਆਂ ਹਨ। ਜੇਤੂ ਟੀਮਾਂ ਨੂੰ ਪਿੰਡ ਭਸਮੜਾ ਦੇ ਸਰਪੰਚ ਸ੍ਰੀ ਪ੍ਰਹਿਲਾਦ ਸ਼ਰਮਾ ਤੇ ਪੰਚਾਇਤ ਮੈਂਬਰਾਂ ਨੇ ਸਨਮਾਨਤ ਕੀਤਾ। ਇਸ ਮੌਕੇ ਸਕੂਲ ਮੁਖੀ ਸ. ਰਸ਼ਵਿੰਦਰ ਸਿੰਘ ਜੇਜੀ, ਕੋਚ ਸ. ਗੁਰਦੀਪ ਸਿੰਘ ਟਿਵਾਣਾ, ਕੋਚ ਸ੍ਰੀ ਸੁਰੇਸ਼ ਕੁਮਾਰ, ਸਕੂਲਾਂ ਦੇ ਅਧਿਆਪਕ ਤੇ ਵਿਦਿਆਰਥੀ ਮੌਜੂਦ ਸਨ।