5 Dariya News

ਯੁਵਕ ਸੇਵਾਵਾਂ ਕਲੱਬਾਂ ਵੱਲੋਂ ਹਰਿਆਵਲ ਮੁਹਿੰਮ ਨੂੰ ਹੁਲਾਰਾ

ਹਰ ਪਿੰਡ ਵਿਚ 550 ਪੌਦੇ ਲਾਉਣ ’ਚ ਪੰਚਾਇਤਾਂ ਨੂੰ ਦਿੱਤਾ ਜਾ ਰਿਹੈ ਸਹਿਯੋਗ

5 Dariya News

ਸ੍ਰੀ ਮੁਕਤਸਰ ਸਾਹਿਬ 15-Jul-2019

ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ੍ਰੀ ਮੁਕਤਸਰ ਸਾਹਿਬ ਗੁਰਕਰਨ ਸਿੰਘ ਦੀ ਅਗਵਾਈ ਹੇਠ ਵਾਤਾਵਰਣ ਸ਼ੁੱਧ ਬਣਾਉਣ ਲਈ ਚਲਾਈ ਮੁਹਿੰਮ ਤਹਿਤ ਅਤੇ ਗੁਰੂ ਨਾਨਕ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਯੁਵਕ ਸੇਵਾਵਾਂ ਕਲੱਬਾਂ ਵੱਲੋਂ ਪਿੰਡਾਂ ਦੇ ਸਕੂਲਾਂ, ਸ਼ਮਸ਼ਾਨਘਾਟਾਂ ਤੇ ਪਿੰਡ ਦੀਆਂ ਫਿਰਨੀਆਂ ’ਤੇ ਪੌਦੇ ਲਾ ਕੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਭਰਵਾਂ ਸਹਿਯੋਗ ਦਿੱਤਾ ਜਾ ਰਿਹਾ ਹੈ।ਇਸੇ ਤਹਿਤ ਪਿੰਡ ਮੁਕੰਦ ਸਿੰਘ ਵਾਲਾ ਦੇ ਕਲੱਬ ਪ੍ਰਧਾਨ ਹਰਮੇਸ਼ ਸਿੰਘ ਅਤੇ ਸਰਪੰਚ ਜਗਦੀਪ ਕੌਰ ਵੱਲੋਂ 550 ਬੂਟੇ ਲਵਾਏ ਗਏ ਤੇ ਹੋਰ ਬੂਟੇ ਲਾਉਣ ਦਾ ਪ੍ਰਣ ਕੀਤਾ ਗਿਆ। ਇਸੇ ਲੜੀ ਤਹਿਤ ਯੁਵਕ ਸੇਵਾਵਾਂ ਵਾਰਡ ਨੰਬਰ 18 ਦੇ ਕਲੱਬ ਪ੍ਰਧਾਨ ਵਕਿੰਦਰ ਕੁਮਾਰ ਅਤੇ ਉਨਾਂ ਦੀ ਟੀਮ ਵੱਲੋਂ ਵੀ 330 ਬੂਟੇ ਲਾਏ ਗਏ ਅਤੇ ਨਾਲ ਹੀ ਵਾਰਡ ਨੰਬਰ 8 ਦੇ ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਅਤੇ ਉਨਾਂ ਦੀ ਟੀਮ ਵੱਲੋਂ ਵੱਖ, ਵੱਖ ਥਾਵਾਂ ’ਤੇ ਬੂਟੇ ਲਗਾਏ ਗਏ।  ਯੁਵਕ ਸੇਵਾਵਾਂ ਕਲੱਬ ਭੰਗਚੜੀ  ਦੇ ਪ੍ਰਧਾਨ ਗੁਰਬਾਜ਼ ਸਿੰਘ ਅਤੇ ਉਨਾਂ ਦੀ ਸਾਰੀ ਫੁੱਟਬਾਲ ਟੀਮ ਵੱਲੋਂ ਵੀ ਇਸੇ ਲੜੀ ਤਹਿਤ 550 ਬੂਟੇ ਆਪਣੇ ਪਿੰਡ ਤੇ ਸਕੂਲ ਦੇ ਮੈਦਾਨ ਵਿਚ ਲਗਾਏ ਗਏ। ਪਿੰਡ ਮੌੜ ਵੱਲੋਂ ਵੀ 550 ਬੂਟੇ ਲਾਏ ਗਏ ਤੇ ਯੁਵਕ ਸੇਵਾਵਾਂ ਕਲੱਬ ਪਿੰਡ ਮੋਹਲਾ ਵੱਲੋਂ ਵੀ 250 ਬੂਟੇ ਲਾਏ ਗਏ।  ਇਸ ਤੋਂ ਇਲਾਵਾ ਇੱਥੇ ਯੁਵਕ ਸੇਵਾਵਾਂ ਕਲੱਬ ਵਾਰਡ ਨੰਬਰ 17 ਵੱਲੋਂ 100 ਬੂਟੇ ਲਾ ਕੇ ਸਾਂਭ-ਸੰਭਾਲ ਕੀਤੀ ਜਾ ਰਹੀ ਹੈ।ਇਸੇ ਲੜੀ ਤਹਿਤ ਕੌਮੀ ਸੇਵਾ ਯੋਜਨਾ ਦੇ ਵੱਖ ਵੱਖ ਯੂਨਿਟਾਂ ਵੱਲੋਂ ਵੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਕੂਲ ਅਤੇ ਆਪਣੀ ਯੂਨਿਟ ਵੱਲੋਂ ਅਪਣਾਏ ਗਏ ਪਿੰਡਾਂ ਵਿੱਚ ਬੂਟੇ ਲਗਾਏ ਗਏ। ਇਸ ਤਹਿਤ ਸੱਚਖੰਡ ਪਬਲਿਕ ਸਕੂਲ ਵੱਲੋਂ 330, ਬਾਬਾ ਫਰੀਦ ਪਬਲਿਕ ਸਕੂਲ ਵੱਲੋਂ 400, ਸਰਕਾਰੀ ਡਾਇਟ ਬਰਕੰਦੀ ਵੱਲੋਂ 300,  ਡੀਏਵੀ ਕਾਲਜ ਮਲੋਟ ਵੱਲੋਂ 400, ਆਦਰਸ਼ ਸਕੂਲ ਸੀਰਵਾਲੀ ਵੱਲੋਂ 250, ਅਕਾਲ ਸੀਨੀਅਰ ਸੈਕੰਡਰੀ ਸਕੂਲ ਮੱਲਣ ਵੱਲੋਂ 400, ਸਰਕਾਰੀ ਆਈਟੀਆਈ ਸਰਾਏਨਾਗਾ ਵੱਲੋਂ 330, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਮਲੋਟ ਵੱਲੋਂ 400, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੜੀਆਂ ਮਲੋਟ ਵੱਲੋਂ 300, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਮੂਦ ਖੇੜਾ ਵੱਲੋਂ 250, ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੋਟਭਾਈ ਵੱਲੋਂ 340, ਸਰਕਾਰੀ ਸੈਕੰਡਰੀ ਸਕੂਲ ਝਬੇਲਵਾਲੀ ਵੱਲੋਂ 250, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗਿੱਦੜਬਾਹਾ ਵੱਲੋਂ 300, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੜੀਆਂ ਗਿੱਦੜਬਾਹਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਦੂ ਖੇੜਾ ਵੱਲੋਂ 100 ਬੂਟੇ ਲਗਾਏ ਗਏ ਹਨ।ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਗੁਰਕਰਨ ਸਿੰਘ ਨੇ ਕਿਹਾ ਕਿ ਇਹ ਮੁਹਿੰਮ ਜਾਰੀ ਹੈ ਤੇ ਆਉਦੇ ਦਿਨਾਂ ਵਿਚ ਹੋਰ ਪੌਦੇ ਲਾਏ ਜਾਣਗੇ। 

ਨਹਿਰੂ ਯੁਵਾ ਕੇਂਦਰ ਵੱਲੋਂ ਪੌਦੇ ਲਾਏ

ਇਸੇ ਦੌਰਾਨ ਨਹਿਰੂ ਯੁਵਾ ਕੇਂਦਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਸਵੱਛ ਭਾਰਤ ਇੰਟਰਨਸ਼ਿਪ ਪ੍ਰੋਗਰਾਮ 2019 ਤਹਿਤ ਬੂੜਾ ਗੁੱਜਰ ਰੋਡ ਵਾਰਡ ਨੰਬਰ ਇਕ ਵਿੱਚ ਸੁਖਜੀਤ ਸਿੰਘ ਨੇ ਵਾਰਡ ਦੇ ਐਮਸੀ ਜਗਮੀਤ ਸਿੰਘ ਗੋਰਾ ਦੀ ਅਗਵਾਈ ਹੇਠ 30 ਪੌਦੇ ਲਵਾਏ। ਇਸ ਮੌਕੇ ਜਗਮੀਤ ਸਿੰਘ ਗੋਰਾ  ਨੇ ਮੁਹੱਲੇ ਦੇ ਲੋਕ ਨੂੰ ਵੀ ਵਾਤਾਵਰਣ ਦੀ ਸੰਭਾਲ ਪ੍ਰਤੀ ਜਾਗਰੂਕ ਕੀਤਾ।  ਸੁਖਜੀਤ ਸਿੰਘ ਨੇ ਦੱਸਿਆ ਕਿ ਇਹ ਸਫਾਈ ਮੁਹਿੰਮ ਪੂਰੇ ਭਾਰਤ ਵਿੱਚ 10 ਜੂਨ ਤੋਂ 31 ਜੁਲਾਈ 2019 ਤੱਕ ਚਲਾਈ ਜਾ ਰਹੀ ਹੈ। ਇਸ ਮੌਕੇ ਮੋਹਿਤ ਕੁਮਾਰ ਗਿਰਧਰ ਤੇ ਸੁਰਿੰਦਰ ਕੁਮਾਰ ਨੇ ਵੀ ਸਹਿਯੋਗ ਦਿੱਤਾ।