5 Dariya News

ਜੀ.ਬੀ.ਪੀ. ਗਰੁੱਪ ਨੇ ਕੀਤਾ ਮੈਗਾ ਚੈਨਲ ਪਾਰਟਨਰਸ ਮੀਟ ਦਾ ਆਯੋਜਨ

ਉੱਤਰ ਭਾਰਤ ਦੇ 500 ਨਾਲੋਂ ਜ਼ਿਆਦਾ ਚੈਨਲ ਪਾਰਟਨਰ ਇਸ ਮੀਟ ਦਾ ਹਿੱਸੇ ਬਣੇ

5 Dariya News

ਚੰਡੀਗੜ੍ਹ 07-Jul-2019

ਉੱਤਰ ਭਾਰਤ 'ਚ ਸਭ ਤੋਂ ਵੱਡੇ ਰੀਅਲ ਇਸਟੇਟ ਡਿਵੈਲਪਰ ਅਤੇ ਬਿਲਡਰਸ ਐਂਡ ਪ੍ਰਮੋਟਰਸ ਨੇ ਇੱਕ ਮੈਗਾ ਚੈਨਲ ਪਾਰਟਨਰਸ ਮੀਟ ਦਾ ਆਯੋਜਨ ਕੀਤਾ, ਜਿਸ 'ਚ ਪੂਰੇ ਉੱਤਰ ਭਾਰਤ ਦੇ ਸਭ ਤੋਂ ਮਸ਼ਹੂਰ ਚੈਨਲ ਪਾਰਟਨਰਸ ਨੂੰ ਸੱਦਿਆ ਗਿਆ ਸੀ। ਮੈਗਾ ਚੈਨਲ ਪਾਰਟਨਰਸ ਮੀਟ 6 ਜੁਲਾਈ ਦੀ ਸ਼ਾਮ ਨੂੰ ਜੀਰਕਪੁਰ ਦੇ ਭੁੱਲਰ ਰਿਜੋਰਟ 'ਚ ਹੋਈ, ਜਿਸ 'ਚ ਟ੍ਰਾਈਸਿਟੀ, ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ 500 ਨਾਲੋਂ ਜ਼ਿਆਦਾ ਚੈਨਲ ਪਾਰਟਨਰ ਸ਼ਾਮਿਲ ਹੋਏ।ਮੈਗਾ ਚੈਨਲ ਪਾਰਟਨਰਸ ਮੀਟ ਦਾ ਮਕਸਦ ਰੀਅਲ ਇਸਟੇਟ ਖੇਤਰ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਬਾਰੇ ਚਰਚਾ ਕਰਨਾ ਅਤੇ ਚੈਨਲ ਪਾਰਟਨਰਾਂ ਦੇ ਨਾਲ ਸੰਬੰਧਾਂ ਨੂੰ ਮਜ਼ਬੂਤ ਕਰਨਾ ਸੀ। ਗਰੁੱਪ ਦੇ ਸੇਲਸ ਅਤੇ ਮਾਰਕੀਟਿੰਗ ਡਾਇਰੈਕਟਰ, ਅਨੂਪਮ ਗੁਪਤਾ ਵੱਲੋਂ ਇੰਡਸਟਰੀ ਅਤੇ ਕੰਸਟ੍ਰਕਸ਼ਨ ਅਪਡੇਟ ਦੇ ਨਾਲ ਨਾਲ ਗਰੁੱਪ ਦੀਆਂ ਅਗਾਮੀ ਅਤੇ ਚੱਲ ਰਹੀਆਂ ਪਰਿਯੋਜਨਾਵਾਂ ਅਤੇ ਇਨ੍ਹਾਂ 'ਤੇ ਗ੍ਰਾਹਕਾਂ ਦੇ ਲਈ ਆਫਰਾਂ ਦੇ ਤੌਰ 'ਤੇ ਨਵੀਆਂ ਪੇਸ਼ਕਸ਼ਾਂ ਦੇ ਬਾਰੇ 'ਚ ਚਰਚਾ ਹੋਈ ਅਤੇ ਇੱਕ ਪ੍ਰੇਜੈਂਟੇਸ਼ਨ ਵੀ ਦਿੱਤੀ ਗਈ।ਇਸ ਪ੍ਰੋਗਰਾਮ 'ਚ ਇੱਕ ਸੱਭਿਆਚਾਰਕ ਗਤੀਵਿਧੀ ਵੀ ਆਯੋਜਿਤ ਹੋਈ। ਜਿਸ 'ਚ ਮਸ਼ਹੂਰ ਪੰਜਾਬੀ ਗਾਇਕ ਯੁਵਰਾਜ ਹੰਸ ਨੇ ਜਬਰਦਸਤ ਪਰਫਾਰਮੈਂਸ ਦਿੱਤੀ ਅਤੇ ਉਸ ਤੋਂ ਬਾਅਦ ਭੰਗੜਾ ਗਰੁੱਪ ਵੱਲੋਂ ਇੱਕ ਉਤਸਾਹੀ ਪ੍ਰਦਰਸ਼ਨ ਨੇ ਲੋਕਾਂ ਨੂੰ ਕੀਲਿਆ। 

ਸੱਭਿਆਚਾਰਕ ਪ੍ਰੋਗਰਾਮ ਤੋਂ ਬਾਅਦ ਇੱਕ ਅਵਾਰਡ ਸੈਸ਼ਨ ਹੋਇਆ, ਜਿਸ 'ਚ ਚੈਨਲ ਪਾਰਟਨਰਾਂ ਨੂੰ ਜੀਬੀਪੀ ਗਰੁੱਪ ਨੂੰ ਉੱਤਰ ਭਾਰਤ ਦਾ ਪ੍ਰਮੁੱਖ ਰੀਅਲ ਇਸਟੇਟ ਗਰੁੱਪ ਬਣਾਉਣ 'ਚ ਉਨ੍ਹਾਂ ਦੇ ਪ੍ਰਮੁੱਖ ਯੋਗਦਾਨ ਦੇ ਲਈ ਅਨੂਪਮ ਗੁਪਤਾ ਵੱਲੋਂ ਸਨਮਾਨਤ ਕੀਤਾ ਗਿਆ। ਕਵਾਲੀਫਾਇੰਗ ਚੈਨਲ ਪਾਰਟਨਰਾਂ ਨੂੰ ਸਨਮਾਨ ਦੇ ਰੂਪ 'ਚ ਲੰਡਨ, ਬਰਮਿੰਘਮ ਅਤੇ ਸਕਾਟਲੈਂਡ ਸਹਿਤ ਕਈ ਇੰਟਰਨੈਸ਼ਨਲ ਟੂਰਾਂ ਨਾਲ ਨਵਾਜਿਆ ਗਿਆ।ਇਸ ਪ੍ਰੋਗਰਾਮ ਦੇ ਬਾਰੇ 'ਚ ਗੱਲਬਾਤ ਕਰਦੇ ਹੋਏ ਅਤੇ ਚੈਨਲ ਪਾਰਟਨਰਸ ਦਾ ਸ਼ੁਕਰੀਆ ਅਦਾ ਕਰਦੇ ਹੋਏ ਅਨੂਪਮ ਗੁਪਤਾ ਨੇ ਕਿਹਾ, 'ਅਸੀਂ ਹਮੇਸ਼ਾ ਆਪਣੇ ਚੈਨਲ ਪਾਰਟਨਰਾਂ ਨੂੰ ਆਪਣੀ ਵਿਕਾਸ ਯਾਤਰਾ 'ਚ ਨਾਲ ਲੈ ਜਾਣਾ ਚੁਣਿਆ ਹੈ। ਅਸੀਂ ਆਪਣੇ ਚੈਨਲ ਪਾਰਟਨਰਾਂ ਨੂੰ ਸਾਡੇ ਨਾਲ ਵਧਣ ਅਤੇ ਉੱਤਰ ਭਾਰਤ 'ਚ ਇੱਕ ਮਜ਼ਬੂਤ ਕਸਟਮਰ ਬੇਸ ਵਿਕਸਿਤ ਕਰਨ ਦੇ ਜ਼ਿਆਦਾ ਤੋਂ ਜ਼ਿਆਦਾ ਮੌਕਿਆਂ ਦੇ ਨਾਲ ਕਾਮਯਾਬ ਕਰਨ ਦਾ ਟੀਚਾ ਲੈ ਕੇ ਚੱਲ ਰਹੇ ਹਾਂ। ਮੈਂ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕਰਦਾ ਹਾਂ। ਇਹ ਆਯੋਜਨ ਉਨ੍ਹਾਂ ਵੱਲੋਂ ਕੀਤੇ ਗਏ ਬਿਹਤਰੀਨ ਕੰਮਾਂ ਦੇ ਲਈ ਸਾਡੇ ਵੱਲੋਂ ਤੋਹਫਾ ਹੈ। ਅਸੀਂ ਇੱਕ ਟੀਮ ਦੇ ਰੂਪ 'ਚ ਉਨ੍ਹਾਂ ਦੇ ਨਾਲ ਕੰਮ ਕਰਨ ਅਤੇ ਆਉਣ ਵਾਲੇ ਭਵਿੱਖ 'ਚ ਹੋਰ ਨਵੇਂ ਕੀਰਤੀਮਾਨ ਹਾਸਿਲ ਕਰਨ ਦੇ ਲਈ ਤਿਆਰ ਹਾਂ।'