ਸ਼ਹਿਰ ਦੀਆਂ ਸੜਕਾਂ ਦੀ ਉਸਾਰੀ ਲਈ 6 ਕਰੋੜ 12 ਲੱਖ 75 ਹਜ਼ਾਰ ਰੁਪਏ ਦੀ ਰਾਸ਼ੀ ਜਾਰੀ
ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਸੜਕਾਂ ਦੀ ਉਸਾਰੀ ਲਈ ਪੀਡਬਲਯੂਡੀ ਬੀ ਐਂਡ ਆਰ ਨੂੰ ਚੈੱਕ ਸੌਂਪਿਆ
5 Dariya News
ਫਿਰੋਜ਼ਪੁਰ 25-Jun-2019
ਵਿਧਾਨਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ ਦੇ ਵਿਕਾਸ ਕਾਰਜਾਂ ਵਿਚ ਕਿਸੇ ਤਰ੍ਹਾਂ ਦੀ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਹ ਗੱਲ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਵਿਭਾਗ ਪੀਡਬਲਯੂਡੀ ਬੀ ਐਂਡ ਆਰ ਦੇ ਅਧਿਕਾਰੀਆਂ ਨੂੰ ਫਿਰੋਜ਼ਪੁਰ ਸ਼ਹਿਰ ਦੀਆਂ ਵੱਖ ਵੱਖ ਸੜਕਾਂ ਦੀ ਉਸਾਰੀ/ਨਵੀਂਨੀਕਰਨ ਲਈ 6 ਕਰੋੜ 12 ਲੱਖ 75 ਹਜ਼ਾਰ ਰੁਪਏ ਦੀ ਰਾਸ਼ੀ ਦਾ ਚੈੱਕ ਭੇਟ ਕਰਦਿਆਂ ਕਹੀ।ਵਿਧਾਇਕ ਸ੍ਰ: ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੀ ਆਉਣ-ਜਾਣ ਦੀ ਸਹੂਲਤ ਅਤੇ ਟਰੈਫ਼ਿਕ ਦੀ ਸਮੱਸਿਆ ਦੇ ਹੱਲ ਲਈ ਸ਼ਹਿਰ ਵਿਚ ਵਧੀਆ ਤੇ ਸਾਫ਼ ਸੁਥਰੀਆਂ ਸੜਕਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਜਿਸ ਲਈ ਅੱਜ ਉਨ੍ਹਾਂ ਵੱਲੋਂ ਸ਼ਹਿਰ ਦੀਆਂ ਵੱਖ ਵੱਖ ਸੜਕਾਂ ਦੇ ਨਵੀਨੀਕਰਨ ਲਈ ਪੀਡਬਲਯੂਡੀ ਨੂੰ ਰਾਸ਼ੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਰਾਸ਼ੀ ਰੇਲਵੇ ਪੁਲ ਤੋਂ ਲੈ ਕੇ ਉੱਧਮ ਸਿੰਘ ਚੌਂਕ, ਸਾਰੀ ਰਿੰਗ ਰੋਡ, ਖਾਈ ਅੱਡੇ ਵਾਲੀ ਰੋਡ, ਮੱਖੂ ਗੇਟ ਤੋਂ ਗਣੇਸ਼ ਕਲੋਨੀ, ਜ਼ੀਰਾ ਗੇਟ ਤੋਂ ਦਾਣਾ ਮੰਡੀ ਤੋਂ ਅੱਗੇ ਡੀ.ਸੀ.ਮਾਡਲ ਸਕੂਲ ਤੋਂ ਮੇਨ ਜ਼ੀਰਾ ਰੋਡ ਤੱਕ ਦੀਆਂ ਸੜਕਾਂ ਦੀ ਉਸਾਰੀ ਵਾਸਤੇ ਖ਼ਰਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੜਕਾਂ ਦੀ ਉਸਾਰੀ ਦਾ ਕੰਮ ਜਲਦ ਹੀ ਸ਼ੁਰੂ ਕੀਤਾ ਜਾਵੇਗਾ ਤੇ ਆਉਣ ਵਾਲੇ ਦਿਨਾਂ ਵਿਚ ਪਿੰਡਾਂ ਦੀਆਂ ਸੜਕਾਂ ਵਾਸਤੇ ਵੀ ਰਾਸ਼ੀ ਜਲਦ ਹੀ ਜਾਰੀ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਜਿਸ ਤਰ੍ਹਾਂ ਪਹਿਲਾਂ ਵੀ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਪਾਰਕਾਂ ਦੀ ਸੁਵਿਧਾ, ਪਾਰਕ ਵਿਚ ਐਲਈਡੀ ਸਕਰੀਨਾਂ, ਸ਼ਹਿਰ ਵਿਚ ਐਲਈਡੀ ਲਾਈਟਾਂ ਅਤੇ ਸ਼ਹਿਰ ਦੀ ਸੁੰਦਰਤਾ ਲਈ ਪੇਂਟਿੰਗ ਆਦਿ ਦਾ ਕੰਮ ਕਰਵਾਇਆ ਗਿਆ ਹੈ ਉਸੇ ਤਰ੍ਹਾਂ ਹੀ ਆਉਣ ਵਾਲੇ ਸਮੇਂ ਵਿਚ ਸ਼ਹਿਰ ਵਿਚ ਵਿਕਾਸ ਦੇ ਕਾਰਜਾਂ ਵਿਚ ਹੋਰ ਤੇਜ਼ੀ ਲਿਆਂਦੀ ਜਾਵੇਗੀ ਤੇ ਹਲਕੇ ਦੀ ਸੁੰਦਰਤਾ ਵਿਚ ਹੋਰ ਨਿਖਾਰ ਲਿਆਂਦਾ ਜਾਵੇਗਾ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਸੜਕਾਂ ਦੀ ਕੁਆਲਿਟੀ ਵਧੀਆਂ ਅਤੇ ਇਸ ਦੇ ਕੰਮ ਵਿਚ ਕੋਈ ਵੀ ਨਾ ਹੋਵੇ ਦੀ ਵੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਇਸ ਕੰਮ ਵਿਚ ਕਿਸੇ ਤਰ੍ਹਾਂ ਦੀ ਕੋਈ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਖ਼ੁਦ ਵੀ ਇਸ ਕੰਮ ਦੀ ਨਿਗਰਾਨੀ ਕਰਨ ਤੇ ਕਿਸੇ ਤਰ੍ਹਾਂ ਦੀ ਕੋਈ ਕਮੀ ਹੋਵੇ ਤਾਂ ਤੁਰੰਤ ਸਾਨੂੰ ਦੱਸਿਆ ਜਾਵੇ।ਇਸ ਮੌਕੇ ਐਕਸੀਅਨ ਪੀਡਬਲੂਡੀ ਬੀਐਂਡਆਰ ਜਸਵਿੰਦਰ ਸਿੰਘ, ਐਸਡੀਓ ਬਾਂਸਲ, ਸੰਜੀਵ ਮੈਣੀ, ਸੁਖਵਿੰਦਰ ਸਿੰਘ ਅਟਾਰੀ, ਸ੍ਰ: ਚਮਕੌਰ ਸਿੰਘ ਢੀਂਡਸਾ, ਐਡਵੋਕੇਟ ਗੁਲਸ਼ਨ ਮੌਂਗਾ, ਐਮ.ਸੀ ਬੋਹੜ ਸਿੰਘ, ਸੋਨੂੰ ਨਾਂਰਗ, ਸਤਨਾਮ ਸਿੰਘ, ਪ੍ਰਿੰਸ ਭਾਊ, ਬਲਵੀਰ ਸਿੰਘ ਬਾਠ,ਆਦਿ ਹਾਜ਼ਰ ਸਨ।