5 Dariya News

ਸ਼੍ਰੀ ਅਨੰਦਪੁਰ ਸਾਹਿਬ ਨੇੜੇ ਭਾਖੜਾ ਨਹਿਰ 'ਚ ਡਿੱਗੀ ਬਰੇਜ਼ਾ ਕਾਰ, ਤਿੰਨ ਵਿਅਕਤੀਆਂ ਦੇ ਡੁੱਬਣ ਦਾ ਖਦਸ਼ਾ, ਚੌਥਾ ਬਾਹਰ ਨਿਕਲਿਆ

ਤਿੰਨ ਵਿਅਕਤੀਆਂ ਦਾ ਅਜੇ ਤੱਕ ਨਹੀਂ ਮਿਲਿਆ ਕੋਈ ਸੁਰਾਗ, ਗੋਤਾਖੋਰਾਂ ਵੱਲੋਂ ਭਾਲ ਜਾਰੀ

5 Dariya News (ਦਵਿੰਦਰਪਾਲ ਸਿੰਘ/ਅੰਕੁਸ਼)

ਸ੍ਰੀ ਆਨੰਦਪੁਰ ਸਾਹਿਬ 22-Jun-2019

ਬੀਤੀ ਦੇਰ ਰਾਤ ਸ਼੍ਰੀ ਆਨੰਦਪੁਰ ਸਾਹਿਬ ਤੋਂ ਕੁਝ ਹੀ ਦੂਰੀ ਤੇ ਸਥਿਤ ਪਿੰਡ ਸੁਹੇਲਾ ਘੋੜਾ ਦੇ ਨਜ਼ਦੀਕ ਤੋਂ ਆਪਣੇ ਪਿੰਡ ਬੀਕਾਪੁਰ ਵਾਲੇ ਪਾਸੇ ਭਾਖੜਾ ਨਹਿਰ ਦੇ ਕਿਨਾਰੇ ਤੇ ਬਰੇਜਾ ਗੱਡੀ ਵਿੱਚ ਸਵਾਰ ਹੋ ਕੇ ਜਾ ਰਹੇ ਚਾਰ ਵਿਅਕਤੀਆਂ ਦੀ ਗੱਡੀ ਗੰਗੂਵਾਲ ਦੇ ਨਜ਼ਦੀਕ ਭਾਖੜਾ ਨਹਿਰ ਵਿੱਚ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਦੌਰਾਨ ਤਿੰਨ ਵਿਅਕਤੀਆਂ ਦੇ ਡੁੱਬਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ।ਘਟਨਾ ਵਾਲੇ ਸਥਾਨ ਤੇ ਪਹੁੰਚੇ ਐਸ ਐੱਚ ਓ ਸ਼ਵਿੰਦਰ ਪਾਲ ਸਿੰਘ ਅਤੇ ਏ ਐੱਸ ਆਈ ਸਰਬਜੀਤ ਸਿੰਘ ਕੁਲਗਰਾਂ ਨੇ ਦੱਸਿਆ ਕਿ ਚਾਰ ਵਿਅਕਤੀ ਸੁਹੇਲਾ ਘੋੜਾ ਦੇ ਨਜ਼ਦੀਕ ਤੋਂ ਆਪਣੇ ਪਿੰਡ ਬੀਕਾਪੁਰ ਵਾਲੇ ਪਾਸੇ ਜਾ ਰਹੇ ਸਨ ਕਿ ਅਚਾਨਕ ਉਨ੍ਹਾਂ ਦੀ ਗੱਡੀ ਭਾਖੜਾ ਨਹਿਰ ਵਿੱਚ ਜਾ ਡਿੱਗੀ, ਜਿਸ ਦੌਰਾਨ ਚਾਰਾਂ ਵਿੱਚੋਂ ਇੱਕ ਵਿਅਕਤੀ ਨਹਿਰ ਵਿੱਚੋਂ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਿਆ ਜਦਕਿ ਤਿੰਨਾਂ ਦੇ ਡੁੱਬਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਹਾਲਾਂਕਿ ਪੁਲਿਸ ਵੱਲੋਂ ਗੋਤਾਖੋਰਾਂ ਨੂੰ ਬੁਲਾ ਕੇ ਗੰਗੂਵਾਲ ਪਾਵਰ ਹਾਊਸ ਦੇ ਗੇਟਾਂ ਦੇ ਨਜ਼ਦੀਕ ਭਾਲ ਕੀਤੀ ਜਾ ਰਹੀ ਹੈ।