5 Dariya News

ਤਿੰਨ ਰੋਜਾ ਪਲਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ 7174 ਬੱਚਿਆਂ ਨੂੰ ਪਲਾਈਆਂ ਗਈਆਂ ਪੋਲੀਓ ਰੋਕੂ ਬੂੰਦਾਂ ਡਾ. ਸਿਮਰਨ

ਤਿੰਨ ਰੋਜਾ ਪਲਸ ਪੋਲੀਓ ਮੁਹਿੰਮ ਅਧੀਨ ਪ੍ਰਵਾਸੀ ਵਸੋਂ ਦੇ 0 ਤੋਂ 5 ਸਾਲ ਤੱਕ ਦੀ ਉਮਰ ਦੇ 15870 ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਰੱਖਿਅਕ ਬੂੰਦਾਂ

5 Dariya News

ਫਤਿਹਗੜ ਸਾਹਿਬ 16-Jun-2019

ਸਿਹਤ ਵਿਭਾਗ ਵੱਲੋਂ ਪ੍ਰਵਾਸੀ ਮਜਦੂਰਾਂ ਦੇ ਬੱਚਿਆਂ ਨੂੰ ਪੋਲੀਓ ਵਰਗੀ ਬਿਮਾਰੀ ਤੋਂ ਬਚਾਉਣ ਲਈ ਵਿਸ਼ੇਸ਼ ਮਾਈਗ੍ਰੇਟ ਪਲਸ ਪੋਲੀਓ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਇਸ ਤਿੰਨ ਰੋਜ਼ਾ ਮੁਹਿੰਮ ਅਧੀਨ ਪ੍ਰਵਾਸੀ ਵੱਸੋਂ ਦੇ 0 ਤੋਂ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ । ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਸਿਮਰਨ ਕੌਰ ਨੇ ਦੱਸਿਆ ਕਿ ਤਿੰਨ ਰੋਜਾ ਪਲਸ ਪੋਲੀਓ ਮੁਹਿੰਮ 18 ਜੂਨ ਤੱਕ ਚਲਾਈ ਜਾ ਰਹੀ ਹੈ ਜਿਸ ਤਹਿਤ ਪ੍ਰਵਾਸੀ ਮਜਦੂਰਾਂ ਦੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਘਰ ਘਰ ਜਾ ਕੇ ਪੋਲੀਓ ਰੱਖਿਅਕ ਬੂੰਦਾਂ ਪਿਲਾਈਆਂ ਜਾ ਰਹੀਆਂ ਹਨ । ਉਹਨਾ ਦੱਸਿਆ ਕਿ  ਮਾਈਗਰੇਟਰੀ ਪਲਸ ਪੋਲੀਓ ਮੁਹਿੰਮ ਤਹਿਤ 15870 ਬੱਚਿਆਂ ਨੂੰ ਪੋਲੀਓ ਦੀ ਬਿਮਾਰੀ ਤੋਂ ਬਚਾਅ ਲਈ ਬੂੰਦਾਂ ਪਿਲਾਉਣ ਦਾ ਟੀਚਾ ਮਿਥਿਆ ਗਿਆ ਹੈ ਜਿਸ ਤਹਿਤ ਮੁਹਿੰਮ ਦੇ ਪਹਿਲੇ ਦਿਨ 7174  ਬੱਚਿਆਂ ਨੂੰ ਪੋਲੀਓ ਬੂੰਦਾ ਪਿਲਾਈਆਂ ਗਈਆਂ । ਉਹਨਾ ਦੱਸਿਆ ਕਿ ਅਗਲੇ 2 ਦਿਨਾਂ ਵਿੱਚ ਇਹ ਟੀਚਾ 100 ਪ੍ਰਤੀਸ਼ਤ ਪੂਰਾ ਕਰ ਲਿਆ ਜਾਵੇਗਾ । ਉਹਨਾ ਇਹ ਵੀ ਦੱਸਿਆ ਕਿ ਇਸ ਮੁਹਿੰਮ ਤਹਿਤ 123 ਟੀਮਾਂ ਘਰ ਘਰ ਜਾ ਕੇ ਪੋਲੀਓ ਬੂੰਦਾ ਪਿਲਾ ਰਹੀਆਂ ਹਨ । ਜਦੋਂ ਕਿ 20 ਮੋਬਾਇਲ ਟੀਮਾਂ ਵੀ ਕੰਮ ਕਰ ਰਹੀਆਂ ਹਨ ਜਿੰਨਾ ਵਿੱਚ 286 ਵੈਕਸੀਨੇਟਰ ਲਗਾਏ ਗਏ ਹਨ । ਇਹਨਾ ਟੀਮਾਂ ਦੀ ਦੇਖ ਰੇਖ ਲਈ 22 ਸੁਪਰਵਾਈਜਰ ਲਗਾਏ ਗਏ ਹਨ ਜਦੋਂ ਕਿ ਜਿਲਾ ਪੱਧਰ ਤੋਂ 5 ਨਿਗਰਾਨ ਟੀਮਾਂ ਵੀ ਮੁਹਿੰਮ ਦਾ ਜਾਇਜਾ ਲੈ ਰਹੀਆਂ ਹਨ। 

ਸਿਵਲ ਸਰਜਨ ਨੇ ਅਪੀਲ ਕੀਤੀ ਕਿ ਪ੍ਰਵਾਸੀ ਵੱਸੋਂ ਦੇ  0 ਤੋਂ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਜਰੂਰ ਪਿਲਾਈਆਂ ਜਾਣ । ਜਿਲਾ ਸਿਹਤ ਅਫਸਰ ਤੇ ਪਲਸ ਪੋਲੀਓ ਮੁਹਿੰਮ ਦੇ ਜਿਲਾ ਨੋਡਲ ਅਫਸਰ ਡਾ. ਨਵਜੋਤ ਕੌਰ ਨੇ ਦੱਸਿਆ ਕਿ ਇਸ ਤਿੰਨ ਰੋਜਾ ਮੁਹਿੰਮ ਤਹਿਤ ਮਾਈਗਰੇਟਰੀ ਵਸੋਂ ਨੂੰ ਕਵਰ ਕਰਨ ਲਈ ਜਿਲੇ ਵਿੱਚ ਹਾਈ ਰਿਸਕ ਏਰੀਏ ਜਿਵੇ ਕਿ ਭੱਠੇ, ਉਸਾਰੀ ਅਧੀਨ ਇਮਾਰਤਾ, ਝੁੱਗੀ ਝੋਪੜੀਆਂ ਇਲਾਕਿਆਂ ਦਾ ਦੌਰਾ ਕਰਕੇ ਬੱਚਿਆਂ ਨੂੰ ਕਵਰ ਕੀਤਾ ਜਾਵੇਗਾ ਤਾਂ ਕਿ ਕੋਈ ਵੀ ਯੋਗ ਬੱਚਾ ਇਹਨਾਂ ਬੂੰਦਾਂ ਤੋਂ ਵਾਂਝਾ ਨਾ ਰਹੇ । ਇਸ ਮੁਹਿੰਮ ਦੌਰਾਨ ਜਿਲਾ ਸਿਹਤ ਅਫਸਰ ਡਾ. ਨਵਜੋਤ ਕੌਰ,ਜਿਲਾ ਪਰਿਵਾਰ ਭਲਾਈ ਅਫਸਰ ਡਾ. ਕਰਨ ਸਾਗਰ,ਜਿਲਾ ਮਾਸ ਮੀਡੀਆ ਤੇ ਸੂਚਨਾ ਅਫਸਰ ਪਰਮਿੰਦਰ ਸਿੰਘ ਅਤੇ ਡਿਪਟੀ ਮਾਸ ਮੀਡੀਆ ਅਫਸਰ ਬਲਜਿੰਦਰ ਸਿੰਘ ਤੋਂ ਇਲਾਵਾ ਹੋਰ ਅਧਿਕਾਰੀਆਂ ਨੇ ਵੀ ਜਿਲੇ ਦੇ ਵੱਖ ਵੱਖ ਇਲਾਕਿਆਂ ਵਿੱਚ ਜਾ ਕੇ ਪੋਲੀਓ ਬੂੰਦਾਂ ਪਿਲਾਈਆਂ ।