5 Dariya News

ਅਵਿਨਾਸ਼ ਰਾਏ ਖੰਨਾ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਇੰਡੀਅਨ ਰੈਡਕਰਾਸ ਵੱਲੋਂ ਕੀਤੀ ਜਾਂਦੀ ਜਨ ਸੇਵਾਵਾਂ ਤੋਂ ਜਾਣੂ ਕਰਵਾਇਆ

5 Dariya News

ਚੰਡੀਗੜ੍ਹ 09-Jun-2019

ਇੰਡੀਅਨ ਰੈਡਕਰਾਸ ਸੋਸਾਇਟੀ ਦੇ ਵਾਈਸ ਚੇਅਰਮੈਨ ਅਵਿਨਾਸ਼ ਰਾਏ ਖੰਨਾ ਨੇ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਇੰਡੀਅਨ ਰੈਡਕਰਾਸ ਸੋਸਾਇਟੀ ਵੱਲੋਂ ਭਾਰਤ ਵਿਚ ਚਲਾਈ ਜਾ ਰਹੀ ਗਤਿਵਿਧੀਆਂ ਸਬੰਧੀ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਖੰਨਾ ਇੰਡੀਅਨ ਰੈਡਕਰਾਸ ਦੇ ਵਾਈਸ ਚੇਅਰਮੈਨ ਦੇ ਨਾਤੇ ਕੰਮ ਕਰ ਰਹੇ ਹਨ। ਖੰਨਾ ਨੇ ਰਾਸ਼ਟਰਪਤੀ ਸ਼੍ਰੀ ਕੋਵਿੰਦ ਨੂੰ ਦੱਸਿਆ ਕਿ ਇੰਡੀਅਨ ਰੇਡ ਕਰਾਸ ਸੋਸਾਇਟੀ ਦੇਸ਼ ਭਰ ਵਿਚ ਜਰੂਰਤਮੰਦ ਲੋਕਾਂ ਦੀ ਸਹਾਇਤਾ ਦੇ ਲਈ ਪੂਰੀ ਤਰ੍ਹਾਂ ਸਸ਼ਕਤ ਹੈ ਅਤੇ ਸਰਕਾਰ ਅਤੇ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਵੀ ਸੋਸਾਇਟੀ ਨੂੰ ਪੂਰਾ ਸਮਰਥਨ ਮਿਲ ਰਿਹਾ ਹੈ।