ਪਿੰਡ ਸਵਾੜਾ ਲੱਖ ਦਾਤਾ ਪੀਰ ਦੀ ਦਰਗਾਹ ਤੇ ਭਰੀ ਹਾਜ਼ਰੀ
5 Dariya News
ਖਰੜ 06-Jun-2019
ਪਿੰਡ ਸਵਾੜਾ ਵਿਖੇ ਲੱਖਦਾਤਾ ਪੀਰ ਦੀ ਦਰਗਾਹ ਤੇ ਸਲਾਨਾ ਜ਼ੋੜ ਮੇਲਾ ਕਰਵਾਇਆ ਗਿਆ। ਇਸ ਵਿੱਚ ਮੁੱਖ ਮਹਿਮਾਨ ਵਜੋਂ ਰਣਜੀਤ ਸਿੰਘ ਗਿੱਲ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਮੁੱਖ ਸੇਵਾਦਾਰ ਹਲਕਾ ਖਰੜ ਜੀ ਵੱਲੋ ਹਾਜ਼ਰੀ ਭਰੀ ਗਈ ਅਤੇ ਮੇਲਾ ਕਮੇਟੀ ਦੀ ਮਾਲੀ ਮੱਦਦ ਵੀ ਕੀਤੀ। ਇਸ ਮੌਕੇ ਚਿੰਟੂ ਐਂਡ ਪਾਰਟੀ ਮੰਡੀ ਗੋਬਿੰਦਗੜ੍ਹ ਨੇ ਕਵਾਲੀਆਂ ਪੇਸ਼ ਕੀਤੀਆਂ। ਇਸ ਮੌਕੇ ਹਰਪ੍ਰੀਤ ਸਿੰਘ ਸਰਕਲ ਪ੍ਰਧਾਨ, ਭੁਪਿੰਦਰ ਸਿੰਘ ਕਾਲਾ, ਬੱਬੂ, ਮੋਨੂ, ਕਾਲਾ, ਕਾਕੂ, ਦੀਪੀ, ਭੂਰਾ, ਲੱਕੀ, ਵਿੱਕੀ, ਸੋਨੂੰ, ਗੁਰਜੀਤ, ਪ੍ਰਿਸ਼ ਅਤੇ ਸੁੱਖਾ ਹਾਜ਼ਿਰ ਸਨ।