5 Dariya News

ਬਲਬੀਰ ਸਿੰਘ ਸਿੱਧੂ ਨੂੰ ਦੱਸੀਆਂ ਮਾਰਕੀਟ ਦੀਆਂ ਪਰੇਸ਼ਾਨੀਆਂ, ਸਿੱਧੂ ਨੇ ਦਿੱਤਾ ਢੁੱਕਵੀਂ ਕਾਰਵਾਈ ਦਾ ਭਰੋਸਾ

ਮਾਰਕੀਟ ਦੇ ਅਗਲੇ ਹਿੱਸੇ ਅਤੇ ਪਿਛਲੇ ਹਿੱਸੇ ਦੀ ਸੜਕ ਵਿੱਚ ਪਾਰਕਿੰਗ ਵਿੱਚ ਜਗ੍ਹਾ ਜਗ੍ਹਾ ਤੋਂ ਟੋਏ ਪਏ ਹਨ ਅਤੇ ਕਈ ਜਗ੍ਹਾਂ ਤੋਂ ਸੜਕ ਵੀ ਟੁੱਟੀ ਹੋਈ ਹੈ

5 Dariya News

ਐਸ.ਏ.ਐਸ ਨਗਰ 03-Jun-2019

ਸਥਾਨਕ ਫੇਜ਼ 3 ਬੀ 2 ਦੇ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਜੇ.ਪੀ ਦੀ ਅਗਵਾਈ ਵਿੱਚ ਐਸੋਸੀਏਸ਼ਨ ਦੇ ਇਕ ਵਫਦ ਨੇ ਅੱਜ ਕੈਬਿਨੇਟ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਮਿਲ ਕੇ ਉਹਨਾਂ ਨੂੰ ਦੁਕਾਨਦਾਰਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ| ਵਫਦ ਨੇ ਸ੍ਰ. ਸਿੱਧੂ ਨੂੰ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਫੇਜ਼ 3 ਬੀ 2 ਦੀ ਮਾਰਕਿਟ ਦੀ ਪਾਰਕਿੰਗ ਵਿੱਚ ਵਾਹਨਾਂ ਨੂੰ ਸਹੀ ਤਰੀਕੇ ਨਾਲ ਖੜੇ ਕਰਨ ਲਈ ਲੋੜੀਂਦੀ ਮਾਰਕਿੰਗ ਨਾ ਹੋਣ ਕਾਰਨ ਵਾਹਨ ਚਾਲਕਾਂ ਵਿੱਚ ਆਏ ਦਿਨ ਝਗੜੇ ਹੁੰਦੇ ਹਨ| ਉਨਾ ਦੱਸਿਆ ਕਿ ਪਾਰਕਿੰਗ ਵਾਸਤੇ ਲਾਈਨਾਂ ਨਾ ਲੱਗੀਆਂ ਹੋਣ ਕਾਰਨ ਇੱਥੇ ਗੱਡੀਆਂ ਦਾ ਆਪਸ ਵਿਚ ਘੜਮੱਸ ਜਿਹਾ ਪਿਆ ਰਹਿੰਦਾ ਹੈ ਅਤੇ ਇਸ ਕਾਰਨ ਵਾਹਨਾਂ ਦੀ ਆਵਾਜਾਈ ਵਿੱਚ ਵੀ ਵਿਘਨ ਪੈਂਦਾ ਹੈ|ਮਾਰਕੀਟ ਦੀ ਸੀਵਰੇਜ ਪਾਈਪ ਜਾਮ ਹੋਣ ਦੀ ਸ਼ਿਕਾਇਤ ਕਰਦਿਆਂ ਉਹਨਾਂ ਕਿਹਾ ਕਿ ਮਾਰਕਿਟ ਵਿਚਲੇ  ਨਾਮੀ ਢਾਬੇ ਵਾਲੇ ਵੱਲੋਂ ਆਪਣੀ ਰਹਿੰਦ-ਖੂੰਹਦ ਸਿੱਧੀ ਸਿਵਰੇਜ ਲਾਈਨ ਵਿਚ ਸੁੱਟਦੇ ਹਨ ਜਿਸ ਕਾਰਨ ਮਾਰਕੀਟ ਦੀ ਮੇਨ ਸੀਵਰੇਜ ਲਾਈਨ ਹਰ ਦੂਜੇ ਦਿਨ ਬਲਾਕ ਹੋ ਜਾਂਦੀ ਹੈ ਅਤੇ ਗੰਦਾ ਪਾਣੀ ਸੜਕਾਂ ਤੇ ਬਾਹਰ ਆ ਜਾਂਦਾ ਹੈ| ਉਹਨਾਂ ਕਿਹਾ ਕਿ ਇਹ ਗੰਦਾ ਪਾਣੀ ਸ਼ੋਅਰੂਮਾਂ ਦੀ ਬੇਸਮੈਂਟਾਂ ਵਿੱਚ ਵੀ ਚਲਾ ਜਾਂਦਾ ਹੈ ਅਤੇ ਦੁਕਾਨਦਾਰਾਂ ਦਾ ਨੁਕਸਾਨ ਕਰਦਾ ਹੈ|

ਮਾਰਕੀਟ ਵਿੱਚ ਰੋਜ਼ਾਨਾ ਸ਼ਾਮ  ਵੇਲੇ ਡੇਰਾ ਜਮਾਉਣ ਵਾਲੇ ਵਿਹਲੜ ਨੌਜਵਾਨਾਂ ਦੇ ਗੱਰੁਪਾਂ ਦੀ ਸ਼ਿਕਾਇਤ ਕਰਦਿਆਂ ਉਹਨਾਂ ਕਿਹਾ ਕਿ ਨੌਜਵਾਨਾਂ ਦੇ ਇਹ ਟੋਲੇ ਅਕਸਰ ਆਪਸ ਵਿੱਚ ਹੀ ਲੜ ਪੈਂਦੇ ਹਨ ਜਿਸ ਕਾਰਨ ਮਾਰਕੀਟ ਦਾ ਮਾਹੌਲ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ| ਇਹ ਨੌਜਵਾਨ ਆਉਣ ਜਾਣ ਵਾਲੇ ਲੋਕਾਂ ਖਾਸ ਕਰ ਕੁੜੀਆਂ ਨੂੰ ਤੰਗ ਪ੍ਰੇਸ਼ਾਨ ਵੀ ਕਰਦੇ ਹਨ ਅਤੇ ਜੇਕਰ ਉਹਨਾਂ ਨੂੰ ਰੋਕਿਆ ਜਾਵੇ ਤਾਂ ਉਹ ਅੱਗੋਂ ਲੜਣ ਲਈ ਤਿਆਰ ਹੋ ਜਾਂਦੇ ਹਨ| ਸ੍ਰ. ਸਿੱਧੂ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਉਹ ਇਹਨਾਂ ਸਮੱਸਿਆਵਾਂ ਦੇ ਹਲ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣਗੇ| ਇਸ ਮੌਕੇ ਸੰਸਥਾ ਦੇ ਚੀਫ ਪੈਟਰਨ ਆਤਮਾ ਰਾਮ ਅਗਰਵਾਲ , ਮੀਤ ਪ੍ਰਧਾਨ ਅਸ਼ੋਕ ਬੰਸਲ, ਜਨਰਲ  ਸਕੱਤਰ ਵਰੁਣ ਗੁਪਤਾ, ਕੈਸ਼ੀਅਰ ਜਤਿੰਦਰ ਸਿੰਘ ਢੀਂਗਰਾ, ਸਕੱਤਰ ਨਵਦੀਪ ਬੰਸਲ, ਜੁਆਇਟ ਸਕੱਤਰ, ਜਗਦੀਸ਼ ਮਲਹੋਤਰਾ,ਅਵਤਾਰ ਸਿੰਘ ਝੱਜ  ਅਤੇ ਹੋਰ ਦੁਕਾਨਦਾਰ ਵੀ ਹਾਜਿਰ ਸਨ|