5 Dariya News

ਮੋਤੀਆ ਗਰੁੱਪ ਵੱਲੋਂ ਆਯੋਜਿਤ ਪ੍ਰੋਗਰਾਮ 'ਚ ਸਿਸਟਰ ਸ਼ਿਵਾਨੀ ਨੇ ਲੋਕਾਂ ਨੂੰ ਕੀਤਾ ਪ੍ਰੇਰਿਤ

5 Dariya News

ਚੰਡੀਗੜ੍ਹ 27-May-2019

ਟ੍ਰਾਈਸਿਟੀ ਦੇ ਵੱਡੇ ਰੀਅਲ ਇਸਟੇਟ ਡਿਵੈਲਪਰਸ 'ਚ ਸ਼ਾਮਿਲ ਮੋਤੀਆ ਗਰੁੱਪ ਨੇ ਬ੍ਰਹਮਾ ਕੁਮਾਰੀਆਂ ਦੇ ਸਾਂਝੀਵਾਲ 'ਚ ਬਹੁਚਰਚਿਤ ਸਿਸਟਰ ਸ਼ਿਵਾਨੀ ਵੱਲੋਂ 'ਹਾਰਮੋਨੀ ਇਨ ਰਿਲੇਸ਼ਨਸ਼ਿਪ' ਉਤੇ ਇੱਕ ਪ੍ਰੇਰਣਾਦਾਇਕ ਸ਼ੈਸ਼ਨ ਦਾ ਆਯੋਜਨ ਕੀਤਾ। ਇਹ ਪ੍ਰੋਗਰਾਮ ਐਤਵਾਰ ਨੂੰ ਸੈਕਟਰ 5, ਪੰਚਕੂਲਾ ਦੇ ਇੰਦਰਧਨੁਸ਼ ਆਡੀਟੋਰੀਅਮ 'ਚ ਸੰਪੱਨ ਹੋਇਆ ਜਿੱਥੇ ਸ਼ਾਮੀ 6 ਵਜੇ ਤੋਂ ਰਾਤੀ 8 ਵਜੇ ਤੱਕ ਸਿਸਟਰ ਸ਼ਿਵਾਨੀ ਨੇ ਆਪਣੀ ਪ੍ਰਭਾਵਸ਼ਾਲੀ ਸਪੀਚ ਨਾਲ ਲੋਕਾਂ ਨੂੰ ਸੰਬੋਧਿਤ ਕੀਤਾ।ਡਾਯਨਾਮਿਕ ਸਪੀਕਰ ਅਤੇ ਮਸ਼ਹੂਰ ਟੀਵੀ ਪ੍ਰੋਗਰਾਮ 'ਅਵੇਕਨਿੰਗ ਵਿਦ ਬ੍ਰਹਮਾ ਕੁਮਾਰੀਸ' ਦੀ ਮੁੱਖ ਹੋਸਟ, ਸਿਸਟਰ ਸ਼ਿਵਾਨੀ ਪਿਛਲੇ 18 ਸਾਲਾਂ ਤੋਂ ਰਾਜ ਯੋਗ ਮੈਡੀਟੇਸ਼ਨ ਦਾ ਅਭਿਆਸ ਕਰ ਰਹੀ ਹੈ। ਸੈਸ਼ਨ 'ਚ ਉਨ੍ਹਾਂ ਨੇ ਲੋਕਾਂ ਦੇ ਸਾਹਮਣੇ ਰਿਸ਼ਤਿਆਂ, ਚੁਣੌਤੀਆਂ ਅਤੇ ਮੁਸ਼ਕਿਲਾਂ ਦੇ ਮਹੱਤਵ ਅਤੇ ਰਿਸ਼ਤਿਆਂ 'ਚ ਤਾਲਮੇਲ ਸੁਨਿਸ਼ਚਿਤ ਕਰਨ ਦੇ ਤਰੀਕਿਆਂ ਬਾਰੇ ਗੱਲਬਾਤ ਕੀਤੀ, ਜਿਸ ਨਾਲ ਲੋਕ ਉਨ੍ਹਾਂ ਦੇ ਹੋਣ ਅਤੇ ਉਨ੍ਹਾਂ ਨੂੰ ਸਵੀਕਾਰ ਕਰਨ ਦੇ ਤਰੀਕਿਆਂ ਨੂੰ ਸਵੀਕਾਰ ਕਰ ਸਕੇ। ਇਸ ਆਯੋਜਨ 'ਚ ਲਗਭਗ 2200 ਨਾਲੋਂ ਜ਼ਿਆਦਾ ਲੋਕ ਸ਼ਾਮਿਲ ਹੋਏ ਅਤੇ ਇਸਨੂੰ ਸਫਲ ਬਣਾਇਆ।ਇਸ ਮੌਕੇ 'ਤੇ ਮੋਤੀਆ ਗਰੁੱਪ ਨੇ ਸਿਸਟਰ ਸ਼ਿਵਾਨੀ ਦਾ ਧੰਨਵਾਦ ਕੀਤਾ ਅਤੇ ਇਸ ਆਯੋਜਨ ਦੇ ਬਾਰੇ 'ਚ ਬੋਲਦੇ ਹੋਏ ਗਰੁੱਪ ਦੇ ਡਾਇਰੈਕਟਰ ਐਲ.ਸੀ. ਮਿੱਤਲ ਨੇ ਕਿਹਾ, 'ਸਿਸਟਰ ਸ਼ਿਵਾਨੀ ਜਿਹੇ ਗਤੀਸ਼ੀਲ ਅਤੇ ਪ੍ਰੇਰਣਾਦਾਇਕ ਵਿਅਕਤਿਤਵ ਨੂੰ ਸੁਣਨਾ ਹਮੇਸ਼ਾ ਜੋਸ਼ ਅਤੇ ਉਤਸਾਹ ਵਧਾਊ ਹੁੰਦਾ ਹੈ। ਉਨ੍ਹਾਂ ਨੇ ਜੀਵਨ ਜਿਊਣ ਦੇ ਸਹੀ ਤਰੀਕਿਆਂ ਦੇ ਬਾਰੇ 'ਚ ਸਿਖਾਇਆ ਹੈ ਅਤੇ ਮੈਂ ਵਿਅਕਤੀਗਤ ਰੂਪ ਨਾਲ ਉਨ੍ਹਾਂ ਕੋਲੋਂ ਬਹੁਤ ਕੁਝ ਸਿੱਖਿਆ ਹੈ।'ਅੱਗੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ, 'ਅਸੀਂ ਸਿਸਟਰ ਸ਼ਿਵਾਨੀ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਜੋ ਇਸ ਪ੍ਰੇਰਣਾਦਾਇਕ ਸੈਸ਼ਨ ਦੇ ਲਈ ਪੰਚਕੂਲਾ ਆਏ। ਮੋਤੀਆ 'ਚ ਅਸੀਂ ਹਮੇਸ਼ਾ ਬਿਜਨਸ ਦੇ ਲਈ ਸਾਰੇ ਬਿਹਤਰੀਨ ਤਰੀਕਿਆਂ ਨੂੰ ਅਪਣਾਉਂਦੇ ਹਾਂ ਅਤੇ ਆਪਣੇ ਕੰਮ 'ਚ ਨੈਤਿਕਤਾ ਬਣਾਈ ਰੱਖਣ ਦੇ ਲਈ ਹਮੇਸ਼ਾ ਅੱਗੇ ਖੜ੍ਹੇ ਹੁੰਦੇ ਹਾਂ। ਅਸੀਂ ਨਿਸ਼ਚਿਤ ਰੂਪ ਨਾਲ ਭਵਿੱਖ 'ਚ ਵੀ ਅਜਿਹੇ ਅਧਿਆਤਮਕ ਸੈਸ਼ਨਾਂ ਦੇ ਆਯੋਜਨ ਲਈ ਤਿਆਰ ਰਹਾਂਗੇ।'