ਮੋਦੀ ਦੀ ਜਿੱਤ ਨੇ ਵਿਰੋਧੀਆਂ ਨੂੰ ਕੀਤਾ ਚਿਤ : ਮਦਨ ਮੋਹਨ ਮਿੱਤਲ
ਸ਼੍ਰੀ ਅਨੰਦਪੁਰ ਸਾਹਿਬ ਹਲਕੇ 'ਚ ਭਾਜਪਾ ਦਾ ਰਿਹਾ ਸ਼ਾਨਦਾਰ ਪ੍ਰਦਰਸ਼ਨ
5 Dariya News (ਦਵਿੰਦਰਪਾਲ ਸਿੰਘ/ਅੰਕੁਸ਼)
ਸ੍ਰੀ ਅਨੰਦਪੁਰ ਸਾਹਿਬ 23-May-2019
ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਆਗੂ ਮਦਨ ਮੋਹਨ ਮਿੱਤਲ ਨੇ ਆਪਣੇ ਗ੍ਰਹਿ ਵਿਖੇ ਪੱਤਰਕਾਰ ਸੰਮੇਲਨ ਦੋਰਾਨ ਕਿਹਾ ਕਿ ਸਾਡਾ ਨਿਸ਼ਾਨਾ ਪੂਰਾ ਹੋਇਆ ਤੇ ਅਸੀਂ ਆਪਣੇ ਹਲਕੇ ਤੋਂ ਅਕਾਲੀ-ਭਾਜਪਾਈ ਉਮੀਦਵਾਰ ਪ੍ਰੋ:ਚੰਦੂਮਾਜਰਾ ਨੂੰ 12,258 ਵੋਟਾਂ ਨਾਲ ਜਿਤਾ ਕੇ ਭੇਜਿਆ। ਉਨ੍ਹਾਂ ਦੱਸਿਆ ਕਿ ਭਾਜਪਾਈ ਵਰਕਰਾਂ ਨੇ ਦਿਨ ਰਾਤ ਮਿਹਨਤ ਕਰਕੇ ਇਸ ਹਲਕੇ ਤੋਂ ਆਪਣੇ ਉਮੀਦਵਾਰ ਨੂੰ ਜਿਤਾਇਆ ਜਿਸ ਕਰਕੇ ਉਹ ਵਰਕਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਮੋਦੀ ਦੀ ਸ਼ਾਨਦਾਰ ਜਿੱਤ ਨੇ ਵਿਰੋਧੀਆਂ ਨੂੰ ਚਿਤ ਕਰਕੇ ਰਖ ਦਿਤਾ ਹੈ। ਪੰਜਾਬ ਚੋਂ ਭਾਜਪਾ ਦੀਆਂ ਤਿੰਨਾਂ ਚੌਂ 2 ਸੀਟਾਂ ਤੇ ਜਿੱਤ ਦਾ ਸ਼ਾਨਦਾਰ ਪ੍ਰਦਰਸ਼ਨ ਅਤੇ ਅਕਾਲੀ ਦੱਲ ਦੀਆਂ 13 ਚੌਂ ਕੇਵਲ 2 ਸੀਟਾਂ ਦੀ ਜਿੱਤ ਨੂੰ ਦੇਖਦਿਆਂ ਅਕਾਲੀ ਦੱਲ ਦੇ ਮਾੜੇ ਨਤੀਜਿਆਂ ਬਾਰੇ ਪੁੱਛਣ ਤੇ ਮਿੱਤਲ ਨੇ ਗੋਲ ਮੋਲ ਜੁਆਬ ਦਿੰਦਿਆਂ ਕਿਹਾ ਕਿ ਅਕਾਲੀ ਦੱਲ ਨੇ ਵੀ ਮਿਹਨਤ ਕੀਤੀ ਹੈ ਪਰ ਜਿੱਤ ਹਾਰ ਤਾਂ ਹੋਣੀ ਹੀ ਹੁੰਦੀ ਹੈ। ਹਲਕੇ ਦੇ ਵਿਧਾਇਕ ਤੇ ਸਪੀਕਰ ਰਾਣਾ ਕੇਪੀ ਸਿੰਘ 'ਤੇ ਨਿਸ਼ਾਨਾ ਸਾਧਦਿਆਂ ਮਿੱਤਲ ਨੇ ਰਾਣਾ ਤੋਂ ਅਸਤੀਫੇ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਾਂਗਰਸ ਦੇ ਖਿਲਾਫ ਹਲਕੇ ਦੇ ਵੋਟਰਾਂ ਨੇ ਆਪਣਾ ਫਤਵਾ ਦਿਤਾ ਹੈ ਤੇ ਹਲਕੇ ਤੋਂ ਕਾਂਗਰਸ ਦੀ ਬੁਰੀ ਤਰਾਂ ਹਾਰ ਹੋਈ ਹੈ। ਇਸ ਲਈ ਰਾਣਾ ਕੇ ਪੀ ਸਿੰਘ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ। ਮਿੱਤਲ ਨੇ ਇਸ ਮੋਕੇ ਪ੍ਰਸ਼ਾਸ਼ਨ ਨੂੰ ਕਰੜੇ ਹੱਥੀਂ ਲੈਦਿਆਂ ਕਿਹਾ ਕਿ ਸ਼ਰੇਆਮ ਨਜਾਇਜ ਮਾਈਨਿੰਗ ਤੇ ਖੈਰ ਮਾਫੀਆ ਵਲੋਂ ਜੰਗਲਾਂ ਦੀ ਤਬਾਹੀ ਕੀਤੀ ਜਾ ਰਹੀ ਹੈ ਪਰ ਅਫਸੋਸ ਪ੍ਰਸ਼ਾਸ਼ਨ ਘੂਕ ਸੁੱਤਾ ਹੋਇਆ ਹੈ। ਇਸ ਮੌਕੇ ਭਾਜਪਾ ਆਗੂ ਅਰਵਿੰਦ ਮਿੱਤਲ, ਸੰਦੀਪ ਸਿੰਘ ਕਲੌਤਾ, ਮਨਜੀਤ ਸਿੰਘ ਬਾਸੋਵਾਲ, ਹੈਪੀ ਗੰਗੂਵਾਲ, ਬੰਟੀ ਬਾਸੋਵਾਲ, ਅਜੇ ਰਾਣਾ ਸਮੇਤ ਆਗੂ ਤੇ ਵਰਕਰ ਹਾਜ਼ਰ ਸਨ।