5 Dariya News

ਐਸ. ਡੀ. ਕਾਲਜ ਦਾ ਪ੍ਰਾਸਪੈਕਟਸ ਰਿਲੀਜ਼

5 Dariya News

ਬਰਨਾਲਾ 21-May-2019

ਐੱਸ. ਡੀ. ਕਾਲਜ ਦੇ ਸੈਸ਼ਨ 2019-20 ਲਈ ਦਾਖ਼ਲਿਆਂ ਦੀ ਸ਼ੁਰੂਆਤ ਕਾਲਜ ਪ੍ਰਿੰਸੀਪਲ ਡਾ. ਰਮਾ ਸ਼ਰਮਾ ਵਲੋਂ ਕਾਲਜ ਦਾ ਪ੍ਰਾਸਪੈਕਟਸ ਰਿਲੀਜ਼ ਕਰਕੇ ਕੀਤੀ ਗਈ। ਇਸ ਮੌਕੇ ਉਹਨਾਂ ਦੱਸਿਆ ਕਿ ਕਾਲਜ ਪ੍ਰਬੰਧਕੀ ਕਮੇਟੀ ਦੀ ਯੋਗ ਅਗਵਾਈ ਵਿਚ ਘੱਟ ਫੀਸਾਂ ਨਾਲ ਉੱਚ-ਮਿਆਰੀ ਵਿੱਦਿਆ ਮੁਹੱਈਆ ਕਰਵਾਉਣ ਵਾਲਾ ਇਹ ਕਾਲਜ ਇਲਾਕੇ ਦੇ ਵਿਦਿਆਰਥੀਆਂ ਲਈ ਵਰਦਾਨ ਸਿੱਧ ਹੋ ਰਿਹਾ ਹੈ। ਚਾਹਵਾਨ ਵਿਦਿਆਰਥੀ ਕਾਲਜ 'ਤੋਂ ਪ੍ਰਾਸਪੈਕਟਸ ਖਰੀਦ ਕੇ ਫਾਰਮ ਭਰ ਕੇ ਆਪਣਾ ਦਾਖ਼ਲਾ ਕਰਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਕਲਾਸਾਂ ਵਿਚ ਦਾਖ਼ਲੇ ਦੀ ਰਜਿਸਟ੍ਰੇਸ਼ਨ ਕਾਫ਼ੀ ਸਮੇਂ ਤੋਂ ਜਾਰੀ ਹੈ। ਇਸ ਵਾਰ ਵਿਦਿਆਰਥੀ ਪ੍ਰੋਫ਼ੈਸ਼ਨਲ ਕੋਰਸਾਂ ਵੱਲ ਵਧੇਰੇ ਰੁਚੀ ਵਿਖਾ ਰਹੇ ਹਨ। ਇਲਾਕੇ ਦੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਕਾਲਜ ਵੱਲੋਂ ਯੂ.ਜੀ.ਸੀ ਤੋਂ ਮਾਨਤਾ ਪ੍ਰਾਪਤ ਬੈਚੁਲਰ ਆਫ਼ ਵੋਕੇਸ਼ਨਲ (ਐਮ.ਐਲ.ਐਮ.ਡੀ.ਟੀ) ਕੋਰਸ ਆਰੰਭਿਆ ਗਿਆ ਹੈ। ਦਾਖ਼ਲੇ ਦੇ ਚਾਹਵਾਨ ਵਿਦਿਆਰਥੀਆਂ ਦੀ ਸਹੂਲਤ ਲਈ ਕਾਲਜ ਵਿਖੇ ਵਿਸ਼ੇਸ਼ ਹੈਲਪ-ਡੈਸਕ ਲਗਾਏ ਗਏ ਹਨ, ਜਿੱਥੇ ਵਿਦਿਆਰਥੀਆਂ ਨੂੰ ਰੁਚੀ ਅਨੁਸਾਰ ਕੈਰੀਅਰ ਗਾਈਡੈਂਸ ਮੁਹੱਈਆ ਕਰਵਾਈ ਜਾ ਰਹੀ ਹੈ। ਉਹਨਾਂ ਨਵੇਂ ਸੈਸ਼ਨ ਵਿਚ ਕਾਲਜ ਵੱਲੋਂ ਵਿਦਿਆਥੀਆਂ ਦੀ ਭਲਾਈ ਲਈ ਉਲੀਕੀਆਂ ਗਈਆਂ ਕਈ ਯੋਜਨਾਵਾਂ ਬਾਰੇ ਵੀ ਚਾਨਣਾ ਪਾਇਆ। ਇਸ ਮੌਕੇ ਕਾਲਜ ਦਾ ਬਹੁਤਾ ਸਟਾਫ਼ ਹਾਜ਼ਰ ਸੀ।