5 Dariya News

ਲੋਕ ਸਭਾ ਚੋਣਾਂ ਨੂੰ ਨਿਰਪੱਖ,ਸ਼ਾਂਤਮਈ ਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ 'ਚ ਵੈਬ ਕਾਸਟਿੰਗ ਦੀ ਰਹੀ ਅਹਿਮ ਭੂਮਿਕਾ

ਕੁੱਲ 957 ਬੂਥਾਂ 'ਤੇ ਕੀਤੀ ਗਈ ਵੈਬਕਾਸਟਿੰਗ

5 Dariya News

ਜਲੰਧਰ 19-May-2019

ਜ਼ਿਲ੍ਹਾ ਵਿੱਚ ਲੋਕ ਸਭਾ ਚੋਣਾਂ ਨੂੰ ਨਿਰਪੱਖ,ਸ਼ਾਂਤਮਈ ਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਲਈ 957 ਪੋਲਿੰਗ ਬੂਥਾਂ 'ਤੇ ਵੈਬਕਾਸਟਿੰਗ ਕਰਵਾਉਣ ਦਾ ਫੈਸਲਾ ਬਹੁਤ ਮਦਦਗਾਰ ਸਾਬਿਤ ਹੋਇਆ। ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੰਸਦੀ ਹਲਕਾ ਜਲੰਧਰ ਵਿੱਚ ਪੈਂਦੇ 439 ਸੰਵੇਦਨਸ਼ੀਲ ਬੂਥਾਂ ਸਮੇਤ ਕੁੱਲ 957 ਪੋਲਿੰਗ ਬੂਥਾਂ 'ਤੇ ਵੈਬ ਕਾਸਟਿੰਗ ਕਰਵਾਈ ਗਈ। ਇਨ੍ਹਾਂ 957 ਪੋਲਿੰਗ ਬੂਥਾਂ ਵਿਚੋਂ ਵਿਧਾਨ ਸਭਾ ਹਲਕਾ ਫਿਲੌਰ ਵਿੱਚ 118,ਨਕੋਦਰ ਵਿੰਚ 126, ਸ਼ਾਹਕੋਟ 122, ਕਰਤਾਰਪੁਰ 110, ਜਲੰਧਰ ਪੱਛਮੀ 101, ਜਲੰਧਰ ਕੇਂਦਰੀ 80, ਜਲੰਧਰ ਉਤੱਰੀ 88, ਜਲੰਧਰ ਕੈਂਟ 105 ਅਤੇ ਵਿਧਾਨ ਸਭਾ ਹਲਕਾ ਆਦਮਪੁਰ ਵਿੱਚ 107 ਪੋਲਿੰਗ ਬੂਥ ਸ਼ਾਮਿਲ ਹਨ। ਇਨਾਂ ਪੋਲਿੰਗ ਬੂਥਾਂ 'ਤੇ ਵੈਬਕਾਸਟਿੰਗ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮਿਹਨਤੀ ਅਮਲਾ ਤਾਇਨਾਤ ਕੀਤਾ ਗਿਆ ਸੀ ਜਿਸ ਵਲੋਂ ਕੈਮਰਿਆਂ ਰਾਹੀਂ ਬੂਥਾਂ ਤੇ ਚੱਲ ਰਹੀ ਚੋਣ ਪ੍ਰਕਿਰਿਆ ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਸੀ।  ਸਵੇਰੇ ਤੋਂ ਹੀ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਜਲੰਧਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਬਣਾਏ ਗਏ ਵੈਬਕਾਸਟਿੰਗ ਕੰਟਰੋਲ ਰੂਮ ਵਿਖੇ ਦੌਰਾ ਕਰਕੇ ਸਮੁੱਚੀ ਪ੍ਰਕਿਰਿਆ 'ਤੇ ਨਿਗਰਾਨੀ ਰੱਖੀ ਹੋਈ ਸੀ। ਅਧਿਕਾਰੀਆਂ ਵਲੋਂ ਸੰਵੇਦਨਸ਼ੀਲ ਬੂਥਾਂ 'ਤੇ ਜੋ ਕਿ ਵੈਬਕਾਸਟਿੰਗ ਰਾਹੀਂ ਉਨਾਂ ਦੀ ਨਿਗਰਾਨੀ ਹੇਠ ਸਨ 'ਤੇ ਨਜ਼ਰਸਾਨੀ ਕੀਤੀ ਗਈ। ਅਧਿਕਾਰੀਆਂ ਵਲੋਂ ਪਹਿਲਾਂ ਹੀ ਜ਼ਿਲ੍ਹੇ ਵਿੱਚ ਇਨਾਂ ਪੋਲਿੰਗ ਬੂਥਾਂ 'ਤੇ ਤਾਇਨਾਤ ਸਟਾਫ਼ ਨੂੰ ਨਿਰਪੱਖ,ਸ਼ਾਂਤਮਈ ਤੇ ਪਾਰਦਰਸ਼ੀ ਚੋਣਾਂ ਕਰਵਾਉਣ ਦੀਆਂ ਜਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ।   ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਨਾਂ 957 ਪੋਲਿੰਗ ਬੂਥਾਂ 'ਤੇ ਸ਼ਾਂਤਮਈ ਅਤੇ ਬਿਨਾਂ ਪੱਖਪਾਤ ਤੋਂ ਚੋਣਾਂ ਕਰਵਾਉਣ ਲਈ ਵਚਨਬੱਧ ਸੀ ਜਿਸ ਲਈ ਵੈਬਕਾਸਟਿੰਗ ਲਈ ਵੈਬ ਕੈਮਰੇ, ਵਾਈ-ਫਾਈ ਰੋਟਰ ਅਤੇ ਮਿਹਨਤੀ ਸਟਾਫ਼ ਤਾਇਨਾਤ ਕੀਤਾ ਗਿਆ ਸੀ। ਇਨਾਂ ਪੋਲਿੰਗ ਬੂਥਾਂ ਦੀ ਅਧਿਕਾਰੀਆਂ ਵਲੋਂ ਲਾਈਵ ਨਿਗਰਾਨੀ ਕੀਤੀ ਜਾ ਰਹੀ ਸੀ ।