5 Dariya News

ਵੋਟਾਂ ਨੂੰ ਲੈ ਕੇ ਚੋਣ ਅਮਲੇ ਵਿੱਚ ਭਾਰੀ ਉਤਸ਼ਾਹ: ਡਾ. ਸੰਜੀਵ ਕੁਮਾਰ

ਵਿਧਾਨ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਲਈ ਪੋਲਿੰਗ ਪਾਰਟੀਆਂ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਤੋਂ ਹੋਈਆਂ ਰਵਾਨਾ

5 Dariya News

ਫ਼ਤਹਿਗੜ੍ਹ ਸਾਹਿਬ 18-May-2019

ਵਿਧਾਨ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਵਿਚਲੇ ਬੂਥਾਂ 'ਤੇ ਲੋਕ ਸਭਾ ਚੋਣਾਂ 2019 ਸਬੰਧੀ ਵੋਟਾਂ ਪਵਾਉਣ ਲਈ ਪੋਲਿੰਗ ਪਾਰਟੀਆਂ ਚੋਣ ਸਮੱਗਰੀ ਨਾਲ ਲਈ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ, ਫਤਹਿਗੜ੍ਹ ਸਾਹਿਬ ਤੋਂ ਰਵਾਨਾ ਹੋਈਆਂ ਤੇ ਇਸ ਦੌਰਾਨ ਚੋਣ ਅਮਲੇ ਵਿੱਚ ਡਿਊਟੀ ਪ੍ਰਤੀ ਭਾਰੀ ਉਤਸ਼ਾਹ ਦੇਖਣੇ ਨੂੰ ਮਿਲਿਆ। ਇਹ ਜਾਣਕਾਰੀ ਦਿੰਦਿਆਂ ਸਹਾਇਕ ਰਿਟਰਨਿੰਗ ਅਫ਼ਸਰ ਕਮ ਉਪ ਮੰਡਲ ਮੈਜਿਸਟਰੇਟ ਡਾ. ਸੰਜੀਵ ਕੁਮਾਰ ਨੇ ਦੱਸਿਆ ਕਿ ਚੋਣ ਅਮਲੇ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੋਣਾਂ ਸਬੰਧੀ ਕਰਵਾਈ ਗਈ ਟਰੇਨਿੰਗ ਦੀ ਸ਼ਲਾਘਾ ਵੀ ਕੀਤੀ।ਉਨ੍ਹਾਂ ਦੱਸਿਆ ਕਿ ਚੋਣ ਅਮਲੇ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਵੱਲੋਂ ਕਰਵਾਈ ਗਈ ਟਰੇਨਿੰਗ ਸਦਕਾ ਉਹ ਪੂਰੇ ਆਤਮਵਿਸ਼ਵਾਸ ਨਾਲ ਆਪਣੀ ਡਿਊਟੀ ਨਿਉਣਗੇ ਤੇ ਲੋਕਤੰਤਰ ਦੀ ਮਜ਼ਬੂਤੀ ਵਿੱਚ ਯੋਗਦਾਨ ਪਾਉਣਗੇ। ਡਾ. ਸੰਜੀਵ ਕੁਮਾਰ ਨੇ ਦੱਸਿਆ ਕਿ ਚੋਣ ਅਮਲੇ ਨੂੰ ਚੋਣ ਸਮੱਗਰੀ ਕਿਟ ਦੇ ਰੂਪ ਵਿੱਚ ਦਿੱਤੀ ਗਈ, ਜਿਸ ਨਾਲ ਚੋਣ ਅਮਲੇ ਨੂੰ ਸਮੱਗਰੀ ਲਿਜਾਣ ਵਿੱਚ ਸੌਖ ਰਹੀ ਤੇ ਪੋਲਿੰਗ ਪਾਰਟੀਆਂ ਦੀ ਰਵਾਨਗੀ ਲਈ ਕੀਤੇ ਗਏ ਪੁਖ਼ਤਾ ਪ੍ਰਬੰਧਾਂ ਸਦਕਾ ਪੋਲਿੰਗ ਪਾਰਟੀਆਂ ਬਾਅਦ ਦੁਪਹਿਰ 03:00 ਵਜੇ ਤੋਂ ਪਹਿਲਾਂ ਰਵਾਨਾ ਹੋ ਗਈਆਂ ਸਨ ਤੇ ਸ਼ਾਮ ਨੂੰ ਸਮੇਂ ਸਿਰ ਆਪੋ ਆਪਣੇ ਪੋਲਿੰਗ ਬੂਥਾਂ 'ਤੇ ਪੁੱਜ ਗਈਆਂ। ਡਾ. ਸੰਜੀਵ ਕੁਮਾਰ ਨੇ ਦੱਸਿਆ ਕਿ ਚੋਣ ਅਮਲੇ ਨੂੰ ਟਰੇਨਿੰਗ ਦੇਣ ਵਿੱਚ ਲੈਕਚਰਾਰ ਗੁਰਦੀਪ ਸਿੰਘ ਅਤੇ ਮਾਸਟਰ ਈਸ਼ਵਰ ਦਾਸ ਨੇ ਅਹਿਮ ਭੂਮਿਕਾ ਨਿਭਾਈ ਹੈ। ਸਹਾਇਕ ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਚੋਣ ਅਮਲੇ ਵਿੱਚ ਡਿਊਟੀ ਨੂੰ ਲੈ ਕੇ ਏਨਾ ਉਤਸ਼ਾਹ ਸੀ ਕਿ ਰਿਜ਼ਰਵ ਵਿੱਚ ਰੱਖੇ ਚੋਣ ਅਮਲੇ ਨੇ ਵੀ ਬੇਨਤੀ ਕਰ ਕੇ ਵੋਟਿੰਗ ਸਬੰਧੀ ਆਪਣੀ ਡਿਊਟੀ ਲਗਵਾਈ, ਜਿਨ੍ਹਾਂ ਵਿੱਚ ਨਵਵਿਆਹੀਆਂ ਮਹਿਲਾਵਾਂ ਵੀ ਸ਼ਾਮਲ ਹਨ।