5 Dariya News

ਬੀਬੀ ਹਰਿੰਦਰ ਕੌਰ ਰੱਖੜਾ ਅਤੇ ਬੀਬੀ ਮੂਖਮੇਲਪੁਰ ਨੇ ਕੀਤੀ ਸ. ਰੱਖੜਾ ਦੇ ਹੱਕ 'ਚ ਬੈਠਕ

ਲੋਕ ਸਭਾ ਚੋਣਾਂ ਦੌਰਾਨ ਲੋਕਾਂ ਨੂੰ ਅਕਾਲੀ ਦਲ ਲਈ ਵੋਟਿੰਗ ਕਰਨ ਦੀ ਕੀਤੀ ਅਪੀਲ

5 Dariya News

ਪਟਿਆਲਾ 17-May-2019

ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਅਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਦੀ ਪਤਨੀ ਹਰਿੰਦਰ ਕੌਰ ਰੱਖੜਾ ਅਤੇ ਬੀਬੀ ਹਰਪ੍ਰੀਤ ਕੋਰ ਮੂਖਮੇਲਪੁਰ ਨੇ ਸ. ਰੱਖੜਾ ਦੇ ਹੱਕ ਵਿੱਚ ਜਿੱਥੇ ਲੋਕਾਂ ਨਾਲ ਬੈਠਕ ਕੀਤੀ, ਉੱਥੇ ਉਨ੍ਹਾਂ ਲੋਕਾਂ ਨੂੰ ਅਕਾਲੀ ਦਲ ਲਈ ਵੱਧ ਤੋਂ ਵੱਧ ਵੋਟਿੰਗ ਕਰਨ ਦੀ ਅਪੀਲ ਵੀ ਕੀਤੀ।ਬੀਬੀ ਹਰਿੰਦਰ ਕੌਰ ਰੱਖੜਾ ਨੇ ਆਖਿਆ ਕਿ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਸ. ਰੱਖੜਾ ਦੀ ਜਿੱਤ ਯਕੀਨੀ ਹੈ। ਕਾਂਗਰਸ ਦਾ ਕੋਈ ਵੀ ਝੂਠ ਜਾਂ ਪੈਂਤਰਾਂ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਦੌਰਾਨ ਨਹੀਂ ਚੱਲੇਗਾ। ਉਨ੍ਹਾਂ ਕਿਹਾ ਕਿ ਹੁਣ ਜਨਤਾ ਪੂਰੀ ਤਰ੍ਹਾਂ ਜਾਗਰੂਕ ਹੋ ਚੁੱਕੀ ਹੈ। ਇਸ ਲਈ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ ਮੂੰਹ ਦੀ ਖਾਣੀ ਪਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਦੋ ਸਾਲਾਂ ਵਿੱਚ ਲੋਕਾਂ 'ਤੇ ਸਿਰਫ ਅਤਿਆਚਾਰ ਹੀ ਕੀਤਾ ਹੈ। ਇਸ ਲਈ ਹੁਣ ਲੋਕਾਂ ਦੇ ਸਹਿਯੋਗ ਨਾਲ ਅਕਾਲੀ ਭਾਜਪਾ ਕਾਂਗਰਸ ਦਾ ਪੂਰੀ ਤਰ੍ਹਾਂ ਖਾਤਮਾ ਕਰੇਗਾ।