5 Dariya News

ਲੋਕਾਂ ਨੂੰ ਮਾਰਨ ਲਈ ਕਾਂਗਰਸ ਦਾ ਏਜੰਡਾ ਗਰੀਬੀ ਨਹੀਂ ਗਰੀਬ ਹਟਾਓ ਹੈ : ਸੁਰਜੀਤ ਸਿੰਘ ਅਬਲੋਵਾਲ

ਹਾਲੋ ਬੇਹਾਲ ਕਾਂਗਰਸ ਚੋਣਾਂ ਦੌਰਾਨ ਹਾਰਨ ਲਈ ਰਹੇ ਤਿਆਰ ; ਅਦਾਲਤੀਵਾਲਾ

5 Dariya News

ਪਟਿਆਲਾ 17-May-2019

ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਅਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਹੱਕ ਵਿਚ ਅਕਾਲੀ ਦਲ ਦੇ ਕੋਮੀ ਮੀਤ ਪ੍ਰਧਾਨ ਹਰਜੀਤ ਸਿੰਘ ਅਦਾਲਤੀ ਅਤੇ ਅਕਾਲੀ ਨੇਤਾ ਫੌਜਇੰਦਰ ਸਿੰਘ ਮੂਖਮੇਲਪੁਰ ਵਲੋ ਕੀਤੀ ਭਰਵੀ ਰੈਲੀ ਵਿਚ ਬੋਲਦਿਆ ਪੰਜਾਬ ਟੂਰਇਜਮ ਤੇ ਸਾਬਕਾ ਚੈਅਰਮੈਨ ਸੁਰਜੀਤ ਸਿੰਘ ਅਬਲੋਵਾਲ ਨੇ ਆਖਿਆ ਕਿ ਕਾਂਗਰਸ ਦਾ ਏਜੰਡਾ ਗਰੀਬੀ ਨੂੰ ਹਟਾਉਣਾ ਨਹੀਂ, ਸਗੋਂ ਗਰੀਬਾਂ ਨੂੰ ਹਟਾਉਣਾ ਹੈ। ਕਾਂਗਰਸ ਨੇ ਕਦੇ ਵੀ ਗਰੀਬ ਵਰਗ ਲਈ ਕਦੇ ਕੁੱਝ ਨਹੀਂ ਕੀਤਾ, ਹੁਣ ਚੋਣਾਂ ਨੇੜੇ ਇਹ ਫਿਰ ਤੋਂ ਲੋਕਾਂ ਨਾਲ ਝੂਠੇ ਵਾਅਦੇ ਕਰ ਰਹੀ ਹੈ। ਅਬਲੋਵਾਲ ਤੇ ਅਦਾਲਤੀ ਵਾਲਾ ਨੇ  ਆਖਿਆ ਕਿ ਕਾਂਗਰਸ ਨੇ ਹਮੇਸ਼ਾ ਸਰਕਾਰ ਬਣਾਉਣ ਲਈ ਲੋਕਾਂ ਨਾਲ ਵਾਅਦੇ ਤਾਂ ਬਹੁਤ ਕੀਤੇ ਪਰ ਅੱਜ ਤੱਕ ਕਿਸੇ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ। ਇਸ ਕਾਰਨ ਲੋਕ ਹੁਣ ਕਾਂਗਰਸ ਦੀਆਂ ਚਾਲਾਂ ਨੂੰ ਚੰਗੀ ਤਰ੍ਹਾਂ ਜਾਣ ਚੁੱਕੇ ਹਨ। ਇਸ ਵਾਰ ਲੋਕਾਂ ਨੇ ਵੀ ਕਾਂਗਰਸ ਦਾ ਬਾਈਕਾਟ ਪੂਰੀ ਤਰ੍ਹਾਂ ਬਾਈਕਾਟ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੋ ਸਹਿਯੋਗ ਅਕਾਲੀ ਭਾਜਪਾ ਨੂੰ ਇਸ ਸਮੇਂ ਲੋਕਾਂ ਦਾ ਮਿਲ ਰਿਹਾ ਹੈ, ਉਸ ਸਹਿਯੋਗ ਦੇ ਨਾਲ ਹੀ ਹੁਣ ਅਕਾਲੀ ਭਾਜਪਾ ਕਾਂਗਰਸ ਨੂੰ ਕਰਾਰੀ ਹਾਰ ਦੇਵੇਗੀ।ਨੇਤਾਵਾਂ ਨੇ ਆਖਿਆ ਕਿ ਅਕਾਲੀ ਭਾਜਪਾ ਵੱਲੋਂ ਕੀਤੇ 10 ਸਾਲਾਂ ਦੇ ਵਿਕਾਸ ਕਾਰਜਾਂ ਦੇ ਅੱਗੇ ਕਾਂਗਰਸ ਬਿਲਕੁੱਲ ਹੀ ਜੀਰੋ 'ਤੇ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਆਉਂਦੀਆਂ ਲੋਕ ਸਭਾ ਚੋਣਾ ਵਿੱਚ ਅਕਾਲੀ ਦਲ ਜਿੱਤ ਕੇ ਦੁਬਾਰਾ ਸਰਕਾਰ ਬਣਾਵੇਗਾ ਅਤੇ ਪਿਛਲੇ ਸਾਲੋਂ ਨਾਲ ਦੁਗਣਾ ਵਿਕਾਸ ਪੰਜਾਬ ਵਿੱਚ ਕਰਵਾਏਗਾ। ਇਸ ਮੋਕੇ ਸ਼ਰਨਜੀਤ ਸਿੰਘ ਜੋਗੀਪੁਰ, ਜਰਨੈਲ ਸਿੰਘ ਕਰਤਾਰਪੁਰ ਐਸਜੀਪੀਸੀ ਮੈਂਬਰ, ਦਲਜੀਤ ਸਿੰਘ ਗਲੋਲੀ, ਕੰਵਲਜੀਤ ਸਿੰਘ ਸਾਬਕਾ ਸਰਪੰਚ, ਓਮ ਪ੍ਰਕਾਸ਼ ਕੱਕੜ, ਹੈਪੀ ਅਰਬਨ ਅਸਟੇਟ, ਰਣਜੀਤ ਸਿੰਘ ਕੌਲੀ, ਚੈਨ ਸਿੰਘ ਸਰਕਲ ਪ੍ਰਧਾਨ, ਵੀ.ਪੀ. ਸਿਆਲ, ਸੁਰੇਸ਼ ਸ਼ਰਮਾ, ਵਿਸ਼ਵਾਨਾਥ ਰਿਸ਼ੀ, ਮਹਿੰਦਰ ਸਿੰਘ, ਮਹਿੰਦਰਪਾਲ ਗੁਪਤਾ, ਵੀ.ਪੀ. ਸ਼ਰਮਾ, ਸੁਭਾਸ਼ ਚੰਦ ਜਾਵਾ, ਕਰਨਲ ਬਲਬਰੀ ਸਿੰਘ