5 Dariya News

ਝੂਠੀਆਂ ਸੁੰਹਾਂ ਖਾਣ ਵਾਲੀ ਕਾਂਗਰਸ ਆਪਣੇ ਭਾਰ ਨਾਲ ਹੀ ਡਿੱਗ ਪਵੇਗੀ : ਬਿਕਰਮ ਸਿੰਘ ਮਜੀਠੀਆ

ਲਾਰਾ ਨਹੀਂ ਵਿਕਾਸ ਅਤੇ ਮਾਝੇ ਦੇ ਨੌਜਵਾਨਾਂ ਨੂੰ ਰੁਜਗਾਰ ਮੇਰਾ ਏਜੰਡਾ: ਹਰਦੀਪ ਸਿੰਘ ਪੁਰੀ

5 Dariya News

ਕਥੂਨੰਗਲ/ਚਵਿੰਡਾ ਦੇਵੀ 16-May-2019

ਸਾਬਕਾ ਮੰਤਰੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਜਨਰਲ ਸਕਤਰ ਬਿਕਰਮ ਸਿੰਘ ਮਜੀਠੀਆ ਨੇ ਅਮ੍ਰਿਤਸਰ ਲੋਕ ਸਭਾ ਲਈ ਅਕਾਲੀ ਭਾਜਪਾ ਉਮੀਦਵਾਰ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੇ ਹੱਕ ਵਿਚ ਕਥੂਨੰਗਲ ਵਿਖੇ ਕੀਤੀ ਗਈ ਪ੍ਰਭਾਵਸ਼ਾਲੀ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਝੂਠੀਆਂ ਸੁੰਹਾਂ ਖਾਣ ਵਾਲੀ ਕਾਂਗਰਸ ਆਪਣੇ ਭਾਰ ਨਾਲ ਹੀ ਡਿੱਗ ਪਵੇਗੀ। ਉਹਨਾਂ ਕਿਹਾ ਕਿ ਜਿਹੜਾ ਬੰਦਾ ਗੁਰੂ ਸਾਹਿਬ ਦਾ ਨਹੀਂ ਬਣਿਆ ਉਹ ਕਿਸੇ ਦਾ ਵੀ ਨਹੀਂ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਸ੍ਰੀ ਗੁਰੂ ਗੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ 'ਤੇ ਸਿਆਸਤ ਕਰਦਿਆਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖੇਡ ਰਹੀ ਹੈ। ਉਹਨਾਂ ਕਿਹਾ ਕਾਂਗਰਸ ਨੇ ਸ੍ਰੀ ਦਰਬਾਰ ਸਾਹਿਬ 'ਤੇ ਤੋਪਾਂ ਟੈਕਾਂ ਨਾਲ ਹਮਲਾ ਕਰਾ ਕੇ ਸਭ ਤੋਂ ਵੱਡੀਆਂ ਬੇਅਦਬੀਆਂ ਕੀਤੀਆਂ ਹਨ। ਕਥੂਨੰਗਲ ਵਿਖੇ ਕਾਂਗਰਸ ਦੀ ਫੜੀ ਗਈ 1200 ਪੇਟੀਆਂ ਸ਼ਰਾਬ ਅਤੇ ਭਰਿਆ ਟਰਕ ਦਸਦਾ ਹੈ ਕਿ ਕਾਂਗਰਸ ਨਸ਼ਾ ਵੰਡ ਕੇ ਵੋਟ ਲੈਣ ਦੀ ਤਿਆਰੀ 'ਚ ਹੈ। ਉਹਨਾਂ ਉਹਨਾਂ ਕਿਹਾ ਕਿ 34 ਸਾਲ ਬਾਅਦ ਸਿਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਮੋਦੀ ਸਰਕਾਰ ਕਾਰਨ ਹੀ ਸੰਭਵ ਹੋਇਆ ਹੈ। ਉਹਨਾਂ ਕਿਹਾ ਕਿ ਅਜਨਾਲਾ ਵਿਖੇ ਟਕਸਾਲੀ ਅਕਾਲੀ ਆਗੂਆਂ ਵਲੋਂ ਪੰਜੇ ਦੇ ਹੱਕ 'ਚ ਵੋਟਾਂ ਮੰਗਣ ਦੀ ਵਾਇਰਲ ਹੋਈ ਵੀਡੀਓ ਨੇ ਇਹ ਪੁਖਤਾ ਸਬੂਤ ਹਨ ਕਿ ਟਕਸਾਲੀ ਅਕਾਲੀ ਅਤੇ 'ਆਪ' 'ਪਾਪ' ਸਭ ਕਾਂਗਰਸ ਦੀਆਂ ਹੀ ਬੀ ਟੀਮਾਂ ਹਨ।  ਅਰਵਿੰਦ ਕੇਜਰੀਵਾਲ ਦੇ ਝਾੜੂ ਦਾ ਤੀਲਾ ਤੀਲਾ ਹੋਣਾ ਸੱਚਾਈ ਅਤੇ ਪੰਜਾਬ ਦੇ ਲੋਕਾਂ ਦੀ ਵਡੀ ਜਿਤ ਹੈ।  ਉਨਾਂ ਕਿਹਾ ਕਿ ਮੁਖ ਮੰਤਰੀ ਨੇ ਹਰੇਕ ਵਰਗ ਨਾਲ ਧੋਖਾ ਕੀਤਾ ਹੈ। ਕਿਸਾਨਾਂ ਦਾ ਕਰਜਾ ਮੁਆਫ ਨਹੀਂ ਹੋਇਆ, ਪੈਨਸ਼ਨਾਂ ਨਹੀਂ ਦਿਤੀਆਂ ਜਾ ਰਹੀਆਂ, 51 ਹਜਾਰ ਸ਼ਗਨ ਸਕੀਮ ਹਵਾ 'ਚ ਰਹੀ, 800 ਸਕੂਲ ਬੰਦ ਕੀਤੇ ਜਾ ਚੁਕੇ ਹਨ, ਇਥੋਂ ਤਕ ਕਿ ਸਕੂਲੀ ਵਰਦੀਆਂ ਦਾ 100 ਕਰੋੜ ਰੁਪੈ ਹੜਪ ਕਰਲਿਆ ਗਿਆ। 1000 ਕਰੋੜ ਗੰਨੇ ਦਾ ਬਕਾਇਆ ਕਿਸਾਨਾਂ ਨੂੰ ਨਹੀਂ ਦਿਤਾ ਜਾ ਰਿਹਾ, ਮੰਡੀਆਂ 'ਚ ਬਾਰਦਾਨਾ ਨਹੀਂ, ਫਸਲੀ ਖਰਾਬੀ ਦਾ ਮੁਆਵਜਾ ਨਹੀਂ, ਨਮੀ ਮੀਟਰਾਂ 'ਚ ਹੇਰਾਫੇਰੀ ਹੋ ਰਹੀ ਹੈ, ਅਧਿਆਪਕਾਂ ਦੀਆਂ ਤਨਖਾਹਾਂ 'ਚ ਵਡੀ ਘਟਾਉਟੀ ਅਤੇ ਮੁਲਾਜਮਾਂ 'ਤੇ 2400 ਰਪੈ ਜਜੀਆ ਲਾਇਆ ਗਿਆ। 

ਸਭ ਤੋਂ ਮਹਿੰਗੀ ਬਿਜਲੀ ਪੰਜਾਬ 'ਚ ਹੈ, ਜਿਥੇ ਬਿਜਲੀ ਬਿਲਾਂ ਕਾਰਨ ਲੋਕਾਂ ਨੂੰ ਦਫਤਰਾਂ 'ਚ ਖੁਦਕਸ਼ੀ ਵਰਗੇ ਅਫਸੋਸਨਾਕ ਕੱਦਮ ਚੁਕਣੇ ਪੈ ਰਹੇ ਹਨ। ਸਰਕਾਰ ਨਾਮ ਦੀ ਕੋਈ ਸ਼ੈਅ ਨਹੀਂ ਨਜਰ ਆ ਰਹੀ। ਸ: ਮਜੀਠੀਆ ਨੇ ਪੁਲੀਸ ਪ੍ਰਸ਼ਾਸਨ ਨੂੰ ਕਿਹਾ ਕਿ ਅਕਾਲੀ ਵਰਕਰਾਂ ਅਤੇ ਆਮ ਲੋਕਾਂ ਨਾਲ ਵਧੀਕੀਆਂ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ। ਉਹਨਾਂ ਕਿਹਾ ਕਿ ਹੁਣ ਸਹੀ ਸਿਆਸੀ ਫੈਸਲਾ ਕਰਨ ਦਾ ਸਮਾਂ ਹੈ। ਗੁਰੂ ਦੀ ਨਗਰੀ ਦੇ ਵਿਕਾਸ ਲਈ ਯੋਗ ਨੁਮਾਇੰਦਾ ਚੁਣਿਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕੇਦਰੀ ਮੰਤਰੀ ਹਰਦੀਪ ਸਿੰਘ ਪੁਰੀ ਇਕ ਸੂਝਵਾਨ ਨੇਤਾ ਹਨ ਜੋ ਲੋਕ ਸਭਾ ਵਿਚ ਇਲਾਕੇ ਦੀ ਮਜਬੂਤੀ ਨਾਲ ਵਕਾਲਤ ਕਰਨ ਸਮਰਥ ਹਨ। ਇਸ ਮੌਕੇ ਠਾਠਾਂ ਮਾਰਦੇ ਇਕਠ ਨੇ ਹੱਥ ਖੜੇ ਕਰਦਿਆਂ ਜੈਕਾਰਿਆਂ ਦੀ ਗੂੰਜ 'ਚ ਪੁਰੀ ਨੂੰ ਇਤਿਹਾਸਕ ਜਿੱਤ ਦਿਵਾਉਣ ਦਾ ਭਰੋਸਾ ਦਿਵਾਇਆ। ਭਾਰੀ ਇਕੱਠ ਤੋਂ ਗੱਦ ਗੱਦ ਹੋਏ ਸਾਂਝੇ ਉਮੀਦਵਾਰ ਸ: ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਉਹ ਹਲਕੇ ਦੇ ਵਿਕਾਸ ਅਤੇ ਮਾਝੇ ਦੇ ਨੌਜਵਾਨਾਂ ਦੇ ਰੁਜਗਾਰ ਲਈ ਸਿਰਤੋੜ ਯਤਨ ਕਰਨਗੇ। ਉਹਨਾਂ 19 ਤਰੀਕ ਨੂੰ ਕਮਲ ਦੇ ਫੁੱਲ ਨੂੰ ਵੱਡੀ ਗਿਣਤੀ ਵਿਚ ਵੋਟ ਪਾਉਣ ਦੀ ਅਪੀਲ ਕੀਤੀ।ਇਸ ਮੌਕੇ ਸ: ਰਾਜਮਹਿੰਦਰ ਸਿੰਘ ਮਜੀਠਾ, ਰਣਜੀਤ ਸਿਘ ਵਰਿਆਮਨੰਗਲ, ਸ੍ਰੋਮਣੀ ਕਮੇਟੀ ਮੈਬਰ ਭਗਵੰਤ ਸਿੰਘ ਸਿਆਲਕਾ, ਮੇਜਰ ਕਲੇਰ, ਕੁਲਵਿੰਦਰ ਸਿੰਘ ਧਾਰੀਵਾਲ, ਲੱਖਾ ਗਿੱਲ, ਬਲਰਾਜ ਸਿੰਘ ਔਲਖ,  ਗੁਰਵੇਲ ਸਿੰਘ ਅਲਕੜੇ, ਬਾਬਾ ਰਾਮ ਸਿੰਘ ਅਬਦਾਲ, ਪ੍ਰਭਪਾਲ ਸਿੰਘ ਝੰਡੇ, ਸ਼ਰਨਜੀਤ ਸਿੰਘ ਰੂਪੋਵਾਲੀ, ਮਨਦੀਪ ਸਿੰਘ ਸ਼ਹਿਜਾਦਾ, ਜਸਪਾਲ ਸਿੰਘ ਭੋਆ, ਜਸਪਾਲ ਸਿੰਘ ਮੈਨੇਜਰ, ਸਰੂਪ ਸਿੰਘ ਢੱਡੇ, ਭੁਪਿੰਦਰ ਸਿੰਘ ਬਿਟੂ, ਰਾਜਾ ਮੀਆਂ ਪੰਧੇਰ, ਗੁਰਵਿੰਦਰ ਸਿੰਘ ਗਿੰਦਾ ਚਵਿੰਡਾ, ਸਵਰਨ ਸਿੰਘ ਮੁਨੀਮ, ਵਿਨੋਦ ਭੰਡਾਰੀ, ਸਰਪੰਚ ਜਗਵੰਤ ਦੁਧਾਲਾ, ਦਿਲਬਾਗ ਸਿੰਘ ਮਾਂਗਾ ਸਰਾਏ, ਜਸਬੀਰ ਸਿੰਘ ਹਦਾਇਤਪੁਰ, ਸਰਪੰਚ ਜਸਬੀਰ ਕੌਰ ਢੱਡੇ, ਨੰਬਰਦਾਰ ਦਿਲਬੀਰ ਸਿੰਘ, ਸੁਰਜੀਤ ਸਿੰਘ ਸੋਨੂ ਮਾਨ, ਲਖਬੀਰ ਸਿੰਘ ਤਤਲਾ, ਬਾਬਾ ਮੰਗਲ ਸਿੰਘ ਲਹਿਰਕਾ, ਸਰਪੰਚ ਜਤਿੰਦਰਪਾਲ ਸਿੰਘ ਕਾਹਲੋਂ, ਸਾਬੀ ਮਾਨ, ਪ੍ਰਮਜੀਤ ਸਿੰਘ ਜੈਤੀਪੁਰ, ਦੀਪੂ ਜੈਤੀਪੁਰ, ਬੀਬੀ ਭਜਨ ਕੌਰ ਸਰਪੰਚ ਪਾਖਰਪੁਰ, ਕਿਰਪਾਲ ਸਿੰਘ ਪਾਲੀ, ਰਤਨ ਸਿੰਘ ਫਤੂਭੀਲਾ, ਮਲੂਕ ਸਿੰਘ ਫਤੂਭੀਲਾ, ਬਿਲਾ ਪਹਿਲਵਾਨ, ਉਪਕਾਰ ਸਿੰਘ ਕਾਰੀ, ਵਿਮਲਜੀਤ ਸਿੰਘ ਬਾਜਵਾ, ਹਰਜੀਤ ਸਿੰਘ ਮਾਨ, ਜੋਗਿੰਦਰ ਸਿੰਘ ਕਥੂਨੰਗਲ, ਸਤਪਾਲ ਸਿੰਘ ਲਹਿਰਕਾ, ਦਿਲਬਾਗ ਲਹਿਰਕਾ, ਸਤਨਾਮ ਸਿੰਘ ਮੰਗਾਸਰਾਏ, ਮੁਖਤਾਰ ਸਿੰਘ ਸਰਪੰਚ, ਹਰਜੀਤ ਸਿੰਘ ਭੋਆ, ਸੁਲਖਨ ਸਿੰਘ ਭੰਗਾਲੀ ਮੀਤ ਸਕਤਰ, ਸੁਖਦੀਪ ਸਿੰਘ ਦੀਪੀ, ਡਿੰਪਲ ਕਥੂਨੰਗਲ, ਬਲਜੀਤ ਸਿੰਘ ਕਲੇਰ ਸਮੇਤ ਪੰਚ ਸਰਪੰਚ ਮੌਜੂਦ ਸਨ।