ਮੋਦੀ ਨੇ ਪੰਜ ਸਾਲ 'ਚ ਆਮ ਲੋਕਾਂ ਦੀ ਸਮੱਸਿਆਂਵਾਂ ਦੀ ਕਦੇ ਗੱਲ ਨਹੀਂ ਕੀਤੀ : ਮਨੀਸ਼ ਤਿਵਾੜੀ
ਕਿਹਾ-ਮੋਦੀ ਨੇ ਅਪਣੇ ਚਹੇਤਿਆਂ ਨੂੰ ਵੰਡੇ ਗੱਫੇ
5 Dariya News
ਕੁਰਾਲੀ 11-May-2019
ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵੱਲੋਂ ਅਪਣੇ ਚੋਣ ਪ੍ਰਚਾਰ ਸਬੰਧੀ ਅੱਜ ਕੁਰਾਲੀ ਸ਼ਹਿਰ ਦੇ ਫੋਕਲ ਪੁਵਾਇੰਟ ਵਿਖੇ ਮੀਟਿੰਗ ਕੀਤੀ ਗਈ, ਜਿਸ ਵਿਚ ਸ਼ਹਿਰ ਅਤੇ ਨੇੜਲੇ ਪਿੰਡ ਵਾਸੀਆਂ ਨੇ ਹਿੱਸਾ ਲਿਆ ਅਤੇ ਮਨੀਸ਼ ਤਿਵਾੜੀ ਦੇ ਹੱਕ ਵਿਚ ਵੋਟ ਭੁਗਤਣ ਦਾ ਭਰੋਸਾ ਦਿੱਤਾ। ਇਸ ਮੌਕੇ 'ਤੇ ਮਨੀਸ਼ ਤਿਵਾੜੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਦੇ ਗਲਤ ਨੀਤੀਆਂ ਅਤੇ ਫੈਸਲਿਆਂ ਨੇ ਦੇਸ਼ ਵਿਚ ਕੁਝ ਚਹੇਤੇ ਉਦਯੋਗਪਤੀਆਂ ਨੂੰ ਤਾਂ ਲਾਭ ਪਹੁੰਚਾਇਆ ਹੈ, ਤੇ ਦੂਜੇ ਪਾਸੇ ਵੱਡੇ ਸਨਅਤਕਾਰਾਂ ਦੇ 5.5 ਲੱਖ ਕਰੋੜ ਰੁਪਏ ਦਾ ਕਰਜ ਮਾਫ ਕਰ ਦਿੱਤਾ ਹੈ ਪਰ ਆਮ ਵਪਾਰੀ ਵਰਗ ਅਤੇ ਛੋਟੇ ਉਦਯੋਗਾਂ ਨੂੰ ਤਬਾਹੀ ਦੇ ਕਿਨਾਰੇ ਲਿਆ ਕੇ ਖੜਾ ਕਰ ਦਿੱਤਾ ਹੈ, ਜਿਸ ਕਾਰਨ ਦੇਸ਼ ਵਿਚ ਹੁਣ ਬੇਰੁਜਗਾਰੀ ਵਾਧਾ ਹੋਇਆ ਅਤੇ ਛੋਟੇ ਕਾਰਖਾਨਿਆਂ ਦੇ ਮਾਲਿਕਾਂ ਨੂੰ ਤਰਾਂ ਤਰਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਉਨਾਂ ਨੇ ਕਿਹਾ ਕਿ ਕੇਂਦਰ ਵਿਚ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਆਉਣ 'ਤੇ ਛੋਟੇ ਉਦਯੋਗਾਂ ਨੂੰ ਭਾਰੀ ਟੈਕਸ ਬੋਝ ਤੋਂ ਬਚਾਇਆ ਜਾਵੇਗਾ ਅਤੇ ਹੋਰ ਵੀ ਕਈ ਪ੍ਰਕਾਰ ਦੀਆਂ ਉਦਯੋਗਾਂ ਨੂੰ ਵਿਕਸਤ ਕਰਨ ਲਈ ਰਾਜ ਸਰਕਾਰ ਦੀ ਮਦਦ ਨਾਲ ਸਕੀਮਾਂ ਦਿੱਤੀਆਂ ਜਾਣਗੀਆਂ ਤਾਂ ਜੋ ਉਦਯੋਗ ਫਿਰ ਤੋਂ ਅਪਣੇ ਪੈਰਾਂ 'ਤੇ ਖੜੇ ਹੋ ਕੇ ਵਿਕਸਿਤ ਹੋ ਸਕਣ। ਇਸ ਮੌਕੇ ਸਾਬਕਾ ਮੰਤਰੀ ਪੰਜਾਬ ਜਗਮੋਹਣ ਸਿੰਘ ਕੰਗ, ਸਾਬਕਾ ਚੇਅਰਮੈਨ ਬਲਾਕ ਸੰਮਤੀ ਪ੍ਰੇਮ ਸਿੰਘ, ਗੁਰਮੀਤ ਸਿੰਘ, ਮਹਿਮਾ ਸਿੰਘ ਪੰਚ, ਖੁਸ਼ਹਾਲ ਸਿੰਘ, ਸ਼ਿਵ ਚਰਨ, ਗਿਆਨ ਸਿੰਘ ਘਨੌਲੀ ਬਲਾਕ ਸੰਮਤੀ ਮੈਂਬਰ, ਬਲਕਾਰ ਸਿੰਘ ਭੰਗੂ, ਗੁਰਿੰਦਰ ਸਿੰਘ ਗਿੱਲ ਬਲਾਕ ਪ੍ਰਧਾਨ, ਜਸਵਿੰਦਰ ਸਿੰਘ ਪੱਪੀ ਤੋਂ ਇਲਾਵਾ ਇਲਾਕਾ ਨਿਵਾਸੀ ਹਾਜ਼ਰ ਸਨ।