5 Dariya News

ਮਜੀਠੀਆ ਦੀ ਅਗਵਾਈ 'ਚ ਸਰਕਾਲ ਮੱਤੇਵਾਲ ਨੇ ਹਰਦੀਪ ਸਿੰਘ ਪੁਰੀ ਨੇ ਵੱਡੀ ਲੀਡ ਨਾਲ ਜਿਤਾਉਣ ਦਾ ਦਿੱਤਾ ਭਰੋਸਾ

ਅੰਮ੍ਰਿਤਸਰ ਦੇ ਵਿਕਾਸ ਲਈ ਸਹੀ ਪ੍ਰਤੀਨਿਧ ਚੁਣਨ ਦਾ ਸਹੀ ਮੌਕਾ-ਮਜੀਠੀਆ

5 Dariya News

ਮੱਤੇਵਾਲ (ਅੰਮ੍ਰਿਤਸਰ) 09-May-2019

ਅੰਮ੍ਰਿਤਸਰ ਲੋਕ ਸਭਾ ਹਲਕਾ ਤੋਂ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਹਰਦੀਪ ਸਿੰਘ ਪੁਰੀ ਦੀ ਚੋਣ ਮੁਹਿੰਮ ਨੂੰ ਹਲਕਾ ਮਜੀਠਾ ਵਿਚ ਜਬਰਦਸਤ ਹੁੰਗਾਰਾ ਮਿਲ ਰਿਹਾ ਹੈ। ਮੱਤੇਵਾਲ ਸਰਕਲ ਦੀ ਕਰਵਾਈ ਗਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਤੇ ਅਕਾਲੀ ਦਲ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜੋ ਫਾਇਦਾ ਇਲਾਕੇ ਦਾ ਸ:ਪੁਰੀ ਦੀ ਲੀਡਰ ਸ਼ਿਪ ਵਿਚ ਮਿਲ ਸਕਦਾ ਹੈ ਉਹ ਕਿਸੇ ਹੋਰ ਤੋਂ ਮੁਮਕਿਨ ਨਹੀਂ ਉਨ੍ਹਾਂ ਸਹੀ ਪ੍ਰਤੀਨਿਧ ਚੁਣਨ ਦੀ ਅਪੀਲ ਕਰਦਿਆਂ ਕਿਹਾ ਕਿ ਸ:ਪੁਰੀ ਅੰਮ੍ਰਿਤਸਰ ਦੇ ਭਲੇ ਤੇ ਵਿਕਾਸ ਵਿਚ ਕੋਈ ਕਸਰ ਨਹੀਂ ਛੱਡਣਗੇ। ਇਸ ਮੌਕੇ ਹਾਜਰ ਭਾਰੀ ਇਕੱਠ ਨੇ ਹੱਥ ਖੜੇ ਕਰਕੇ ਜੈਕਾਰਿਆਂ ਦੀ ਗੁੰਜ ਵਿਚ ਸ:ਪੁਰੀ ਨੂੰ ਵੱਡੀ ਲੀਡ ਨਾਲ ਜਤਾਉਂਣ ਦਾ ਯਕੀਨ ਦਵਾਇਆ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋਈ ਹੈ।ਮੁੱਖ ਮੰਤਰੀ ਵਲੋਂ ਆਪਣੀ ਸਾਥੀ ਮੰਤਰੀਆਂ ਨੂੰ ਦਿੱਤੀ ਜਾ ਰਹੀ ਧਮਕੀ ਤੇ ਗੈਰ ਵਿਧਾਨਿਕ ਭਾਸ਼ਾ ਉਸ ਦੀ ਬੁਖਲਾਹਟ ਨੂੰ ਬਿਆਨ ਕਰ ਰਿਹਾ ਹੈ।ਉਨ੍ਹਾਂ ਕਾਂਗਰਸ ਉਪਰ ਰਾਜ ਦਾ ਮਾਹੋਲ ਖਰਾਬ ਕਰਨ ਦਾ ਦੋਸ਼ ਲਗਾਉਂਦਿਆਂ ਕਾਂਗਰਸੀ ਪਿਠੂ ਅਖੌਤੀ ਪੰਥਕ ਲੋਕਾਂ ਦੀਆਂ ਹਰਕਤਾਂ ਤੋਂ ਸੁਚੇਤ ਰਹਿਣ ਦੀ ਲੋੜ ਤੇ ਜੋਰ ਦਿੱਤਾ।ਉਨ੍ਹਾਂ ਕਿਹਾ ਕਿ ਕਾਂਗਰਸ ਇਸ ਦੇ ਪਿਠੂਆਂ ਵਲੋਂ ਬੇਅਦਬੀਆਂ ਉਤੇ ਰਾਜਨੀਤੀ ਕਰਨੀ ਨਿੰਦਨ ਯੋਗ ਹੈ। ਬਠਿੰਡਾ ਵਿਚ ਪੁਲਿਸ ਪ੍ਰਸਾਸ਼ਨ ਦੇ ਨੱਕ ਹੇਠਾਂ ਕਿਰਪਾਨਾ ਲਹਿਰਾਉਣੀਆਂ ਮਾਹੋਲ ਖਰਾਬ ਕਰਨ ਦੀ ਗਹਿਰੀ ਸਾਜਿਸ਼ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ.ਮਜੀਠੀਆ ਨੇ ਕਿਹਾ ਕਿ ਉਹ ਜਾਣਦੇ ਹਨ ਕਿ  ਕਾਂਗਰਸ ਉਸ ਉਤੇ ਜਾਣਲੇਵਾ ਹਮਲਾ ਕਰਵਾ ਸਕਦੀ ਹੈ ਪਰ ਫਿਰ ਵੀ ਉਹ ਕਾਂਗਰਸ ਦੀ ਖੋਲਣ ਤੋਂ ਪਿਛੇ ਨਹੀਂ ਹਟਣਗੇ ਠਾਠਾਂ ਮਾਰਦੇ ਇਕੱਠ ਤੋਂ ਗਦ ਗਦ ਹੋਏ ਮਜੀਠੀਆ ਨੇ ਅਕਾਲੀ ਵਰਕਰਾਂ ਤੇ ਆਮ ਲੋਕਾਂ ਨੂੰ ਝੂਠੇ ਪਰਚਿਆਂ 'ਚ ਫਸਾਉਂਣ ਵਾਲੇ ਪੁਲਿਸ ਅਧਿਕਾਰੀਆਂ ਨੂੰ ਸਖਤ ਤਾੜਨਾ ਕੀਤੀ।

ਇਸ ਮੌਕੇ ਬੋਲਦਿਆਂ ਗਠਜੋੜ ਉਮੀਦਾਵਰ ਹਰਦੀਪ ਸਿੰਘ ਪੁਰੀ  ਮੋਦੀ ਸਰਕਾਰ ਦੀ ਤਰਫਦਾਰੀ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਵਰਗਿਆਂ ਨੂੰ ਚੱਕੀ ਪੀਣ ਲਾ ਦਿੱਤਾ। ਜਿਨ੍ਹਾਂ ਨੂੰ ਖਾਗਰਸ ਨੇ ੩੪ ਸਾਲਾਂ ਤੱਕ ਅਹੁਦਿਆਂ ਨਾਲ ਨਿਵਾਜੀ ਰੱਖਿਆ। ਉਨ੍ਹਾਂ ਕਿਹਾ ਕਿ ਪੁਰੇ ਦੇਸ਼ ਵਿਚ ਮੋਦੀ ਲਹਿਰ ਚਲ ਰਹੀ ਹੈ ਅਤੇ ਕੇਂਦਰ ਵਿਚ ਦੁਬਾਰਾ ਭਾਜਪਾ ਅਕਾਲੀ ਦਲ ਦੀ ਸਰਕਾਰ ਆਉਂਣੀ ਤੈਅ ਹੈ। ਉਨਾਂ੍ਹ ਕਿਹਾ ਕਿ ਅੰਮ੍ਰਿਤਸਰ ਦੇ ਵਿਕਾਸ ਤੇ ਸਮਾਰਟ ਸਿਟੀ ਲਈ ਮੋਦੀ ਸਰਕਾਰ ਨੇ ਸੋਲਾਂ ਸੌ ਕਰੋੜ ਦਾ ਬਜਟ ਬਣਾਇਆ ਜਿਸ ਵਿਚੋਂ ਕੈਪਟਨ ਸਰਕਾਰ ਨੇ ੨੬ ਕਰੋੜ ਤੋਂ ਵੱਧ ਨਹਂਿ ਖਰਚਿਆ ਹੈ। ਉਨਾਂਹ ਕਿਹਾ ਕਿ ਅੰਮ੍ਰਿਤਸਰ ਦੇ ਵਿਕਾਸ ਲਈ ਉਹ ਵਚਨ ਬੱਧ ਹਨ। ਉਨਾਂ੍ਹ ਸਹੁੰ ਖਾ ਕੇ ਮੁਕਰਨ ਵਾਲੀ ਕਾਂਗਰਸ ਸਰਕਾਰ ਨੂੰ ਸਬਕ ਸਖਾਉਂਣ ਲਈ ੧੯ ਨੂੰ ਵੱਡੀ ਗਿਣਤੀ ਵਿਚ ਕਮਲ ਦੇ ਫੁੱਲ ਤੇ ਵੋਟਾਂ ਪਾਉਣ ਦੀ ਅਪੀਲ ਕੀਤੀ।ਇਸ ਮੌਕੇ ਸ:ਰਾਜਮਹਿੰਦਰ ਸਿੰਘ ਮਜੀਠਾ, ਰਜਿੰਦਰ ਮੋਹਣ ਸਿੰਘ ਛੀਨਾ, ਰਣਜੀਤ ਸਿੰਘ ਵਰਿਆਮਨੰਗਲ, ਸੁਖਵਿੰਦਰ ਸਿੰਘ ਗੋਲਡੀ, ਜਥੇ:ਤਰਲੋਚਨ ਸਿੰਘ ਮੱਤੇਵਾਲ, ਸੁਖਦੇਵ ਸਿੰਘ ਮੱਤੇਵਾਲ, ਰਜਿੰਦਰ ਕੁਮਾਰ ਬਿੱਟੂ, ਭਗਵੰਤ ਸਿੰਘ ਸਿਆਲਕਾ, ਅਮਰਪਾਲ ਸਿੰਘ ਪਾਲੀ, ਗੁਰਜਿੰਦਰ ਸਿੰਘ ਢਪੱਈਆਂ, ਬਲਵਿੰਦਰ ਸਿੰਘ ਬਲੋਵਾਲੀ, ਸਰਵਣ ਸਿੰਘ ਰਾਮਦੀਵਾਲੀ, ਦਿਲਬਾਗ ਸਿੰਘ ਕਲੇਰ ਮੇਜਰ ਸਿੰਘ ਕਲੇਰ, ਬਿਕਰਮਜੀਤ ਸਿੰਘ ਬਾਠ, ਸਰਪੰਚ ਸਰਬਜੀਤ ਕੌਰ ਮੱਤੇਵਾਲ, ਸੰਦੀਪ ਸਿੰਘ ਉਦੋਕੇ, ਸਤੀਸ਼ ਕੁਮਾਰ ਰੁਪੋਵਾਲੀ, ਮਹਿਰ ਸਿੰਘ ਮੱਤੇਵਾਲ, ਬਚਿੱਤਰ ਸਿੰਘ ਬੱਗਾ, ਸਿਕੰਦਰ ਸਿੰਘ ਖਿਦੋਵਾਲੀ, ਨਿਰਵੈਲ ਸਿੰਘ ਪੰਨਵਾਂ, ਕਾਲੂ ਰਾਮ ਘਨਸਾਮਪੁਰ, ਸੁਖਦੇਵ ਸਿੰਘ ਨਿਬਰਵਿੰਡ, ਗੱਜਣ ਸਿੰਘ ਮੱਤੇਵਾਲ, ਮਨਿੰਦਰ ਸਿੰਘ ਮੱਤੇਵਾਲ ਆਦਿ ਮੌਜੂਦ ਸਨ।