5 Dariya News

ਹਾਕੀ ਸਟੇਡੀਅਮ ਦਾ ਨਾ ਮੇਜਰ ਧਿਆਨ ਚੰਦ ਦੇ ਨਾ ਤੇ ਰੱਖਿਆ ਜਾਵੇ- ਅਸ਼ੋਕ ਧਿਆਨ ਚੰਦ

ਹਾਕੀ ਸਟੇਡੀਅਮ ਪਹੁੰਚੇ ਅਰਜੁਨ ਐਵਾਰਡੀ ਅਸ਼ੋਕ ਧਿਆਨ ਚੰਦ

5 Dariya News

ਫਿਰੋਜ਼ਪੁਰ 07-May-2019

ਭਾਰਤ ਵਿੱਚ ਹਾਕੀ ਦੇ ਜਾਦੂਗਰ ਵਜੋਂ ਜਾਣੇ ਜਾਂਦੇ ਵਿਸ਼ਵ ਪ੍ਰਸਿੱਧ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਜੀ ਦੇ ਸਪੁੱਤਰ ਸ੍ਰੀ ਅਸ਼ੋਕ ਧਿਆਨ ਚੰਦ ਅਰਜੁਨ ਐਵਾਰਡੀ ਦਾ ਫਿਰੋਜ਼ਪੁਰ ਸ਼ਹੀਦ ਭਗਤ ਸਿੰਘ ਸਟੇਡੀਅਮ ਪਹੁੰਚਣ ਤੇ ਪ੍ਰਧਾਨ ਅਨਿਰੁਧ ਗੁਪਤਾ  ਅਤੇ ਹਾਕੀ ਫਿਰੋਜ਼ਪੁਰ ਦੇ ਸਮੂਹ ਮੈਂਬਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਹਾਕੀ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਅਸ਼ੋਕ ਧਿਆਨ ਚੰਦ ਨੇ ਖਿਡਾਰੀਆਂ ਨੂੰ ਸਖ਼ਤ ਮਿਹਨਤ ਕਰਨ ਅਤੇ ਅਨੁਸ਼ਾਸਨ ਵਿਚ ਰਹਿ ਕੇ ਲਗਾਤਾਰ ਖੇਡ ਨਾਲ ਜੁੜੇ ਰਹਿਣ ਦੀ ਪ੍ਰੇਰਨਾ ਦਿੱਤੀ । ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਦੇ ਇਸ ਹਾਕੀ ਸਟੇਡੀਅਮ ਨੇ ਨਾਮਵਰ ਪਲੇਅਰ ਪੈਦਾ ਕੀਤੇ ਹਨ ਤੇ ਮੇਜਰ ਧਿਆਨ ਚੰਦ ਵੀ ਇਸ ਮੈਦਾਨ ਵਿੱਚ ਖੇਡਦੇ ਰਹੇ ਹਨ। ਉਨ੍ਹਾਂ ਨੇ ਹਾਕੀ ਫਿਰੋਜ਼ਪੁਰ ਵੱਲੋਂ ਅਨੀਰੁੱਧ ਗੁਪਤਾ ਦੀ ਅਗਵਾਈ ਹੇਠ ਕੀਤੇ ਜਾ ਰਹੇ ਉਪਰਾਲਿਆਂ ਦੀ ਪ੍ਰਸ਼ੰਸਾ ਕੀਤੀ ਅਤੇ ਅਪੀਲ ਕੀਤੀ ਕਿ ਨਵੇਂ ਬਣ ਰਹੇ ਹਾਕੀ ਸਟੇਡੀਅਮ ਦਾ ਨਾਮ ਮੇਜਰ ਧਿਆਨ ਚੰਦ ਦੇ ਨਾ ਤੇ ਰੱਖਿਆ ਜਾਵੇ। ਇਸ ਉਪਰੰਤ ਉਨ੍ਹਾਂ ਵੱਲੋਂ ਸ਼ੋ ਮੈਚ ਦੇ ਖਿਡਾਰੀਆਂ ਨੂੰ ਇਨਾਮ ਵੀ ਵੰਡੇ ਗਏ।ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਸ੍ਰੀ. ਸੁਨੀਲ ਸ਼ਰਮਾ, ਸਕੱਤਰ ਰੈੱਡ ਕਰਾਸ ਸ੍ਰੀ. ਅਸ਼ੋਕ ਬਹਿਲ, ਡਾ. ਸਤਿੰਦਰ ਸਿੰਘ, ਮਨਮੀਤ ਸਿੰਘ ਰੂਬਲ ਹਾਕੀ ਕੋਚ, ਨਰਾਇਣ ਲਾਡੀ, ਗੁਰਜੀਤ ਸਿੰਘ ਕੋਚ, ਅਸ਼ੋਕ ਸ਼ਰਮਾ ਅਤੇ ਰੰਜਨ ਸ਼ਰਮਾ ਆਦਿ ਵੀ ਹਾਜ਼ਰ ਸਨ।