5 Dariya News

ਖੂਨਦਾਨ ਨੂੰ ਜਨ ਅੰਦੋਲਨ ਬਣਾਉਣ ਦੀ ਜ਼ਰੂਰਤ - ਕਿਰਨ ਖੇਰ

ਸਾਂਸਦ ਨੇ ਕੀਤਾ ਖੂਨਦਾਨ ਕੈਂਪ ਦਾ ਉਦਘਾਟਨ, ਸਤਸੰਗ 'ਚ ਭਾਗ ਲੈ ਕੇ ਨਿਰੰਕਾਰੀ ਮਿਸ਼ਨ ਨੂੰ ਸਰਾਹਿਆ

5 Dariya News

ਚੰਡੀਗੜ੍ਹ 05-May-2019

ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ ਨੇ ਖੂਨਦਾਨ ਨੂੰ ਜਨ ਅੰਦੋਲਨ ਬਣਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਸ ਤੋਂ ਵੱਡਾ ਕੋਈ ਦਾਨ ਨਹੀ ਹੈ। ਸਾਨੂੰ ਪੁਰਾਣੀਆਂ ਗਲਤਫਹਿਮੀਆਂ ਤੋਂ ਹਟਕੇ ਖੂਨਦਾਨ ਦੇ ਲਈ ਅੱਗੇ ਵਧਣਾ ਚਾਹੀਦਾ ਹੈ। ਕਿਰਣ ਖੇਰ ਐਂਤਵਾਰ ਨੂੰ ਮੋਰਿਆ ਸਮਾਜ ਵੱਲੋਂ ਸੈਕਟਰ-8 ਦੇ ਕਮਿਊਨਿਟੀ ਸੈਂਟਰ 'ਚ ਆਯੋਜਿਤ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਦੇ ਬਾਅਦ ਸ਼ਹਿਰ ਵਾਸੀਆਂ ਨੂੰ ਸੰਬੋਧਿਤ ਕਰ ਰਹੀ ਸੀ। ਉਨਾਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੇ ਜੀਵਨ 'ਚ ਸਮੇਂ-ਸਮੇਂ ਤੇ ਖੂਨਦਾਨ ਕਰਨਾ ਚਾਹੀਦਾ ਹੈ। ਇਸ ਮੌਕੇ ਮੋਰਿਆ ਸਮਾਜ ਦੇ ਡਾ.ਊਮਾ ਸ਼ੰਕਰ ਮੋਰਿਆ ਨੇ ਕਿਰਣ ਖੇਰ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਖੇਰ ਨੇ ਉਨਾਂ ਦੇ ਸਮਾਜ ਨੂੰ ਸਮੇਂ-ਸਮੇਂ ਤੇ ਹਰ ਸੰਭਵ ਸਹਿਯੋਗ ਦੇਣ ਦਾ ਯਤਨ ਕੀਤਾ ਹੈ। ਇਸ ਮੌਕੇ ਤੇ ਰਾਜੇਸ਼ ਮੋਰਿਆ, ਆਰਿਅਨ ਮੋਰਿਆ, ਰਾਮਦਾਸ ਮੋਰਿਆ, ਵੀਐਲ ਪ੍ਰਸ਼ਾਦ ਦੇ ਇਲਾਵਾ ਕਈ ਪਤਵੰਤਿਆਂ ਨੇ ਕਿਰਣ ਖੇਰ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ।ਇਸਦੇ ਬਾਅਦ ਕਿਰਣ ਖੇਰ ਸੈਕਟਰ-30 ਦੇ ਨਿਰੰਕਾਰੀ ਭਵਨ 'ਚ ਪੁੱਜੀ ਅਤੇ ਸੰਗਤ ਨਾਲ ਰੂਬਰੂ ਹੋਈ। ਉਨਾਂ ਕਿਹਾ ਕਿ ਗਿਆਨ ਪ੍ਰਚਾਰਕ ਮੋਹਿੰਦਰ ਨੰਦਵਾਨੀ ਵੱਲੋਂ ਕੀਤੀ ਜਾ ਰਹੀ ਕਥਾ ਨੂੰ ਸੁਣਿਆ। ਉਨਾਂ ਕਿਹਾ ਕਿ ਨਿਰੰਕਾਰੀ ਮਿਸ਼ਨ ਨੇ ਹਮੇਸ਼ਾ ਹੀ ਸਮਾਜ ਨੂੰ ਜੋੜਨ ਦੀ ਸਿੱਖਿਆ ਦਿੱਤੀ ਹੈ।  ਇਸ ਮੌਕੇ ਤੇ ਨਿਰੰਕਾਰੀ ਮਿਸ਼ਨ ਦੇ ਨਵਨੀਤ ਪਾਠਕ, ਭਾਜਪਾ ਮੈਡੀਕਲ ਸੈਲ ਦੇ ਡਾ. ਰਚਿਤ ਉਪਲ ਸਮੇਤ ਕਈ ਪਤਵੰਤੇ ਮੌਜੂਦ ਸਨ।