ਕਿਰਣ ਖੇਰ ਆਰ.ਡਬਲਿਊ.ਐਫ. ਦੇ ਅੱਗੇ ਰਿਪੋਰਟ ਕਾਰਡ ਰੱਖ ਪੇਸ਼ ਕੀਤਾ ਅਗਲਾ ਰੋਡ ਮੈਪ
5 Dariya News
ਚੰਡੀਗੜ੍ਹ 04-May-2019
ਚੰਡੀਗੜ੍ਹ ਲੋਕਸਭਾ ਖੇਤਰ ਤੋਂ ਭਾਜਪਾ ਉਮੀਦਵਾਰ ਕਿਰਣ ਖੇਰ ਨੇ ਚੰਡੀਗੜ੍ਹ ਰੈਜੀਡੈਂਟਸ ਐਸੋਸੀਏਸ਼ਨ ਵੈਲਫੇਅਰ ਫੈਡਰੇਸ਼ਨ ਪ੍ਰਤੀਨਿਧੀਆਂ ਦੇ ਸਾਹਮਣੇ ਪਿਛਲੇ ਪੰਜ ਸਾਲ ਦਾ ਰਿਪੋਰਟ ਪੇਸ਼ ਕਰਦੇ ਹੋਏ ਭਵਿੱਖ ਦਾ ਰੋਡ ਮੈਪ ਉਨਾਂ ਦੇ ਸਾਹਮਣੇ ਰੱਖਕੇ ਫਿਰ ਤੋਂ ਲੋਕਸਭਾ 'ਚ ਪਹੁੰਚਾਉਣ ਦੀ ਅਪੀਲ ਕੀਤੀ। ਸਥਾਨਕ ਪ੍ਰੈਸ ਕਲੱਬ 'ਚ ਚੰਡੀਗੜ੍ਹ ਰੈਜੀਡੈਂਟਸ ਐਸੋਸੀਏਸ਼ਨ ਵੈਲਫੇਅਰ ਫੈਡਰੇਸ਼ਨ ਵੱਲੋਂ ਆਯੋਜਿਤ ਪ੍ਰੋਗਰਾਮ 'ਚ ਫੈਡਰੇਸ਼ਨ ਦੇ ਪ੍ਰਤੀਨਿਧੀਆਂ ਨੇ ਖੇਰ ਦੇ ਸਾਹਮਣੇ ਟਰੈਫਿਕ ਸਮੱਸਿਆ, ਪੁਰਸ਼ਾਂ ਦੇ ਲਈ ਵਿਸ਼ੇਸ਼ ਸੈਲ, ਆਉਣ ਵਾਲੇ ਪੰਜ ਸਾਲਾਂ ਦੌਰਾਨ ਮਹਿਲਾਵਾਂ ਦੀ ਸੁਰੱਖਿਆ ਦੇ ਲਈ ਉਠਾਏ ਜਾਣ ਵਾਲੇ ਕਦਮਾਂ, ਗਰਮੀ ਦੇ ਮੌਸਮ 'ਚ ਸ਼ਹਿਰ 'ਚ ਹੋਣ ਵਾਲੀ ਪਾਣੀ ਦੀ ਸਮੱਸਿਆ, ਸਟ੍ਰੇ ਡਾਗਸ ਅਤੇ ਨੀਡ ਬੇਸ ਪਾਲਿਸੀ ਦੇ ਬਾਰੇ 'ਚ ਚਰਚਾ ਕੀਤੀ।ਖੇਰ ਨੇ ਜਨ ਪ੍ਰਤੀਨਿਧੀਆਂ ਦੇ ਵਿਚਾਰ ਸੁਣਨ ਦੇ ਬਾਅਦ ਕਿਹਾ ਕਿ ਉਨਾਂ ਕਾਰਜਕਾਲ ਦੇ ਦੌਰਾਨ ਮਨੀਮਾਜਰਾ 'ਚ ਰੇਲਵੇ ਅੰਡਰਬ੍ਰਿਜ ਤਿਆਰ ਹੋ ਚੁੱਕਾ ਹੈ। ਰਿੰਗ ਰੋਡ ਦੇ ਹਰਿਆਣਾ ਅਤੇ ਪੰਜਾਬ ਦੇ ਐਮਓਯੂ ਸਾਈਨ ਹੋ ਚੁੱਕਾ ਹੈ ਅਤੇ ਟ੍ਰਿਬਯੂਨ ਫਲਾਈ ਓਵਰ ਤੇ ਕੰਮ ਚਾਲੂ ਹੋਣ ਜਾ ਰਿਹਾ ਹੈ। ਕਿਰਣ ਖੇਰ ਨੇ ਕਾਂਗਰਸ ਉਮੀਦਵਾਰ ਨੂੰ ਘੇਰਦੇ ਹੋਏ ਕਿਹਾ ਜੇਕਰ 2007 'ਚ ਮੈਟਰੋ ਨਜ਼ਦੀਕ ਹੋ ਗਈ ਸੀ ਪਰੰਤੂ ਇੱਥੇ ਉਸਨੂੰ ਚਾਲੂ ਕਿਉਂ ਨਹੀਂ ਕਰਵਾਇਆ ਗਿਆ। ਕਿਰਣ ਖੇਰ ਨੇ ਕਿਹਾ ਕਿ ਚੰਡੀਗੜ੍ਹ ਦੇਸ਼ ਦਾ ਪਹਿਲਾ ਅਜਿਹਾ ਸ਼ਹਿਰ ਹੈ ਜਿੱਥੇ ਰਾਤ 'ਚ ਇਕੱਲੀ ਮਹਿਲਾਵਾਂ ਅਤੇ ਕੁੜੀਆਂ ਨੂੰ ਘਰ ਛੱਡਣ ਦੀ ਜ਼ਿੰਮੇਦਾਰੀ ਪੁਲਿਸ ਦੀ ਹੈ। ਇਸਦੇ ਲਈ ਹੈਲਪਲਾਈਨ ਨੰਬਰ ਵੀ ਸ਼ੁਰੂ ਕੀਤਾ ਗਿਆ ਹੈ। ਉਨਾਂ ਕਿਹਾ ਕਿ ਆਉਣ ਵਾਲੇ ਛੇ ਮਹੀਨਿਆਂ ਦੇ ਅੰਦਰ ਸ਼ਹਿਰ 'ਚ ਪਾਣੀ ਦੀ ਸਮੱਸਿਆ ਦਾ ਹੱਲ ਹੋਵੇਗਾ।ਇਸ ਦੌਰਾਨ ਕਿਰਣ ਖੇਰ ਨੇ ਸੈਕਟਰ-24 ਸਕਿਤ ਭਾਰਤ ਵਿਕਾਸ ਪ੍ਰੀਸ਼ਦ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਦੇ ਨਾਲ ਮੁਲਾਕਾਤ ਵੀ ਕੀਤੀ। ਖੇਰ ਨੇ ਪ੍ਰੀਸ਼ਦ ਦੇ ਸਾਰੇ ਅਹੁਦੇਦਾਰਾਂ ਤੋਂ ਚੋਣ 'ਚ ਸਹਿਯੋਗ ਦੀ ਅਪੀਲ ਕੀਤੀ। ਇਸ ਦੌਰਾਨ ਭਾਰਤ ਵਿਕਾਸ ਪ੍ਰੀਸ਼ਦ ਦੇ ਕੌਮੀ ਸਕੱਤਰ ਅਜੈ ਦੱਤਾ, ਟਰੱਸਟ ਦੇ ਮੈਂਬਰ ਅਨੁਪ ਗੁਪਤਾ, ਅਨਿਲ ਕੌਸ਼ਿਕ, ਗੀਤਾ ਟੰਡਨ, ਤਿਲਕ ਰਾਜ ਜਨਰਲ ਸਕੱਤਰ ਸਮੇਤ ਕਈ ਅਹੁਦੇਦਾਰਾਂ ਨੇ ਕਿਰਣ ਖੇਰ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
Kirron Kher