5 Dariya News

ਖੰਨਾ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ 1 ਕਿਲੋ ਹੈਰੋਇਨ ਬ੍ਰਾਮਦ

ਦੋ ਦੋਸ਼ੀ ਕਾਬੂ, ਮਾਮਲਾ ਦਰਜ

5 Dariya News

ਖੰਨਾ 04-May-2019

ਗੁਰਸ਼ਰਨਦੀਪ ਸਿੰਘ, ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਖੰਨਾ ਨੇ ਦੱਸਿਆ ਕਿ ਲੋਕ ਸਭਾ ਚੋਣਾਂ–2019 ਨੂੰ ਮੱਦੇਨਜ਼ਰ ਰੱਖਦੇ ਹੋਏ ਅਤੇ ਨਸ਼ਿਆ ਦੀ ਤਸਕਰੀ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿੱਡੀ ਗਈ ਮੁਹਿੰਮ ਦੌਰਾਨ ਖੰਨਾ ਪੁਲਿਸ ਨੂੰ ਉਸ ਵੇਲੇ ਸਫਲਤਾ ਹਾਸਲ ਹੋਈ ਜਦੋਂ ਬੀਤੇ ਦਿਨੀਂ ਪੁਲਿਸ ਪਾਰਟੀ ਵੱਲੋ ਜੀ.ਟੀ ਰੋਡ ਪਿੰਡ ਲਿਬੜਾ ਵਿਖੇ ਨਾਕਾਬੰਦੀ ਕਰਕੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਖੰਨਾ ਸਾਈਡ ਵੱਲੋ ਇੱਕ ਕਾਰ ਮਾਰਕਾ ਵੈਗਨਰ ਨੰਬਰ ਡੀ.ਐੱਲ-01-ਆਰ.ਟੀ.ਬੀ-7451 ਆ ਰਹੀ ਸੀ, ਜਿਸ ਵਿੱਚ ਦੋ ਮੋਨੇ ਵਿਅਕਤੀ ਸਵਾਰ ਸਨ, ਜਿਹਨਾ ਨੂੰ ਉਕਤ ਸਟੈਟਿਕ ਸਰਵੈਲੈਂਸ ਟੀਮ ਵੱਲੋ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ, ਜਿਸਨੂੰ ਬੈਰੀਕੇਡ ਦੀ ਮਦਦ ਨਾਲ ਰੋਕਿਆ ਗਿਆ।ਕਾਰ ਚਲਾਕ ਨੇ ਆਪਣਾ ਨਾਮ ਗਜਿੰਦਰ ਗੌਤਮ ਪੁੱਤਰ ਚੰਦਰਪਾਲ ਵਾਸੀ ਮਕਾਨ ਨੰਬਰ ਏ-9, ਨੰਦਾ ਰੋਡ ਅਦਰਸ਼ ਨਗਰ ਥਾਣਾ ਅਦਰਸ਼ ਨਗਰ ਦਿੱਲੀ ਅਤੇ ਦੂਸਰੇ ਵਿਅਕਤੀ ਨੇ ਆਪਣਾ ਨਾਮ ਜੈਕਬ ਪੁੱਤਰ ਰੋਬਟ ਵਾਸੀ ਮਕਾਨ ਨੰਬਰ ਡੀ-2, ਚਾਣਕੀਆ ਪੈਲੇਸ ਉੱਤਮ ਨਗਰ ਥਾਣਾ ਉੱਤਮ ਨਗਰ ਦਿੱਲੀ ਦੱਸਿਆ। ਮੌਕਾ ਪਰ ਸ਼੍ਰੀ ਜਤਿੰਦਰਪਾਲ ਸਿੰਘ ਪੀ.ਪੀ.ਐੱਸ, ਉਪ ਪੁਲਿਸ ਕਪਤਾਨ (ਨਾਰਕੋਟਿਕ) ਖੰਨਾ ਦੀ ਹਾਜਰੀ ਵਿੱਚ ਉਕਤਾਨ ਵਿਅਕਤੀਆ ਅਤੇ ਕਾਰ ਦੀ ਤਲਾਸ਼ੀ ਕੀਤੀ ਗਈ, ਕਾਰ ਦੀ ਚੈਕਿੰਗ ਕਰਨ ਉਪਰੰਤ ਕਾਰ ਵਿੱਚ ਪਏ ਕਾਲੇ ਰੰਗ ਦੇ ਬੈਗ ਵਿੱਚੋਂ ਮੋਮੀ ਕਾਗਜ ਦੇ ਲਿਫਾਫੇ ਵਿੱਚ ਲਪੇਟੀ 1 ਕਿਲੋ ਹੈਰੋਇਨ ਬ੍ਰਾਮਦ ਹੋਈ।ਜਿਸ ਸਬੰਧੀ ਉਕਤ ਵਿਅਕਤੀਆ ਖਿਲਾਫ ਮੁੱਕਦਮਾ ਨੰਬਰ 113, ਮਿਤੀ 03.05.19 ਅ/ਧ 21,25/61/85 ਐੱਨ.ਡੀ.ਪੀ.ਐੱਸ ਐਕਟ ਥਾਣਾ ਸਦਰ, ਖੰਨਾ ਦਰਜ ਰਜਿਸਟਰ ਕਰਕੇ ਉਹਨਾ ਨੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ੀਆ ਪਾਸੋਂ ਪੁੱਛਗਿੱਛ ਜਾਰੀ ਹੈ, ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਕੋਲੋਂ ਇੱਕ ਕਿਲੋ ਹੈਰੋਇਨ, ਕਾਰ ਮਾਰਕਾ ਵੈਨਗਰ ਨੰਬਰ ਡੀ.ਐੱਲ-01-ਆਰ.ਟੀ.ਬੀ-7451 ਬਰਾਮਦ ਹੋਈ ਹੈ।