5 Dariya News

ਕੁਲਦੀਪ ਸਿੰਘ ਨੇ ਆਪਣੇ ਸਾਥਿਆਂ ਦੇ ਨਾਲ ਅਕਾਲੀ ਦਲ ਜੂਵਾਇਨ ਕੀਤੀ

5 Dariya News

ਚੰਡੀਗੜ੍ਹ 04-May-2019

ਸ਼ਿਰੋਮਣੀ ਅਕਾਲੀ ਦਲ, ਚੰਡੀਗੜ੍ਹ ਦੇ ਸੇਕਟਰ 28 ਵਿਖੇ ਪਾਰਟੀ ਆਫਿਸ ਵਿਚ ਲੋਕ ਸਭਾ ਚੋਣਾਂ ਨੂੰ ਲੈ ਕੇ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸਦਾ ਦੀ ਪ੍ਰਧਾਨਗੀ ਪਾਰਟੀ ਦੇ ਪਰਮੂਖ ਹਰਦੀਪ ਸਿੰਘ ਨੇ ਕੀਤੀ । ਪ੍ਰੋਗਰਾਮ ਵਿਚ ਅਕਾਲੀ ਦਲ ਚੰਡੀਗੜ੍ਹ ਦੇ ਚੋਣ ਪ੍ਰਭਾਰੀ ਡਾਕਟਰ ਦਲਜੀਤ ਸਿੰਘ ਚੀਮਾ ਮੁੱਖ ਤੋਰ ਤੇ ਮੌਜੂਦ ਸਨ । ਉਨ੍ਹਾਂ ਦੇ ਨਾਲ ਸਾਬਕਾ ਮੇਅਰ ਪੂਨਮ ਸ਼ਰਮਾ, ਕੁਲਦੀਪ ਸਿੰਘ, ਪਰਵੀਨ ਤਿਵਾੜੀ, ਸੰਜੀਵ ਵਰਮਾ, ਰਾਜ ਪ੍ਰੀਤਪਾਲ ਸਿੰਘ ਖੇੜਾ, ਰਾਜਨ, ਜਸਪਾਲ ਸਿੰਘ, ਪ੍ਰਦੀਪ ਭਾਟਿਆ, ਨਵੀਨ ਕੁਮਾਰ, ਸੋਨਿਆ ਨਾਲ ਹੋਰਨਾਂ ਨੇ ਭਾਗ ਲਿਆ । ਇਸ ਮੌਕੇ ਤੇ ਧਨਾਸ ਦੇ ਕੁਲਦੀਪ ਸਿੰਘ ਨੇ ਆਪਣੇ ਸਾਥਿਆਂ ਦੇ ਨਾਲ ਅਕਾਲੀ ਦਲ ਜੂਵਾਇਨ ਕੀਤੀ । ਇਸ ਮੌਕੇ ਤੇ ਚੋਣ ਪ੍ਰਭਾਰੀ ਡਾ ਦਲਜੀਤ ਸਿੰਘ ਚੀਮਾ ਨੇ ਪਾਰਟੀ ਵਿਚ ਆਏ ਸਾਰਿਆਂ ਦਾ ਪਟਕਾ ਪਵਾ ਕੇ ਨਿੱਘਾ ਸੁਆਗਤ ਕੀਤਾ ਅਤੇ ਭਾਰਤੀ ਜਨਤਾ ਪਾਰਟੀ ਅਤੇ ਸ਼ਿਰੋਮਣੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਕਿਰਨ ਖੇਰ ਨੂੰ ਜਿਤਾਉਣ ਦੀ ਅਪੀਲ ਕੀਤੀ ।ਇਸ ਮੌਕੇ ਤੇ ਪਾਰਟੀ ਪ੍ਰਧਾਨ ਹਰਦੀਪ ਸਿੰਘ ਨੇ ਕਿਹਾ ਕਿ ਪਾਰਟੀ ਵਿਚ ਸਾਰੇ ਸਾਥਿਆਂ ਨੂੰ ਪੂਰਾ ਪੂਰਾ ਮਾਨ ਸਨਮਾਨ ਦਿਤਾ ਜਾਵੇਗਾ ।