5 Dariya News

ਕਿਰਣ ਖੇਰ ਨੇ ਮੋਦੀ ਦੇ ਨਾਮ ਅਤੇ ਆਪਣੇ ਕੰਮ 'ਤੇ ਵੋਟ ਮੰਗੀ

ਜਿਲਾ ਪ੍ਰਧਾਨ ਅਤੇ ਕੌਂਸਲਰ ਰਵੀ ਕਾਂਤ ਸ਼ਰਮਾ ਦੀ ਅਗਵਾਈ ਹੇਠ ਸੈਕਟਰ-41 'ਚ ਹੋਈ ਚੋਣ ਮੀਟਿੰਗ

5 Dariya News

ਚੰਡੀਗੜ੍ਹ 02-May-2019

ਲੋਕਸਭਾ ਖੇਤਰ ਤੋਂ ਭਾਜਪਾ ਅਕਾਲੀ ਸਾਂਝੀ ਉਮੀਦਵਾਰ ਅਤੇ ਸਾਂਸਦ ਕਿਰਣ ਖੇਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਰਾਸ਼ਟਰੀ ਅਤੇ ਅੰਤਰਾਸ਼ਟਰੀ ਨੀਤੀਆਂ ਅਤੇ ਉਨਾਂ ਵੱਲੋਂ ਪਿਛਲੇ ਪੰਜ ਸਾਲਾਂ ਦੌਰਾਨ ਕੀਤੇ ਗਏ ਵਿਕਾਸ ਕੰਮਾਂ ਨੂੰ ਧਿਆਨ 'ਚ ਰੱਖ ਕੇ ਉਨਾਂ ਨੂੰ ਫਿਰ ਤੋਂ ਲੋਕਸਭਾ 'ਚ ਭੇਜਣ, ਤਾਂਕਿ ਇੱਥੇ ਚਲ ਰਹੇ ਵਿਕਾਸ ਕੰਮਾਂ ਨੂੰ ਹੋਰ ਰਫਤਾਰ ਮਿਲ ਸਕੇ। ਕਿਰਣ ਖੇਰ ਜਿਲਾ ਪ੍ਰਧਾਨ ਅਤੇ ਕੌਂਸਲਰ ਰਵੀ ਕਾਂਤ ਸ਼ਰਮਾ  ਦੀ ਅਗਵਾਈ ਹੇਠ ਸਥਾਨਕ ਸੈਕਟਰ-41 ਸÎਥਿਤ ਵਾਲੀਵਾਲ ਮੈਦਾਨ 'ਚ ਆਯੋਜਿਤ ਚੋਣ ਰੈਲੀ ਨੂੰ ਸੰਬੋਧਿਤ ਕਰ ਰਹੀ ਸੀ। ਉਨਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਚੰਡੀਗੜ੍ਹ 'ਚ ਸਾਰੇ ਵਰਗਾਂ ਦੇ ਹਿੱਤਾਂ ਨੂੰ ਧਿਆਨ 'ਚ ਰੱਖਕੇ ਵਿਕਾਸ ਯੋਜਨਾਵਾਂ ਨੂੰ ਲਾਗੂ ਕੀਤਾ ਗਿਆ ਹੇ। ਕਿਰਣ ਖੇਰ ਨੇ ਕਿਹਾ ਕਿ ਚੰਡੀਗੜ੍ਹ ਵਾਸੀਆਂ ਨੂੰ ਬੀਬੀਐਮਬੀ ਦੇ ਮਾਧਿਅਮ ਰਾਹੀਂ 24 ਘੰਟੇ ਪਾਣੀ ਦੀ ਸਪਲਾਈ ਦਿੱਤੀ ਜਾਵੇਗੀ। ਇਸ ਮੌਕੇ ਤੇ ਸੂਬਾ ਸਕੱਤਰ ਅਨੀਤਾ ਚੌਧਰੀ, ਅਕਾਲੀ ਦਲ ਪ੍ਰਧਾਨ ਹਰਦੀਪ ਸਿੰਘ, ਜਿਲਾ ਪ੍ਰਧਾਨ ਅਤੇ ਕੌਂਸਲਰ ਰਵੀ ਕਾਂਤ ਸ਼ਰਮਾ, ਭਾਜਪਾ ਮੀਡੀਆ ਮੁਖੀ ਰਵਿੰਦਰ ਪਠਾਨੀਆ, ਮੰਡਲ ਪ੍ਰਧਾਨ ਜੋਗਿੰਦਰ ਪਾਲ, ਮੰਡਲ ਜਨਰਲ ਸਕੱਤਰ ਗੁਰਪ੍ਰੀਤ ਸਿੰਘ , ਸਮੇਤ ਕਈ ਸੀਨੀਅਰ ਆਗੂ ਮੌਜੂਦ ਸਨ।ਖੇਰ ਨੇ  ਕਿਹਾ ਕਿ ਚੰਡੀਗੜ• 'ਚ ਉਨਾਂ ਤੋਂ ਪਹਿਲਾਂ ਕਿਸੇ ਵੀ ਸਾਂਸਦ ਨੇ ਉਦਯੋਗਿਕ ਨੀਤੀ ਵੱਲ ਧਿਆਨ ਨਹੀਂ ਦਿੱਤਾ ਹੈ। ਉਨਾਂ ਨੇ ਸਾਲ 2015 'ਚ ਪਹਿਲੀ ਵਾਰ ਇੱਥੇ ਉਦਯੋਗਿਕ ਨੀਤੀ ਨੂੰ ਲਾਗੂ ਕਰਵਾਇਆ। ਜਿਸਤੋਂ ਸ਼ਹਿਰ ਦਾ ਸਹੀ ਤਰੀਕੇ ਨਾਲ ਉਦਯੋਗਿਕ ਵਿਕਾਸ ਹੋ ਰਿਹਾ ਹੈ। ਇਸ ਮੌਕੇ ਬੋਲਦੇ ਹੋਏ  ਜਿਲਾ ਪ੍ਰਧਾਨ ਅਤੇ ਕੌਂਸਲਰ ਰਵੀ ਕਾਂਤ ਸ਼ਰਮਾ  ਨੇ ਕਿਹਾ ਕਿ ਅੱਜ ਵਿਰੋਧੀ ਰਾਜਨੀਤਿਕ ਪਾਰਟੀਆਂ ਦੇ ਕੋਲ ਕੋਈ ਵੀ ਮੁੱਦਾ ਨਹੀਂ ਹੈ। ਜਿਸਦੇ ਚੱਲਦੇ ਉਹ ਸ਼ਹਿਰ ਦੀ ਜਨਤਾ ਨੂੰ ਗੁੰਮਰਾਹ ਕਰ ਰਹੇ ਹਨ।