5 Dariya News

ਆੜਤੀਆਂ ਅਤੇ ਗਲਾ ਮਜਦੂਰ ਯੂਨੀਅਨ ਵਲੋਂ ਮਜੀਠੀਆ ਦੀ ਮੌਜੂਦਗੀ 'ਚ ਪੁਰੀ ਨੂੰ ਪੂਰਨ ਹਮਾਇਤ ਦਾ ਐਲਾਨ

ਤੁਸੀਂ ਮੈਨੂੰ ਕਾਮਯਾਬ ਕਰੋ ਬਾਕੀ ਦਾ ਕੰਮ ਮੇਰਾ : ਹਰਦੀਪ ਪੁਰੀ

5 Dariya News

AMRITSAR 29-Apr-2019

ਲੋਕ ਸਭਾ ਹਲਕਾ ਅਮ੍ਰਿਤਸਰ ਤੋਂ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਕੇਂਦਰੀ ਮੰਤਰੀ  ਹਰਦੀਪ ਸਿੰਘ ਪੁਰੀ ਨੂੰ ਮਜੀਠਾ ਆੜਤੀ ਐਸੋਸੀਏਸ਼ਨ ਅਤੇ ਗਲਾ ਮਜਦੂਰ ਯੂਨੀਅਨ ਨੇ  ਬਿਕਰਮ ਸਿੰਘ ਮਜੀਠੀਆ ਦੀ ਮੌਜੂਦਗੀ ਵਿਚ ਪੂਰਨ ਹਮਾਇਤ ਦੇਣ ਦਾ ਐਲਾਨ ਕੀਤਾ ਹੈ। ਮਜੀਠਾ ਵਿਖੇ ਹੋਈ ਚੋਣ ਮੀਟਿੰਗ ਦੌਰਾਨ ਆੜਤੀ ਐਸੋਸ਼ੀਸ਼ਨ ਦੇ ਸਾਬਕਾ ਪ੍ਰਧਾਨ ਸੰਤ ਪ੍ਰਕਾਸ਼ ਸਿੰਘ ਅਤੇ ਗਲਾ ਮਜਦੂਰ ਯੂਨੀਅਨ ਦੇ ਪ੍ਰਧਾਨ ਨਾਨਕ ਸਿੰਘ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵਲੋਂ ਲੋਕ ਹਿਤਾਂ ਲਈ ਕੀਤੇ ਗਏ ਕੰਮਾਂ ਨੂੰ ਦੇਖਦਿਆਂ ਇਹ ਹਮਾਇਤ ਦਿਤੀ ਗਈ ਹੈ। ਇਸ ਫੈਸਲੇ ਤੋਂ ਗਦ ਗਦ ਹੋਏ ਸ: ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਉਹਨਾਂ ਨੂੰ ਭਾਰੀ ਵੋਟਾਂ ਨਾਲ ਕਾਮਯਾਬ ਕੀਤਾ ਜਾਵੇ। ਉਹਨਾਂ ਕਿਹਾ ਕਿ ਜੋ ਵੀ ਹਲਕਾ ਵਾਸੀ ਕਹਿਣਗੇ ਉਹ ਪੂਰਾ ਕਰ ਕੇ ਦਿਖਾਉਣਗੇ। ਉਹਨਾਂ ਕਿਹਾ ਕਿ ਕਾਂਗਰਸ ਦਾ ਨਾ ਕੇਵਲ ਗਰਾਫ ਸਾਫ ਹੋ ਰਿਹਾ ਹੈ ਸਗੋਂ ਇਸਵਾਰ ਉਹਨਾਂ ਦੀ ਦੁਕਾਨ ਵੀ ਪੂਰੀ ਤਰਾਂ ਬੰਦ ਹੋਣ ਜਾ ਰਹੀ ਹੈ। ਉਹਨਾਂ ਮਜੀਠੀਆ ਵਲ ਇਸ਼ਾਰਾ ਕਰਦਿਆਂ ਕਿਹਾ ਕਿ ਇਥੇ ਨਾ ਕੇਵਲ ਜਰਨੈਲ ਤਕੜਾ ਹੈ ਸਗੋਂ ਫੋਜ ਵੀ ਤਕੜੀ ਵੇਖੀ ਜਾ ਰਹੀ ਹੈ। ਉਹਨਾਂ ਵਿਰੋਧੀ ਕਾਂਗਰਸੀ ਉਮੀਦਵਾਰ ਦੀ ਲਿਆਕਤ 'ਤੇ ਚੋਟ ਕਰਦਿਆਂ ਕਿਹਾ ਕਿ ਉਹ ਇਕ ਐਲ ਐਲ ਪੀ (ਇਹਾਜ਼ੀ ਮਿਡਲ ਪਾਸ) ਹੈ ਜਿਸ ਨੇ ਲੋਕ ਸਭਾ 'ਚ ਜਾ ਕੇ ਵੀ ਫਜੂਲ ਦੀ ਕਰਤਬ ਦਿਖਾਉਣ ਤੋਂ ਸਿਵਾ ਹਲਕੇ ਦੇ ਲੋਕਾਂ ਅਤੇ ਪੰਜਾਬ ਲਈ ਕੁਝ ਨਹੀਂ ਕੀਤਾ। ਸ: ਪੁਰੀ ਨੇ ਕੇਦਰ ਸਰਕਾਰ ਵਲੋਂ ਪੰਜਾਬ ਅਤੇ ਸਿੱਖ ਭਾਈਚਾਰੇ ਲਈ ਕੀਤੇ ਕੰਮਾਂ ਨੂੰ ਗਿਣਾਇਆ ਅਤੇ ਕਿਹਾ ਕਿ ਕਾਂਗਰਸੀ ਆਗੂਆਂ ਦੀ ਬੇਵਕੂਫੀ ਕਾਰਨ ਸਾਡੇ ਗੁਰਧਾਮ ਸਰਹਦੀ ਲਾਈਨ ਤੋਂ ਪਾਕਿਸਤਾਨ ਵਿਚ ਰਹਿ ਗਏ ਹਨ। 

ਇਸ ਮੌਕੇ ਬੋਲਦਿਆਂ ਸ: ਬਿਕਰਮ ਸਿੰਘ ਮਜੀਠੀਆ ਨੇ ਅਪੀਲ ਕੀਤੀ ਕਿ ਉਹ ਉਮੀਦਵਾਰ ਜਿਤਾ ਕੇ ਭੇਜਿਆ ਜਾਵੇ ਜੋ ਸਾਡੇ ਕੰਮ ਆ ਸਕਣ। ਉਹਨਾਂ ਕਿਹਾ ਕਿ ਸ: ਹਰਦੀਪ ਸਿੰਘ ਪੁਰਾ ਇਕ ਪੜਿਆ ਲਿਖਿਆ ਸੂਝਵਾਨ ਸਿਆਸਤਦਾਨ ਹੈ। ਜੋ ਕਿ ਜੇਤੂ ਹੋਣ ਦੀ ਸਥਿਤੀ 'ਚ ਹਲਕੇ ਦਾ ਕਾਇਆ ਕਲਪ ਕਰਨ 'ਚ ਮਦਦਗਾਰ ਸਾਬਿਤ ਹੋਵੇਗਾ। ਇਸ ਦੌਰਾਨ ਸ: ਪੁਰੀ ਅਤੇ ਮਜੀਠੀਆ ਨੇ ਮੰਡੀ ਦਾ ਦੌਰਾ ਕਰਦਿਆਂ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ । ਇਸ ਮੌਕੇ ਸ: ਪੁਰੀ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਦੁਰਗਾਦਾਸ, ਸੰਤ ਪ੍ਰਕਾਸ਼ ਸਿੰਘ, ਨਾਨਕ ਸਿੰਘ, ਜਗਰੂਪ ਸਿੰਘ ਚੰਦੀ, ਸਲਵੰਤ ਸਿੰਘ ਸੇਠ, ਭਿਪੰਦਰ ਸਿੰਘ ਭਿੰਦੂ, ਦਿਲਬਾਗ ਸਿੰਘ ਗਿਲ, ਐਡਵੋਕੇਟ ਸੁਲਤਾਨ ਸਿੰਘ ਗਿਲ, ਅਵਤਾਰ ਸਿੰਘ ਜਲਾਲਪੁਰਾ, ਬਚਿਤਰ ਸਿੰਘ ਮਜੀਠਾ, ਹਰਬੰਸ ਸਿੰਘ ਮਲੀ, ਬਿਲਾ ਸ਼ਾਹ , ਬਲਵਿੰਦਰ ਸਿੰਘ ਨਾਗ ਖੁਰਦ, ਮਨਪ੍ਰੀਤ ਸਿੰਘ ਉਪਲ, ਦੀਪਕ ਕੁਮਾਰ, ਮਨੋਜ ਕੁਮਾਰ, ਪ੍ਰਭਦਿਆਲ ਸਿੰਘ ਨੰਗਲ ਪੰਨੂਆ, ਸਰਬਜੀਤ ਸਿੰਘ ਸਪਾਰੀਵਿੰਡ, ਬਬੀ ਭੰਗਵਾਂ, ਕੁਲਜੀਤ ਸਿੰਘ ਬੁਰਜ, ਬਲਰਾਜ ਸਿੰਘ ਔਲਖ, ਰਾਕੇਸ਼ ਪ੍ਰਾਸ਼ਰ, ਗਗਨਦੀਪ ਸਿੰਘ ਭਕਨਾ, ਬਿਸ਼ਨ ਸਿੰਘ ਪ੍ਰਧਾਨ ਗੁਰਦਵਾਰਾ ਕਮੇਟੀ, ਧਰਮ ਸਿੰਘ ਰੁਮਾਣਾਚਕ, ਜਸਪਾਲ ਸਿੰਘ ਗੋਸਲ ਜਿਮੀਦਾਰਾ, ਸਰਬਜੀਤ ਸਾਭੀ, ਸੁਖਵਿੰਦਰ ਸਿੰਘ ਭੰਗਾਲੀ ਆਦਿ ਮੌਜੂਦ ਸਨ।