ਪਵਨ ਕੁਮਾਰ ਸ਼ਾਸ਼ਤਰੀ ਸਰਬਸੰਤੀ ਨਾਲ ਪ੍ਰੈਸ ਕਲੱਬ ਸਮਾਣਾ ਦੇ ਪ੍ਰਧਾਨ ਬਣੇ
5 Dariya News
ਸਮਾਣਾ 23-Apr-2019
ਫੀਲਡ ਵਿਚ ਕੰਮ ਕਰਦੇ ਪੱਤਰਕਾਰਾਂ ਨੂੰ ਆ ਰਹੀਆਂ ਦਰਪੇਸ ਮੁਸ਼ਕਲਾਂ ਨੂੰ ਮੁੱਖ ਰੱਖਦਿਆਂ ਸਮੂਹ ਪੱਤਰਕਾਰ ਭਾਈਚਾਰੇ ਦੀ ਇੱਕ ਵਿਸ਼ੇਸ਼ ਮੀਟਿੰਗ ਸਥਾਨਕ ਅਗਰਵਾਲ ਧਰਮਸ਼ਾਲਾ ਵਿਖੇ ਹੋਈ।ਜਿਸ ਵਿਚ ਸਰਬਸੰਤੀ ਨਾਲ ਪਵਨ ਕੁਮਾਰ ਸ਼ਾਸ਼ਤਰੀ ਨੂੰ ਪ੍ਰੈਸ ਕਲੱਬ ਸਮਾਣਾ ਦਾ ਪ੍ਰਧਾਨ ਚੁਣ ਲਿਆ ਗਿਆ। ਇਸ ਮੌਕੇ ਸਮੂਹ ਪੱਤਰਕਾਰਾਂ ਨੇ ਬਿਨਾਂ ਕਿਸੇ ਵਿਰੋਧ ਦੇ ਤਾੜੀਆਂ ਨਾਲ ਨਵੇਂ ਪ੍ਰਧਾਨ ਪਵਨ ਕੁਮਾਰ ਸਾਸ਼ਤਰੀ ਦਾ ਸਵਾਗਤ ਕੀਤਾ ਅਤੇ ਉਨਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਵਧਾਈ ਦਿੱਤੀ।ਇਸ ਮੌਕੇ ਪਵਨ ਸਾਸ਼ਤਰੀ ਨੇ ਸਮੂਹ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਉਨ੍ਹਾਂ ਨੂੰ ਜਿੰਮੇਵਾਰੀ ਦਿੱਤੀ ਗਈ ਹੈ ਉਸ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਪੱਤਰਕਾਰ ਭਾਈਚਾਰੇ ਦੇ ਦੁੱਖ-ਸੁੱਖ ਵੇਲੇ ਹਰ ਸਮੇਂ ਨਾਲ ਸਾਥ ਦੇਣਗੇ।ਇਸ ਦੌਰਾਨ ਪੱਤਰਕਾਰ ਕੈਲਾਸ਼ ਸ਼ਰਮਾ, ਸਾਹਿਬ ਸਿੰਘ ਅਤੇ ਗੁਰਦੀਪ ਸ਼ਰਮਾ ਨੇ ਸਾਂਝੇ ਤੌਰ ਤੇ ਗੱਲਬਾਤ ਕਰਦਿਆਂ ਕਿਹਾ ਕਿ ਫੀਲਡ ਵਿੱਚ ਕੰਮ ਕਰਨ ਵਾਲਿਆਂ ਪੱਤਰਕਾਰਾਂ ਨੂੰ ਮੁਸ਼ਕਲਾਂ ਤੋਂ ਨਿਜਾਤ ਪਾਉਣ ਲਈ ਸਾਡੇ ਪੱਤਰਕਾਰ ਭਾਈਚਾਰੇ ਨੂੰ ਇੱਕ ਮੰਚ 'ਤੇ ਇਕੱਠਾ ਹੋਣਾ ਬਹੁਤ ਹੀ ਜਰੂਰੀ ਹੈ। ਇਸ ਮੌਕੇ ਮੀਟਿੰਗ ਦੌਰਾਨ ਕੈਲਾਸ਼ ਸ਼ਰਮਾ, ਵਿਜੇ ਵਰਮਾ, ਪ੍ਰੀਤਮ ਸਿੰਘ ਨਾਗੀ, ਗੁਰਦੀਪ ਸ਼ਰਮਾ, ਸ਼ਸ਼ੀਪਾਲ ਜੈਨ,ਸਾਹਿਬ ਸਿੰਘ, ਜਸਵਿੰਦਰ ਸਿੰਘ ਦਰਦ, ਸੁਭਾਸ਼ ਚੰਦਰ, ਵਿਬੂ ਬਾਸ਼ਲ, ਰਮਨ ਗੁਪਤਾ, ਅਸ਼ੋਕ ਕੁਮਾਰ, ਰਮੇਸ਼ ਅਨੇਜਾ, ਅਸ਼ਵਨੀ ਗਰਗ, ਹਰਵਿੰਦਰ ਟੋਨੀ, ਦਲਜਿੰਦਰ ਸਿੰਘ ਪੱਪੀ, ਹਰਜਿੰਦਰ ਸਿੰਘ ਜਵੰਦਾ, ਜਤਿੰਦਰ ਗੋਇਲ, ਕਰਮਜੀਤ ਰਾਜਲਾ, ਸੁਖਜਿੰਦਰ ਕੁਲਾਰਾਂ, ਜੌਹਰੀ ਮਿੱਤਲ, ਪ੍ਰੇਮ ਵਧਵਾ, ਰਿਸ਼ਵ ਮਿੱਤਲ, ਸੰਜੇ ਬਾਂਸਲ ਅਤੇ ਮਨੋਜ ਛਾਬੜਾ ਆਦਿ ਹਾਜ਼ਰ ਸਨ।