1984 ਚ ਸਿੱਖਾ ਦੇ ਖੂਨ ਨਾਲ ਹੱਥ ਰੰਗਣ ਵਾਲੀ ਕਾਂਗਰਸ ਧਰਮਨਿਰਪੱਖਤਾਂ ਦੇ ਨਾਂ ਤੇ ਸਿਰਫ ਵੋਟ ਰਾਜਨੀਤੀ ਹੀ ਕਰ ਰਹੀ ਹੈ- ਹਰਸਿਮਰਤ ਕੌਰ ਬਾਦਲ
ਰਾਹੁਲ ਗਾਂਧੀ ਵੱਲੋਂ ਭਾਵਕ ਹੋ ਕੇ ਕੀਤਾ ਜਾ ਰਿਹਾ ਪ੍ਰਚਾਰ ਸਿਰਫ ਚੋਣ ਸਟੰਟ
5 ਦਰਿਆ ਨਿਊਜ਼
ਬਠਿੰਡਾ 01-Nov-2013
ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੇਂਦਰ 'ਚ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ ਸਰਕਾਰ ਕੋਲ ਮੁਲਕ ਦੀ ਜਨਤਾ ਦੇ ਭਲੇ ਤੇ ਦੇਸ਼ ਦੇ ਵਿਕਾਸ ਲਈ ਕੋਈ ਏਜੰਡਾ ਤੇ ਮੁੱਦਾ ਨਹੀਂ ਹੈ ਅਤੇ ਇਹ ਇਕ ਪਾਸੇ ਭਾਵੇਂ ਦੇਸ਼ ਦੀ ਅੰਦਰੂਨੀ ਤੇ ਬਾਹਰੀ ਸੁਰੱਖਿਆਂ ਨੂੰ ਕਾਇਮ ਰੱਖਣ 'ਚ ਬੁਰੀ ਤਰਾਂ ਨਾਕਾਮ ਸਿੱਧ ਹੋ ਰਹੀ ਹੈ ਪਰ ਦੂਜੇ ਪਾਸੇ ਮੁਲਕ ਅੰਦਰ ਮਹਿਗਾਈ ਨੂੰ ਵਧਾਉਣ, ਭ੍ਰਿਸ਼ਟਾਚਾਰ ਤੇ ਘਪਲਿਆਂ ਰਾਹੀਂ ਦੇਸ਼ ਦੇ ਖਜਾਨੇ ਨੂੰ ਲੁੱਟਣ 'ਚ 100 ਫੀਸਦੀ ਕਾਮਯਾਬ ਹੋਈ ਹੈ । ਉਪਰੋਕਤ ਸ਼ਬਦ ਬੀਬੀ ਬਾਦਲ ਨੇ ਸੰਗਤ ਮੰਡੀ ਵਿਖੇ ਮੀਡੀਆ ਨਾਲ ਗਲਬਾਤ ਕਰਦਿਆਂ ਆਖੇ । ਉਨਾਂ ਕਿਹਾ ਕਿ ਕੇਂਦਰ 'ਚ ਕਾਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਨੇ ਦੇਸ਼ ਦੇ ਵਿਨਾਸ ਲਈ ਸਾਰੀਆਂ ਹੱਦਾ ਪਾਰ ਕਰ ਦਿੱਤੀਆ ਹਨ, ਇਸ ਕਰਕੇ ਮੁਲਕ ਦੇ ਲੋਕ ਇਸ ਨੂੰ ਸਬਕ ਸਿਖਾਉਣ ਲਈ ਆਉਣ ਵਾਲੀਆਂ ਚੋਣਾਂ ਵਿੱਚ ਇਸ ਦਾ ਸਫਾਇਆ ਕਰ ਦੇਣਗੇ । ਉਨਾਂ ਲੋਕਾਂ ਨੂੰ ਭਾਵੁਕ ਅਪੀਲ ਕੀਤੀ ਕਿ Îਭ੍ਰਿਸ਼ਟਾਚਾਰ, ਮਹਿਗਾਈ ਤੇ ਘਪਲਿਆ, ਦੀ ਜ਼ਿਮੇਵਾਰ ਯੂਪੀਏ ਸਰਕਾਰ ਨੂੰ ਚਲਦਾ ਕਰਕੇ ਕੇਂਦਰ 'ਚ ਐਨ ਡੀ ਏ ਦੀ ਸਰਕਾਰ ਬਣਾਈ ਜਾਵੇ ਤਾਂ ਜੋ ਪੰਜਾਬ ਦਾ ਸਰਵਪੱਖੀ ਵਿਕਾਸ ਹੋ ਸਕੇ । ਬੀਬੀ ਬਾਦਲ ਨੇ ਪੱਤਰਕਾਰਾਂ ਵੱਲੋ ਕੀਤੇ ਗਏ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਹਮੇਸ਼ਾ ਧਰਮਨਿਰਪੱਖਤਾਂ ਦਾ ਰਾਗ ਐਲਾਪਣ ਵਾਲੀ ਕਾਂਗਰਸ ਪਾਰਟੀ ਮੁਲਕ ਦੇ ਲੋਕਾਂ ਦੇ ਦਿਲਾ 'ਤੇ ਇੱਕ ਵੱਡਾ ਅਜਿਹਾ ਖੂਨੀ ਧੱਬਾ ਬਣ ਚੁੱਕੀ ਹੈ ਜਿਸ ਨੂੰ ਕਦੇ ਗੱਦੀ ਤੋਂ ਹੇਠਾ ਲਾਹ ਕੇ ਵੀ ਧੋਇਆ ਨਹੀਂ ਜਾ ਸਕਦਾ । ਉਨਾਂ ਕਿਹਾ ਕਿ 1984 'ਚ ਸਿੱਖਾ ਦੇ ਖੂਨ ਨਾਲ ਆਪਣੇ ਹੱਥ ਰੰਗਣ ਵਾਲੀ ਕਾਂਗਰਸ ਧਰਮਨਿਰਪੱਖਤਾਂ ਦੇ ਨਾਂ ਤੇ ਸਿਰਫ ਵੋਟ ਰਾਜਨੀਤੀ ਹੀ ਕਰ ਰਹੀ ਹੈ । ਉਨਾਂ ਕਿਹਾ ਕਿ ਹੁਣ ਕਾਂਗਰਸ ਅਤੇ ਇਸ ਦੇ ਉੱਪ -ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਕੋਲ ਕੋਈ ਮੁੱਦਾ ਨਹੀਂ ਹੈ ,ਇਸ ਕਰਕੇ ਰਾਹੁਲ ਗਾਂਧੀ ਭਾਵਕ ਹੋ ਕੇ ਜੋ ਪ੍ਰਚਾਰ ਕਰ ਰਹੇ ਹਨ ਉਹ ਸ਼ਿਰਫ ਇੱਕ ਚੋਣ ਸਟੰਟ ਹੈ ।
ਇਸ ਦੌਰਾਨ ਬੀਬੀ ਬਾਦਲ ਵੱਲੋਂ ਸੰਗਤ ਮੰਡੀ ਦੀ ਦਾਣਾ ਮੰਡੀ ਦਾ ਦੌਰਾ ਕਰਕੇ ਇਥੇ ਝੋਨੇ ਦੀ ਹੋ ਰਹੀ ਖ੍ਰੀਦ ਦੇ ਪ੍ਰਬੰਧਾਂ ਦਾ ਜਾਇਜਾ ਵੀ ਲਿਆ । ਇਸ ਮੌਕੇ ਉਨਾਂ ਵੱਲੋਂ ਕਿਸਾਨਾਂ ਦੀਆਂ ਸਮੱਸਿਆਵਾ ਵੀ ਸੁਣੀਆਂ ਗਈਆ । ਇਸ ਦੌਰਾਨ ਬੀਬੀ ਬਾਦਲ ਨੇ ਨਰ ਸਿੰਘ ਕਲੌਨੀ ਵਿਖੇ 3.75 ਕ੍ਰੋੜ ਦੀ ਕੀਮਤ ਨਾਲ ਬਣੇ ਸੀਵਰੇਜ਼ ਟਰੀਟਮੈਂਟ ਪਲਾਂਟ ਦਾ ਉਦਘਾਟਨ , 14.44 ਲੱਖ ਦੀ ਕੀਮਤ ਨਾਲ ਨਰ ਸਿੰਘ ਕਲੋਨੀ ਵਿਖੇ ਪ੍ਰਾਇਮਰੀ ਸਕੂਲ ਦੀ ਬਣਨ ਵਾਲੀ ਇਮਾਰਤ ਅਤੇ ਪਿੰਡ ਗਹਿਰੀ ਬੁੱਟਰ ਵਿਖੇ 16.5 ਲੱਖ ਦੀ ਕੀਮਤ ਨਾਲ ਬਣਨ ਵਾਲੇ ਪ੍ਰਾਇਮਰੀ ਸਕੂਲ ਦੀ ਇਮਾਰਤ ਦੇ ਨੀਂਹ ਪੱਥਰ ਰੱਖੇ । ਇਸ ਤੋਂ ਇਲਾਵਾ ਬੀਬੀ ਬਾਦਲ ਵੱਲੋਂ ਪਿੰਡ ਗਹਿਰੀ ਬੁੱਟਰ ਵਿਖੇ ਮਾਈ ਭਾਗੋ ਸਕੀਮ ਅਧੀਨ 37 ਲੜਕੀਆਂ ਨੂੰ ਸਾਇਕਲਾਂ ਦੀ ਵੰਡ ਵੀ ਕੀਤੀ ਗਈ । ਬੀਬੀ ਬਾਦਲ ਨੇ ਬਠਿੰਡਾ ਦਿਹਾਤੀ ਹਲਕੇ ਦੇ ਨਰ ਸਿੰਘ ਕਲੌਨੀ ,ਜੱਸੀ ਬਾਗ ਵਾਲੀ , ਸੰਗਤ ਕਲਾਂ, ਚੱਕ ਰੁਲਦੂ ਸਿੰਘ ਵਾਲਾ ,ਮਛਾਣਾ , ਗਹਿਰੀ ਬੁੱਟਰ , ਮਹਿਤਾ ਅਤੇ ਗੁਰੂ ਸਰ ਸੈਣੇ ਵਾਲਾ ਪਿੰਡਾਂ ਵਿੱਚ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਕੇਂਦਰ ਸਰਕਾਰ ਨੂੰ ਕਿਸਾਨ ਵਿਰੋਧੀ ਗਰਦਾਨਦਿਆਂ ਕਿਹਾ ਕਿ ਇਸ ਵੱਲੋਂ ਕਿਸਾਨਾਂ ਦੇ ਵਰਤੋਂ ਲਈ ਰੇਅ, ਸੁਪਰੇਅ, ਖਾਦਾਂ ਅਤੇ ਡੀਜ਼ਲ ਆਦਿ ਦੇ ਰੇਟਾਂ ਵਿੱਚ ਤਾਂ 100 ਫੀਸਦੀ ਵਾਧਾ ਕੀਤਾਂ ਜਾਂਦਾ ਹੈ ਪਰ ਕਿਸਾਨਾਂ ਦੀਆਂ ਫਸਲਾਂ ਦੇ ਭਾਅ ਨਾਮਾਤਰ ਹੀ ਵਧਾਏ ਜਾਂਦੇ ਹਨ, ਜਿਸ ਕਰਕੇ ਕਿਸਾਨੀ ਦਿਨ -ਬ-ਦਿਨ ਤਬਾਅ ਹੋ ਰਹੇ ਹਨ ਅਤੇ ਖੇਤੀ ਬਾੜੀ ਘਾਟੇ ਦਾ ਧੰਦਾ ਸਾਬਤ ਹੋ ਸਿੱਧ ਹੋ ਰਿਹਾ ਹੈ ।ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਜਿੱਥੇ ਬੀਬੀ ਬਾਦਲ ਵੱਲੋਂ ਇਨਾਂ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾ ਸੁਣ ਕੇ ਉਨਾਂ ਦੇ ਹੱਲ ਕੀਤੇ ਗਏ ਉੱਥੇ ਉਨਾਂ ਇਨਾਂ ਪਿੰਡਾਂ ਦੇ ਵਿਕਾਸ ਲਈ ਲੱਖਾ ਰੁਪਏ ਦੇ ਚੈੱਕ ਵੀ ਪੰਚਾਇਤਾਂ ਨੂੰ ਦਿੱਤੇ ਗਏ ਅਤੇ ਪਹਿਲਾਂ ਹੋਏ ਵਿਕਾਸ ਕੰਮਾਂ ਦਾ ਜਾਇਜਾ ਵੀ ਲਿਆ । ਇਸ ਮੌਕੇ ਉਨਾਂ ਪੰਚਾਇਤਾਂ ਨੂੰ ਪਿੰਡਾਂ ਦੇ ਸਰਵਪੱਖੀ ਤੇ ਸਾਂਝੇ ਵਿਕਾਸ ਕੰਮਾਂ ਲਈ ਆਪਣਾ ਅਣਮੁੱਲਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਬੀਬੀ ਬਾਦਲ ਦੇ ਨਾਲ ਬਠਿੰਡਾ ਦਿਹਾਤੀ ਦੇ ਵਿਧਾਇਕ ਦਰਸ਼ਨ ਸਿੰਘ ਕੋਟ ਫੱਤਾ, ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਕੇ.ਕੇ.ਯਾਦਵ, ਏ.ਡੀ.ਸੀ.(ਵਿਕਾਸ) ਬਠਿੰਡਾ ਮੈਡਮ ਸੋਨਾਲੀ ਗਿਰੀ, ਐਸ.ਡੀ.ਐਮ. ਬਠਿੰਡਾ ਸ਼੍ਰੀ ਦਮਨਜੀਤ ਸਿੰਘ ਮਾਨ , ਤੋਂ ਇਲਾਵਾ ਵੱਖ- ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸ਼ਨ।