5 Dariya News

ਸੁਸ਼ਮਾ ਗਰੁੱਪ ਨੇ ਦਿੱਤਾ ਆਪਣੇ 9ਵੇਂ ਪ੍ਰੋਜੈਕਟ, ਸੁਸ਼ਮਾ ਗ੍ਰਾਂਡੇ ਦਾ ਪਜੇਸ਼ਨ

5 Dariya News

ਚੰਡੀਗੜ੍ਹ 18-Apr-2019

ਟ੍ਰਾਈਸਿਟੀ ਦੀ ਮਸ਼ਹੂਰ ਰੀਅਲ ਇਸਟੇਟ ਕੰਪਨੀ ਸੁਸ਼ਮਾ ਗਰੁੱਪ ਨੇ ਆਪਣੇ 9ਵੇਂ ਪ੍ਰੋਜੈਕਟ, ਸੁਸ਼ਮਾ ਗ੍ਰਾਂਡੇ ਦੇ ਪਜੇਸ਼ਨ ਦੀ ਘੋਸ਼ਣਾ ਕੀਤੀ। ਇਹ ਪ੍ਰੋਜੈਕਟ ਚੰਡੀਗੜ੍ਹ-ਦਿੱਲੀ ਹਾਈਵੇ 'ਤੇ ਬਣਿਆ ਹੋਇਆ ਹੈ ਅਤੇ ਇਸਦੀ ਦਿੱਲੀ, ਪੰਜਾਬ, ਹਰਿਆਣਾ ਅਤੇ ਹਿਮਾਚਲ ਨਾਲ ਸਿੱਧੀ ਕਨੈਕਟੀਵਿਟੀ ਹੈ।12 ਏਕੜ 'ਚ ਨਿਰਮਿਤ ਇਸ ਰੈਜੀਡੈਂਸ਼ੀਅਲ ਪ੍ਰੋਜੈਕਟ 'ਚ 9 ਟਾਵਰ ਹਨ, ਜਿਸ 'ਚ 552 ਵਿਸ਼ਵ ਪੱਧਰੀ ਲਗਜ਼ਰੀ ਫਲੈਟ ਬਣੇ ਹਨ। ਇਸ ਪ੍ਰੀਮੀਅਮ ਪ੍ਰੋਜੈਕਟ ਦੇ ਅੰਦਰ 1,3 ਅਤੇ 4 ਬੀਐਚਕੇ ਲਗਜ਼ਰੀ ਅਪਾਰਟਮੈਂਟ ਬਣੇ ਹੋਏ ਹਨ। ਘੱਟ ਡੈਂਸਿਟੀ ਵਾਲੇ ਇਸ ਹਾਈ ਰਾਈਜ ਪ੍ਰੋਜੈਕਟ 'ਚ ਹਰ ਏਕੜ 'ਚ 45 ਘਰਾਂ ਦਾ ਨਿਰਮਾਣ ਕੀਤਾ ਗਿਆ ਹੈ।ਸੁਸ਼ਮਾ ਗ੍ਰਾਂਡੇ ਨੂੰ ਅਮਰੀਕਾ ਦੀ ਮਸ਼ਹੂਰ ਆਰਕੀਟੈਕਚਰ ਫਰਮ R204 ਨੇ ਡਿਜਾਇਨ ਕੀਤਾ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਪ੍ਰੋਜੈਕਟ ਦੀ ਡਿਜਾਈਨਿੰਗ 'ਚ ਵਿੰਡ ਗਸ਼ ਟੈਕਨੋਲਾਜੀ ਦੀ ਵਰਤੋਂ ਕੀਤੀ ਗਈ ਹੈ ਜਿਸ ਨਾਲ ਹਰ ਘਰ 'ਚ ਹਵਾ ਦਾ ਬਿਹਤਰ ਕ੍ਰਾਸ ਵੈਂਟੀਲੇਸ਼ਨ ਹੋਵੇਗਾ। ਹਰ ਟਾਵਰ ਨੂੰ ਇਸ ਤਰ੍ਹਾਂ ਨਾਲ ਬਣਾਇਆ ਗਿਆ ਹੈ ਕਿ ਹਵਾ ਬਿਨਾਂ ਰੁਕੇ ਵਗ ਸਕੇਗੀ ਅਤੇ ਹਰ ਅਪਾਰਟਮੈਂਟ ਦੇ ਅੰਦਰ ਹਵਾ ਦਾ 360 ਡਿਗਰੀ ਵਹਾਅ ਰਹੇਗਾ।ਸੁਸ਼ਮਾ ਗ੍ਰਾਂਡੇ ਦੇ ਅੰਦਰ ਸੇਫਟੀ ਅਤੇ ਸਿਕਯੋਰਿਟੀ 'ਤੇ ਖਾਸ ਧਿਆਨ ਰੱਖਿਆ ਗਿਆ ਹੈ। ਇਹ ਇਸ ਖੇਤਰ ਦਾ ਪਹਿਲਾ ਰੈਜੀਡੈਂਸ਼ੀਅਲ ਪ੍ਰੋਜੈਕਟ ਹੈ ਜਿਸਦੇ ਅੰਦਰ ਫਾਇਰ ਫਾਈਟਿੰਗ ਸਪ੍ਰਿੰਕਲਸ ਲੱਗੇ ਹੋਏ ਹਨ। ਇੱਥੇ ਹਰ ਘਰ ਨੂੰ ਖਾਸ ਰੂਪ ਨਾਲ ਡਿਜਾਇਨ ਕੀਤਾ ਗਿਆ ਹੈ ਅਤੇ ਨਾਲ ਹੀ ਇਹ ਵਿਸ਼ਵ ਪੱਧਰੀ ਸੁਵਿਧਾਵਾਂ ਨਾਲ ਲੈਸ ਹੈ।
ਘਰਾਂ ਦੇ ਅੰਦਰ ਅਧੁਨਿਕ ਫਰੈਂਚ ਖਿੜਕੀਆਂ ਅਤੇ ਸਲਾਈਡਿੰਗ ਦਰਵਾਜੇ ਦਿੱਤੇ ਗਏ ਹਨ।ਲਗਜ਼ਰੀ ਅਤੇ ਸੇਫਟੀ ਦੇ ਨਾਲ ਨਾਲ ਇਸ ਪ੍ਰੋਜੈਕਟ 'ਚ ਵਿਸ਼ਵ ਪੱਧਰੀ ਖੇਡ ਅਤੇ ਅਰਾਮ ਦੀਆਂ ਸੁਵਿਧਾਵਾਂ ਪ੍ਰਦਾਨ ਕਰਦੇ ਹੋਏ ਕਲੱਬ 365 ਦਾ ਨਿਰਮਾਣ ਵੀ ਕੀਤਾ ਗਿਆ ਹੈ, ਜਿਸਦੀ ਵਰਤੋਂ ਹਰ ਖਰੀਦਦਾਰ ਕਰ ਸਕੇਗਾ। ਸਰਫੇਸ ਪਾਰਕਿੰਗ ਦੇ ਨਾਲ ਹੀ ਬੇਸਮੈਂਟ ਪਾਰਕਿੰਗ ਦਾ ਵੀ ਵਿਕਲਪ ਉਪਲਬਧ ਹੈ ਤਾਂ ਕਿ ਪ੍ਰੋਜੈਕਟ ਦੇ ਅੰਦਰ ਜ਼ਿਆਦਾ ਤੋਂ ਜ਼ਿਆਦਾ ਗ੍ਰੀਨ ਅਤੇ ਸੁਰੱਖਿਅਤ ਏਰੀਆ ਰਹਿ ਸਕੇ।ਸੁਸ਼ਮਾ ਗ੍ਰਾਂਡੇ ਦੇ ਪਜੇਸ਼ਨ ਬਾਰੇ ਸੁਸ਼ਮਾ ਗਰੁੱਪ ਦੇ ਐਗਜੀਕਿਊਟਿਵ ਡਾਇਰੈਕਟਰ ਪ੍ਰਤੀਕ ਮਿੱਤਲ ਨੇ ਕਿਹਾ, 'ਅਸੀਂ ਆਪਣੇ ਹਰ ਪ੍ਰੋਜੈਕਟ ਦੇ ਖਰੀਦਦਾਰਾਂ ਨੂੰ ਹਮੇਸ਼ਾ ਵਧੀਆ ਸੇਵਾਵਾਂ ਅਤੇ ਇਨਫ੍ਰਾਸਟ੍ਰਕਚਰ ਪ੍ਰਦਾਨ ਕਰਨ ਦੀ ਗਾਰੰਟੀ ਦਿੰਦੇ ਹਾਂ। ਵਿਸ਼ਵ ਪੱਧਰੀ ਸੁਵਿਧਾਵਾਂ ਦੇ ਨਾਲ ਇਹ ਪ੍ਰੀਮੀਅਮ ਪ੍ਰੋਜੈਕਟ ਸਭ ਨਾਲੋਂ ਵਧੀਆ ਲੋਕੇਸ਼ਨ 'ਤੇ ਸਥਿੱਤ ਹੈ, ਜਿਹੜਾ ਇਸਨੂੰ ਉੱਤਰ ਭਾਰਤ ਦੇ ਮੁੱਖ ਰਾਜਾਂ ਨਾਲ ਸਿੱਧੇ ਤੌਰ 'ਤੇ ਜੋੜਦਾ ਹੈ।''ਸੁਸ਼ਮਾ ਗਰੁੱਪ 'ਚ ਅਸੀਂ ਹਰ ਚੀਜ ਦਾ ਬਰੀਕੀ ਨਾਲ ਧਿਆਨ ਰੱਖਦੇ ਹਾਂ। ਸੇਫਟੀ ਅਤੇ ਸਿਕਯੋਰਿਟੀ ਦੇ ਨਾਲ ਹੀ ਖਰੀਦਦਾਰਾਂ ਦੀਆਂ ਵਧਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਅਸੀਂ ਇਸ ਪ੍ਰੋਜੈਕਟ 'ਚ ਹਰ ਅਧੁਨਿਕ ਸੁਵਿਧਾਵਾਂ ਪ੍ਰਦਾਨ ਕੀਤੀਆਂ ਹਨ। ਸੁਸ਼ਮਾ ਗ੍ਰਾਂਡੇ ਦੇ ਪਜੇਸ਼ਨ ਤੋਂ ਬਾਅਦ ਹੁਣ ਟ੍ਰਾਈਸਿਟੀ ਦੇ ਲੋਕ ਵੀ ਮੈਟਰੋ ਸਿਟੀ 'ਚ ਮਿਲਣ ਵਾਲੀਆਂ ਸੁਵਿਧਾਵਾਂ ਦਾ ਲਾਭ ਲੈ ਸਕਣਗੇ।'