5 Dariya News

ਆਲੀਯਾ ਭੱਟ ਅਤੇ ਵਰੁਣ ਧਵਨ ਨੇ ਐਲਪੀਯੂ ਕੈਂਪਸ 'ਚ ਮਚਾਇਆ ਧਮਾਲ

ਯੂਥ ਆਈਕੱਨ-ਬਾੱਲੀਵੁਡ ਸਟਾਰਾਂ ਨੇ ਹਜਾਰਾਂ ਵਿਦਿਆਰਥੀਆਂ ਵਿੱਚਕਾਰ ਪਹੁੰਚ ਕੇ ਐਲਪੀਯੂ ਕੈਂਪਸ 'ਚ ਹੋਏ ਇੱਕ ਵਧੀਆ ਅਨੁਭਵ ਨੂੰ ਖੁੱਲੇ ਰੂਪ ਨਾਲ ਸਵੀਕਾਰ ਕੀਤਾ

5 Dariya News

ਜਲੰਧਰ 15-Apr-2019

ਬਾੱਲੀਵੁਡ ਦੇ ਯੁਵਾ ਆਈਕੱਨ ਸਟਾਰ ਆਲੀਯਾ ਭੱਟ ਅਤੇ ਵਰੁਣ ਧਵਨ ਨੇ ਅੱਜ ਲਵਲੀ ਪ੍ਰੋਫੈਸ਼ਨਲ ਯੂਨਿਵਰਸਿਟੀ (ਐਲਪੀਯੂ) ਦਾ ਦੌਰਾ ਕੀਤਾ ਜਿੱਥੇ ਉਨ੍ਹਾਂ ਦੋਨਾਂ ਨੇ ਆਪਣੇ ਆਪ ਨੂੰ ਵਿਦਿਆਰਥੀਆਂ ਦੇ ਵਿਸ਼ਾਲ ਸਮੁੰਦਰ 'ਚ ਪਾ ਕੇ ਵਿਦਿਆਰਥੀਆਂ ਲਈ ਵਧੀਆ ਪਰਫਾੱਰਮੈਂਸ ਕਰਦਿਆਂ ਬਹੁਤ ਧਮਾਲ ਮਚਾਇਆ। ਉਨ੍ਹਾਂ ਨੇ ਐਲਪੀਯੂ ਦੇ ਵਿਸ਼ਾਲ ਮੰਚ 'ਤੇ ਪਹੁੰਚ ਕੇ ਖੁੱਲੇ ਰੂਪ ਨਾਲ ਸਵੀਕਾਰ ਕੀਤਾ ਕਿ ਉਨ੍ਹਾਂ ਨੂੰ ਯੂਨਿਵਰਸਿਟੀ 'ਚ ਇੱਕ ਵਧੀਆ ਅਨੁਭਵ ਪ੍ਰਾਪਤ ਹੋਇਆ ਹੈ। ਆਪਣੇ ਚਾਰਂੋ ਪਾਸੇ ਵਿਦਿਆਰਥੀਆਂ ਦੇ ਵਿਸ਼ਾਲ ਸਮੂਹ ਨੂੰ ਵੇਖ ਕੇ ਆਲੀਯਾ ਅਤੇ ਵਰੁਣ ਨੇ ਬੜੀ ਮਸਤੀ ਨਾਲ ਆਪਣੀ ਆਉਣ ਵਾਲੀ ਇਤਿਹਾਸਕਾਲੀਨ ਫਿਲਮ 'ਕਲੰਕ' ਦੇ ਚਾਰ ਗਾਣਿਆਂ 'ਤੇ ਵਧੀਆ ਅਦਾਕਾਰੀ ਦਾ ਪ੍ਰਦਰਸ਼ਨ ਕੀਤਾ। ਦੋਨਾਂ ਨੇ ਇਹ ਵੀ ਸਾਂਝਾ ਕੀਤਾ ਕਿ ਐਲਪੀਯੂ 'ਚ ਪਹੁੰਚ ਕੇ ਸਾਨੂੰ ਇਵੇਂ ਲੱਗ ਰਿਹਾ ਹੈ ਜਿਵੇਂ ਅਸੀਂ ਪੂਰੀ ਤਿਆਰੀ ਦੇ ਬਾਅਦ ਫਾਈਨਲ ਪਰੀਖਿਆ ਲਈ ਇੱਥੇ ਪਹੁੰਚੇ ਹਾਂ। ਇਸ ਮੌਕੇ 'ਤੇ ਪੰਜਾਬ ਦੇ ਮਹੱਤਵਪੂਰਨ ਫੈਸਟੀਵਲ 'ਬੈਸਾਖੀ' ਨੂੰ ਦੇਖਦਿਆਂ ਉਨ੍ਹਾਂ ਨੇ ਯੂਨਿਵਰਸਿਟੀ ਦੇ ਵਿਦਿਆਰਥੀਆਂ ਨਾਲ ਢੋਲ ਦੀਆਂ ਥਾਪਾਂ 'ਤੇ ਇੱਕ ਸੱਚੇ ਪੰਜਾਬੀ ਵਾਂਗ ਭੰਗੜਾ ਪਾਇਆ। ਦੇਸ਼ ਭਰ ਦੇ ਕਰੋੜਾਂ ਸਿਨੇ ਪ੍ਰੇਮੀਆਂ ਦੇ ਦਿਲਾਂ ਦੀ ਧੜਕਨ ਦੋਵੇਂ ਸਿਤਾਰਿਆਂ ਨੇ ਐਲਪੀਯੂ 'ਚ ਮੌਜੂਦ ਸਾਰਿਆਂ ਲਈ ਅਦਾਕਾਰੀ ਦਿਖਾਈ ਅਤੇ ਵਿਸ਼ੇਸ਼ ਤੌਰ 'ਤੇ ਜਰਨਲਿਜ਼ਮ  ਐਂਡ ਫਿਲਮ ਪ੍ਰਾੱਡਕਸ਼ਨ ਵਿਭਾਗ ਦੇ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ।ਜਰਨਲਿਜ਼ਮ ਦੇ ਵਿਦਿਆਰਥੀਆਂ ਨੂੰ ਉੱਤਰ ਦਿੰਦਿਆਂ ਵਰੁਣ ਧਵਨ ਨੇ ਉਨ੍ਹਾਂ ਨੂੰ ਆਪਣੇ ਰੋਜ਼ ਦੇ ਵਿਅਸਤ ਪ੍ਰੋਗ੍ਰਾਮ; ਟਾਈਮ ਮੈਨੇਜਮੈਂਟ; ਜਿਮ ਐਕਸਰਸਾਈਜ; ਫਿਕਸਡ ਡਾਈਟ; ਪੰਜਾਬੀਅਤ; ਆਲੀਆ ਨਾਲ ਕੈਮਿਸਟਰੀ; ਇੱਕ ਡਾਇਰੈਕਟਰ ਲਈ ਕਰੈਕਟਰ ਕਿਵੇਂ ਟੂਲ ਹੁੰਦੇ ਹਨ; ਬਾੱਯੋਪਿਕ ਫਿਲਮਸ ਆਦਿ ਬਾਰੇ ਵੀ ਚੰਗੀ ਤਰ੍ਹਾਂ ਦੱਸਿਆ।
ਉਨ੍ਹਾਂ ਨੇ ਇਹ ਵੀ ਸਾਂਝਾ ਕੀਤਾ-'ਐਲਪੀਯੂ 'ਚ ਬਹੁਤ ਹੀ ਵਧੀਆ ਵਾਤਾਵਰਣ ਹੈ ਅਤੇ ਮੈਂ ਅਤੇ ਆਲੀਆ ਦੋਨਂ ਹੀ ਇੱਥੇ ਪੜ੍ਹਾਈ ਲਈ ਅਤੇ ਵਧੀਆ ਅਨੁਭਵ ਲਈ ਦਾਖਿਲਾ ਲੈਣਾ ਚਾਹੁੰਦੇ ਹਾਂ।' ਆਪਣੀ ਆਖ਼ਰੀ ਪੇਸ਼ਕਸ਼ ਦੇ ਬਾਅਦ ਉਨ੍ਹਾਂ ਨੇ ਇੱਕ ਵਾਰ ਫਿਰ ਆਪਣੇ ਪੰਜਾਬੀ ਹੋਣ ਦਾ ਮਾਣ ਦਿਖਾਉਂਦਿਆਂ ਸਾਰਿਆਂ ਨਾਲ ਪੰਜਾਬੀ 'ਚ 'ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ' ਬੋਲ ਕੇ ਵਿਦਾ ਲਈ।ਇੱਕ ਵਿਸ਼ਾਲ ਰੈਂਪ 'ਤੇ ਆਪਣਾ ਕਦਮ ਰੱਖਦਿਆਂ ਹੀ ਅਤੇ ਆਪਣੇ ਸਾਹਮਣੇ ਵਿਦਿਆਰਥੀਆਂ ਦਾ ਉਮੜਦਾ ਸਮੁਦਾਇ ਦੇਖਦਿਆਂ ਆਲੀਆ ਭੱਟ ਨੂੰ ਉਹ ਸਮਾਂ ਆਪਣੇ ਜੀਵਨ ਦਾ ਬਹੁਤ ਆਨੰਦਮਈ ਲੱਗਿਆ ਅਤੇ ਉਨ੍ਹਾਂ ਨੇ ਪੂਰੇ ਜੋਸ਼ ਨਾਲ ਕਿਹਾ-'ਮੈਂ ਇਸ ਤਂੋ ਪਹਿਲਾਂ ਆਪਣੇ ਜੀਵਨ 'ਚ ਕਦੇ ਵੀ ਵਿਦਿਆਰਥੀਆਂ ਨੂੰ ਇੰਨੀ ਵੱਡੀ ਹੈਰਾਨ ਕਰ ਦੇਣ ਵਾਲੀ ਅਤੇ ਅਨੁਸ਼ਾਸਿਤ ਭੀੜ ਨਹੀਂ ਵੇਖੀ ਸੀ'। ਆਲੀਆ ਨੇ ਵਿਦਿਆਰਥੀਆਂ ਨਾਲ ਇੱਕ ਮਲਟੀ ਸਟਾਰ ਵਾਲੀ ਫਿਲਮ 'ਚ ਕੰਮ ਕਰਨ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਇਹ ਦੱਸਿਆ ਕਿ ਸੀਨੀਅਰ ਸਿਤਾਰਿਆਂ ਨਾਲ ਕੰਮ ਕਰਨਾ ਕਿਸ ਤਰ੍ਹਾਂ ਦਾ ਅਨੁਭਵ ਹੁੰਦਾ ਹੈ, ਅਤੇ ਦੱਸਿਆ ਕਿ ਸੀਨੀਅਰ ਹਮੇਸ਼ਾਂ ਹੀ ਸਪੋਰਟਿਵ ਰਹਿੰਦੇ ਹਨ। ਇਸ ਮੌਕੇ 'ਤੇ ਆਲੀਆ ਨੇ ਐਲਪੀਯੂ ਦੇ ਕਲਾਸਿਕਲ ਡਾਂਸ ਦੇ ਵਿਦਿਆਰਥੀਆਂ ਨਾਲ 'ਘਰ ਮੋਰੇ ਪਰਦੇਸੀਆ' ਗੀਤ 'ਤੇ ਕਲਾਸਿਕਲ ਨਾਚ ਵੀ ਪੇਸ਼ ਕੀਤਾ। ਇਸ ਤੇ ਪਹਿਲਾਂ ਵਰੁਣ ਅਤੇ ਆਲੀਆ ਦੋਵਾਂ ਨੇ ਨਵੇਂ ਗੀਤ 'ਕਲੰਕ ਨਹੀਂ, ਇਸ਼ਕ ਹੈ ਕਾਜ਼ਲ ਪਿਯਾ' 'ਤੇ ਵਧੀਆ ਅਦਾਕਾਰੀ ਵਿਖਾਈ। ਇਸ ਤੇ ਪਹਿਲਾਂ ਕੈਂਪਸ 'ਚ ਬਾੱਲੀਵੁਡ ਦੇ ਬੇਹਤਰੀਨ ਸਿਤਾਰਿਆਂ ਆਲੀਆ ਅਤੇ ਵਰੁਣ ਦੇ ਪਹੁੰਚਣ 'ਤੇ ਲਵਲੀ ਗਰੁੱਪ ਦੇ ਚੇਅਰਮੈਨ ਸ਼੍ਰੀ ਰਮੇਸ਼ ਮਿੱਤਲ, ਵਾਈਸ ਚੇਅਰਮੈਨ ਸ਼੍ਰੀ ਨਰੇਸ਼ ਮਿੱਤਲ, ਐਲਪੀਯੂ ਦੇ ਚਾਂਸਲਰ ਸ਼੍ਰੀ ਅਸ਼ੋਕ ਮਿੱਤਲ, ਪ੍ਰੋ ਚਾਂਸਲਰ ਸ਼੍ਰੀਮਤੀ ਰਸ਼ਮੀ ਮਿੱਤਲ, ਡਾਇਰੈਕਟਰ ਸ਼੍ਰੀ ਅਮਨ ਮਿੱਤਲ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ 'ਤੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਤਾਂ ਜੋ ਐਲਪੀਯੂ ਦੇ ਸਾਰੇ ਵਿਦਿਆਰਥੀ ਆਪਣੇ ਹਰਮਨ ਪਿਆਰੇ ਸਿਤਾਰਿਆਂ ਨੂੰ ਨੇੜੇ ਤਂੋ ਵੇਖ ਸਕਣ ਅਤੇ ਇਸ ਸੰਦਰਭ 'ਚ 100 ਮੀਟਰ ਲੰਬੇ ਅਤੇ 18 ਫੁੱਟ ਚੌੜੇ ਵਿਸ਼ੇਸ਼  ਰੈਂਪ ਦਾ ਨਿਰਮਾਣ ਕੀਤਾ ਗਿਆ ਸੀ।